ਦਿਵਿਆ ਅਗਰਵਾਲ ਤੇ ਵਰੁਣ ਸੂਦ ਦਾ ਹੋਇਆ ਬ੍ਰੇਕਅੱਪ, ਅਦਾਕਾਰਾ ਨੇ ਲਿਖਿਆ, ‘ਉਹ ਚੰਗਾ ਲੜਕਾ...’

03/07/2022 4:30:29 PM

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ਦੀ ਜੇਤੂ ਦਿਵਿਆ ਅਗਰਵਾਲ ਤੇ ਵਰੁਣ ਸੂਦ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਨੂੰ ਅਕਸਰ ਇਕੱਠਿਆਂ ਦੇਖਿਆ ਜਾਂਦਾ ਸੀ। ਦਿਵਿਆ ਤੇ ਵਰੁਣ ਸੋਸ਼ਲ ਮੀਡੀਆ ’ਤੇ ਵੀ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਪਿਆਰ ਦਾ ਇਜ਼ਹਾਰ ਕਰਦੇ ਸਨ।

ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਹੁਣ ਇਸ ਜੋੜੀ ਨੇ ਇਕ-ਦੂਜੇ ਤੋਂ ਆਪਣੇ ਰਸਤੇ ਅਲੱਗ ਕਰ ਲਏ ਹਨ। ਦਿਵਿਆ ਤੇ ਵਰੁਣ ਨੇ ਬ੍ਰੇਕਅੱਪ ਕਰ ਲਿਆ ਹੈ। ਇਸ ਦੀ ਜਾਣਕਾਰੀ ਦਿਵਿਆ ਨੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਤਸਵੀਰ ’ਚ ਦਿਵਿਆ ਨੇ ਆਪਣਾ ਚਿਹਰਾ ਢਕਿਆ ਹੈ। ਅਦਾਕਾਰਾ ਦੀਆ ਸਿਰਫ ਅੱਖਾਂ ਨਜ਼ਰ ਆ ਰਹੀਆਂ ਹਨ।

ਤਸਵੀਰ ਸਾਂਝੀ ਕਰਦਿਆਂ ਦਿਵਿਆ ਨੇ ਲਿਖਿਆ, ‘ਜੀਵਨ ਇਕ ਸਰਕਸ ਵਾਂਗ ਹੈ। ਮੇਰੇ ਨਾਲ ਜੋ ਕੁਝ ਵੀ ਹੋ ਰਿਹਾ ਹੈ, ਉਸ ਲਈ ਮੈਂ ਕਿਸੇ ਨੂੰ ਦੋਸ਼ ਨਹੀਂ ਦੇਵਾਂਗੀ। ਮੈਨੂੰ ਲੱਗਦਾ ਹੈ ਕਿ ਹੁਣ ਸਭ ਖ਼ਤਮ ਹੋ ਚੁੱਕਾ ਹੈ ਤੇ ਇਹ ਠੀਕ ਵੀ ਹੈ। ਮੈਂ ਸਾਹ ਲੈਣਾ ਚਾਹੁੰਦੀ ਹਾਂ ਤੇ ਆਪਣੇ ਲਈ ਜਿਊਣਾ ਚਾਹੁੰਦੀ ਹਾਂ। ਮੈਂ ਇਸ ਦੇ ਰਾਹੀਂ ਐਲਾਨ ਕਰਦੀ ਹਾਂ ਕਿ ਮੈਂ ਇਸ ਜੀਵਨ ’ਚ ਆਪਣੇ ਦਮ ’ਤੇ ਹਾਂ ਤੇ ਮੈਂ ਆਪਣੀ ਜ਼ਿੰਦਗੀ ਆਪਣੀ ਤਰ੍ਹਾਂ ਜਿਊਣ ਲਈ ਸਮਾਂ ਦੇਣਾ ਚਾਹੁੰਦੀ ਹਾਂ। ਇਸ ਤੋਂ ਬਾਹਰ ਨਿਕਲਣਾ ਸਿਰਫ ਮੇਰੀ ਪਸੰਦ ਹੈ। ਮੈਂ ਅਸਲ ’ਚ ਉਸ ਨਾਲ ਬਤੀਤ ਖ਼ੁਸ਼ਨੁਮਾ ਪਲਾਂ ਨੂੰ ਮਹੱਤਵ ਦਿੰਦੀ ਹਾਂ ਤੇ ਪਿਆਰ ਕਰਦੀ ਹਾਂ। ਉਹ ਇਕ ਚੰਗਾ ਲੜਕਾ ਹੈ ਤੇ ਹਮੇਸ਼ਾ ਮੇਰਾ ਸਭ ਤੋਂ ਚੰਗਾ ਦੋਸਤ ਰਹੇਗਾ। ਮੇਰੇ ਫ਼ੈਸਲੇ ਦਾ ਸਨਮਾਨ ਕਰੋ।’

ਇਸ ਤੋਂ ਇਲਾਵਾ ਦਿਵਿਆ ਨੇ ਇੰਸਟਾਗ੍ਰਾਮ ਸਟੋਰੀ ’ਚ ਵੀ ਇਕ ਪੋਸਟ ਸਾਂਝੀ ਕੀਤੀ ਹੈ ਤੇ ਵਰੁਣ ਨੂੰ ਹਰ ਚੀਜ਼ ਲਈ ਧੰਨਵਾਦ ਕਿਹਾ ਹੈ। ਅਦਾਕਾਰਾ ਨੇ ਲਿਖਿਆ, ‘ਸਾਰੀਆਂ ਚੀਜ਼ਾਂ ਲਈ ਧੰਨਵਾਦ ਵਰੁਣ। ਅਸੀਂ ਹਮੇਸ਼ਾ ਚੰਗੇ ਦੋਸਤ ਰਹਾਂਗੇ।’ ਦਿਵਿਆ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਕਾਫੀ ਨਾਰਾਜ਼ ਹੋ ਰਹੇ ਹਨ।

ਦੱਸ ਦੇਈਏ ਕਿ ਦਿਵਿਆ ਤੇ ਵਰੁਣ ਕਈ ਰਿਐਲਿਟੀ ਸ਼ੋਅਜ਼ ’ਚ ਇਕੱਠੇ ਨਜ਼ਰ ਆ ਚੁੱਕੇ ਹਨ। ਰਿਐਲਿਟੀ ਸ਼ੋਅ ਤੋਂ ਹੀ ਦੋਵਾਂ ਦੀ ਮੁਹੱਬਤ ਦੀ ਸ਼ੁਰੂਆਤ ਹੋਈ। ਹਾਲ ਹੀ ’ਚ ਦੋਵਾਂ ਨੇ ਆਪਣਾ ਸੁਫ਼ਨਿਆਂ ਦਾ ਘਰ ਵੀ ਖਰੀਦਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh