ਡਰੱਗ ਮਾਮਲਾ : ਜੇਲ੍ਹ ''ਚ ਹੀ ਰਹਿਣਗੇ ਅਰਮਾਨ ਕੋਹਲੀ, ਕੋਰਟ ਨੇ ਰੱਦ ਕੀਤੀ ਅਦਾਕਾਰ ਦੀ ਜ਼ਮਾਨਤ ਪਟੀਸ਼ਨ

09/05/2021 11:42:02 AM

ਮੁੰਬਈ- ਡਰੱਗ ਮਾਮਲੇ 'ਚ ਗ੍ਰਿਫਤਾਰ ਅਦਾਕਾਰ ਅਤੇ 'ਬਿਗ ਬੌਸ' ਫੇਮ ਅਰਮਾਨ ਕੋਹਲੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਮੁੰਬਈ ਕੋਰਟ ਨੇ ਅਰਮਾਨ ਕੋਹਲੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਬੀਤੇ ਬੁੱਧਵਾਰ ਨੂੰ ਅਰਮਾਨ ਕੋਹਲੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਸੀ।


28 ਅਗਸਤ ਨੂੰ ਨਾਰਕੋਟਿਸ ਕੰਟਰੋਲ ਬਿਊਰੋ ਨੇ ਅਰਮਾਨ ਕੋਹਲੀ ਦੇ ਘਰ 'ਚ ਛਾਪਾ ਮਾਰਿਆ, ਜਿਥੋਂ ਉਨ੍ਹਾਂ ਨੇ ਕੁਝ ਮਾਤਰਾ 'ਚ ਡਰੱਗ ਬਰਾਮਦ ਕੀਤੀ ਸੀ। ਇਸ ਦੇ ਬਾਅਦ ਤੋਂ ਉਨ੍ਹਾਂ ਨੂੰ ਡਰੱਗ ਰੱਖਣ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਰਿਪੋਰਟ ਮੁਤਾਬਕ ਅਰਮਾਨ ਦੇ ਘਰ ਤੋਂ ਕੋਕੀਨ ਬਰਾਮਦ ਹੋਈ ਸੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਜੋ ਕੋਕੀਨ ਉਸ ਦੇ ਘਰ ਤੋਂ ਬਰਾਮਦ ਹੋਈ ਹੈ ਉਹ ਦੱਖਣੀ ਅਮਰੀਕਾ 'ਚ ਤਿਆਰ ਹੋਈ ਸੀ। ਹੁਣ ਜਾਂਚ ਏਜੰਸੀ ਇਸ ਗੱਲ ਦਾ ਪਤਾ ਲਗਾਉਣ ਲਈ ਜੁਟੀ ਹੋਈ ਹੈ ਕਿ ਕਿੰਝ ਇਹ ਕੋਕੀਨ ਮੁੰਬਈ ਤੱਕ ਪਹੁੰਚੀ।
ਇਸ ਤੋਂ ਪਹਿਲਾਂ ਅਰਮਾਨ ਨੂੰ ਸਾਲ 2018 'ਚ ਆਬਕਾਰੀ ਵਿਭਾਗ ਨੇ 41 ਬੋਤਲ ਸਕਾਚ ਵ੍ਹਿਸਕੀ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ। ਦੱਸ ਦੇਈਏ ਕਿ ਕਾਨੂੰਨ ਘਰ 'ਚ ਸ਼ਰਾਬ ਦੀਆਂ 21 ਬੋਤਲ ਰੱਖਣ ਦੀ ਆਗਿਆ ਦਿੰਦਾ ਹੈ ਪਰ ਅਰਮਾਨ ਦੇ ਕੋਲ 41 ਤੋਂ ਜ਼ਿਆਦਾ ਬੋਤਲਾਂ ਸਨ ਅਤੇ ਉਸ 'ਚੋਂ ਜ਼ਿਆਦਾਤਰ ਵਿਦੇਸ਼ੀ ਬ੍ਰਾਂਡ ਦੀਆਂ ਸਨ।


ਦੱਸਣਯੋਗ ਹੈ ਕਿ ਬੀਤੇ ਸਾਲ 2020 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਐੱਨ.ਸੀ.ਬੀ. ਲਗਾਤਾਰ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਸਿਤਾਰਿਆਂ 'ਤੇ ਕਾਰਵਾਈ ਕਰ ਰਹੀ ਹੈ। ਅਰਮਾਨ ਤੋਂ ਇਲਾਵਾ ਐੱਨ.ਸੀ.ਬੀ. ਦੇ ਰਡਾਰ 'ਤੇ ਕਈ ਸਿਤਾਰੇ ਹਨ। ਇਸ ਲਿਸਟ 'ਚ ਏ ਗ੍ਰੇਡ ਜਿਵੇਂ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ, ਰਕੂਲਪ੍ਰੀਤ ਸਿੰਘ ਤੋਂ ਪੁੱਛਗਿੱਛ ਹੋ ਚੁੱਕੀ ਹੈ। ਅਦਾਕਾਰਾ ਰਿਆ ਚੱਕਰਵਰਤੀ ਨੂੰ ਤਾਂ ਇਸ ਮਾਮਲੇ 'ਚ ਭਰਾ ਸ਼ੌਵਿਕ ਚੱਕਰਵਰਤੀ ਨਾਲ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ।

Aarti dhillon

This news is Content Editor Aarti dhillon