''ਧੂਮ'' ਦੀ ਧੁੰਦਲੀ ਕਾਪੀ ਲੱਗਦੀ ਹੈ ''ਡਿਸ਼ੂਮ''

07/29/2016 4:23:11 PM

ਮੁੰਬਈ—ਬਾਲੀਵੁੱਡ ਨਿਰਮਾਤਾ ਰੋਹਿਤ ਧਵਨ ਨੇ ਪਹਿਲਾਂ ਜਾਨ ਆਬਰਾਹਿਮ ਅਤੇ ਅਕਸ਼ੈ ਕੁਮਾਰ ਨੂੰ ਲੈ ਕੇ ਫਿਲਮ ''ਦੇਸੀ ਬੁਆਏ'' ਬਣਾਈ ਸੀ। ਜਿਸ ਨੂੰ ਕਾਫੀ ਸਫਲਤਾਂ ਵੀ ਮਿਲੀ ਸੀ। ਇਸ ਵਾਰ ਜਾਨ ਅਬਰਾਹਿਮ ਅਤੇ ਆਪਣੇ ਭਰਾ ਵਰੁਣ ਧਵਨ ਦੇ ਨਾਲ ਉਨ੍ਹਾਂ ਨੇ ਫਿਲਮ ''ਡਿਸ਼ੂਮ'' ਬਣਾਈ ਹੈ।
ਕਹਾਣੀ-
- ਇਸ ਫਿਲਮ ਦੀ ਕਹਾਣੀ ਭਾਰਤ ਦੇ ਟੌਪ ਬੈਟਸਮੈਨ ਵਿਰਾਜ (ਸਾਕਿਬ ਸਲੀਮ) ਦੇ ਅਗਵਾ ਹੋਣ ਤੋਂ ਸ਼ੁਰੂ ਹੁੰਦੀ ਹੈ। ਜਿਸ ਨੂੰ ਮਿਡਲ ਈਸਟ ''ਚ ਅਗਵਾ ਕੀਤਾ ਜਾਂਦਾ ਹੈ। ਫਿਰ 36 ਘੰਟੇ ਦੇ ਅੰਦਰ ਉਸ ਨੂੰ ਛਡਾਉਣ ਦੇ ਲਈ ਭਾਰਤ ਵਲੋਂ ਇਸ ਮਿਸ਼ਨ ''ਤੇ ਕਬੀਰ ਸ਼ੇਰਗਿੱਲ (ਜਾਨ ਅਬਰਾਹਿਮ) ਦੀ ਡਿਊਟੀ ਲੱਗ ਜਾਂਦੀ ਹੈ। ਜਿਸ ਦਾ ਸਾਥ ਮਿਡਲ ਈਸਟ ਦੇ ਅਫਿਸਰ ਜੁਨੈਦ ਅੰਸਾਰੀ (ਵਰੁਣ ਧਵਨ) ਦਿੰਦਾ ਹੈ। ਫਿਲਮ ''ਚ ਅਚਾਨਕ ਮੋੜ ਉਸ ਸਮੇਂ ਆਉਂਦਾ ਹੈ। ਜਦੋਂ ਰਾਹੁਲ ਉਰਫ ਵਾਘਾ (ਅਕਸ਼ੈ ਕੁਮਾਰ) ਦੀ ਐਂਟਰੀ ਹੁੰਦੀ ਹੈ। ਕੀ ਹੁਣ ਕਬੀਰ ਅਤੇ ਜੁਨੈਦ ਮਿਲ ਕੇ ਵਿਰਾਜ ਨੂੰ ਲੱਭਣਣੇ? ਇਸ ਦਾ ਪਤਾ ਤਾਂ ਤੁਹਾਨੂੰ ਸਿਨੇਮਾਘਰ ਜੰ ਕੇ ਫਿਲਮ ''ਡਿਸ਼ੂਮ'' ਦੇਖਣ ''ਤੇ ਹੀ ਲੱਗੇਗਾ।
ਸਕਰਿਪਟ-
ਫਿਲਮ ਦੀ ਸਕਰਿਪਟ ਕਮਜੋਰ ਹੈ, ਜੋ ਤੁਹਾਨੂੰ ਹਿੰਦੀ ਫਿਲਮ ''ਧੂਮ'' ਦੀ ਤਰ੍ਹਾਂ ਲੱਗਦੀ ਹੈ। ਇਸ ਫਿਲਮ ''ਚ ਹੁਸੈਨ ਦਲਾਲ ਦੇ ਲਿਖੇ ਹੋਏ ਡਾਇਲਾਗ ਵੀ ਕਮਾਲ ਦੇ ਹਨ, ਜੋ ਕਦੇ-ਕਦੇ ਹਸਾਉਂਦੇ ਵੀ ਹਨ। ਬਾਕੀ ਫਿੱਕਾ ਕਲਾਈਮੈਕਸ ਹੈ।
ਐਕਟਿੰਗ-
ਫਿਲਮ ''ਚ ਅਕਸ਼ੈ ਖੰਨਾ ਤੁਹਾਨੂੰ ਸਰਪਰਾਈਜ਼ ਕਰਦੇ ਹਨ, ਜਿਸ ਕਰਕੇ ਕਈ ਸਾਲਾਂ ਦੇ ਬਾਅਦ ਉਨ੍ਹਾਂ ਦੀ ਐਂਟਰੀ ਵਧੀਆ ਲੱਗਦੀ ਹੈ। ਵਰੁਣ ਧਵਨ ਅਤੇ ਜਾਨ ਆਬਰਾਹਿਮ ਦਾ ਕੰਮ, ਕਿਰਦਾਰ ਦੇ ਅਨੁਸਾਰ ਠੀਕ ਹੈ। ਜੈਕਲੀਨ ਫਰਨਾਡਿਸ ਨੇ ਵੀ ਠੀਕ-ਠਾਕ ਕੰਮ ਕੀਤਾ ਹੈ। ਬਾਕੀ ਸਹਿ-ਕਲਾਕਾਰ ਦਾ ਕੰਮ ਵੀ ਠੀਕ ਹੈ। ਨਰਗਿਸ ਫਾਖਰੀ ਤੋਂ ਇਲਾਵਾ ਕੁਝ ਕ੍ਰਿਕੇਟਰ ਜਿਵੇਂ ਕਿ ਮੋਹਿੰਦਰ ਅਮਰਨਾਥ, ਰਮੀਜ ਰਾਜਾ ਅਥੇ ਅਕਾਸ਼ ਚੋਪੜਾ ਦੇ ਇਲਾਵਾ ਵੀ ਹਨ।
ਕਮਜ਼ੋਰ ਕੜ੍ਹੀ-
ਫਿਲਮ ਦੀ ਕਮਜ਼ੋਰ ਕੜੀ ਇਸ ਦੀ ਕਹਾਣੀ ਅਤੇ ਖਾਸ ਤੌਰ ''ਤੇ ਕਲਾਈਮੈਕਸ ਹੈ, ਜੋ ਤੁਹਾਨੂੰ ਕੋਈ ਵੀ ਨਵਾਂਪਨ ਨਹੀਂ ਦਿੰਦੀ। ਹਾਲਾਂਕਿ ਕੰਸੈਪਟ ਵਧੀਆ ਹੈ।
ਸੰਗੀਤ-
ਫਿਲਮ ਦਾ ਸੰਗੀਤ ਤਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਹੋ ਚੁੱਕਾ ਹੈ। ਖਾਸ ਤੌਰ ''ਤੇ ''ਸੌ ਤਰ੍ਹਾਂ ਕੇ'' ਵਾਲਾ ਗਾਣਾ ਲੋਕਾਂ ਦੀ ਜੁਬਾਨ ''ਤੇ ਚੜ ਗਿਆ ਹੈ ਅਤੇ ਬਾਕੀ ਗਾਣੇ ਅਤੇ ਬੈਕਗਰਾਊਂਡ ਸਕੋਰ ਵਧੀਆਂ ਹੈ।