ਵਾਇਰਲ ਹੋਈ ਦਿਸ਼ਾ ਪਾਟਨੀ ਦੀ ਬਿਕਨੀ ਤਸਵੀਰ, ਕੁਝ ਘੰਟਿਆਂ ’ਚ ਹੀ ਲੱਖਾਂ ’ਚ ਮਿਲੇ ਲਾਈਕਸ

12/29/2020 8:22:59 PM

ਮੁੰਬਈ (ਬਿਊਰੋ)– ਟਾਈਗਰ ਸ਼ਰਾਫ ਦੀ ਗਰਲਫਰੈਂਡ ਦਿਸ਼ਾ ਪਾਟਨੀ ਦੀ ਬਿਕਨੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਫਿਨਟੈੱਸ ਦੀ ਦੀਵਾਨੀ ਦਿਸ਼ਾ ਅਕਸਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਦਿਸ਼ਾ ਨੇ ਹੁਣ ਪੀਲੇ ਰੰਗ ਦੀ ਬਿਕਨੀ ’ਚ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਕੁਝ ਘੰਟਿਆਂ ’ਚ ਹੀ 18 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਇੰਸਟਾਗ੍ਰਾਮ ’ਤੇ ਪੋਸਟ ਕੀਤੀ ਗਈ ਇਸ ਤਸਵੀਰ ’ਚ ਦਿਸ਼ਾ ਸਮੁੰਦਰ ’ਚ ਸਰਫ ਬੋਰਡ ’ਤੇ ਖੜ੍ਹੀ ਨਜ਼ਰ ਆ ਰਹੀ ਹੈ ਤੇ ਉਸ ਦੇ ਹੱਥ ’ਚ ਇਕ ਸਟਿੱਕ ਹੈ। ਦਿਸ਼ਾ ਨੇ ਇਸ ਤਸਵੀਰ ਨਾਲ ਲਿਖਿਆ, ‘ਐਕੁਆਮੈਨ ਵਾਲੀ ਫੀਲਿੰਗ ਆ ਰਹੀ ਹੈ।’ ਤਸਵੀਰ ’ਚ ਦਿਸ਼ਾ ਦੀ ਪਰਫੈਕਟ ਬਾਡੀ ਨਜ਼ਰ ਆ ਰਹੀ ਹੈ। ਦਿਸ਼ਾ ਦੀ ਤਸਵੀਰ ’ਤੇ ਉਸ ਦੇ ਪ੍ਰਸ਼ੰਸਕ ਵੀ ਰੱਜ ਕੇ ਕੁਮੈਂਟਸ ਕਰ ਰਹੇ ਹਨ। ਦਿਸ਼ਾ ਦੀ ਵੱਡੀ ਫੈਨ ਫਾਲੋਇੰਗ ਹੈ, ਜੋ ਉਸ ਨੂੰ ਨੈਸ਼ਨਲ ਕਰੱਸ਼ ਕਹਿੰਦੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by disha patani (paatni) (@dishapatani)

ਦਿਸ਼ਾ ਅਕਸਰ ਇੰਸਟਾਗ੍ਰਾਮ ’ਤੇ ਆਪਣੀਆਂ ਵੈਕੇਸ਼ਨ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਦਿਸ਼ਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਸ਼ੁਰੂ ’ਚ ਉਹ ‘ਮਲੰਗ’ ’ਚ ਆਦਿਤਿਆ ਰਾਏ ਕਪੂਰ ਨਾਲ ਦਿਖੀ ਸੀ। ਇਸ ਫ਼ਿਲਮ ’ਚ ਦਿਸ਼ਾ ਨੇ ਫੀਮੇਲ ਲੀਡ ਰੋਲ ਕੀਤਾ ਸੀ। ਅਨਿਲ ਕਪੂਰ ਵੀ ਇਕ ਅਹਿਮ ਕਿਰਦਾਰ ’ਚ ਸਨ। ਅਗਲੇ ਸਾਲ ਦਿਸ਼ਾ ਸਲਮਾਨ ਖ਼ਾਨ ਨਾਲ ‘ਰਾਧੇ : ਯੁਅਰ ਮੋਸਟ ਵਾਂਟੇਡ ਭਾਈ’ ’ਚ ਦਿਸਣ ਵਾਲੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by disha patani (paatni) (@dishapatani)

ਸਲਮਾਨ ਨੇ 27 ਦਸੰਬਰ ਨੂੰ ਆਪਣੇ ਜਨਮਦਿਨ ’ਤੇ ਦੱਸਿਆ ਸੀ ਕਿ ਫ਼ਿਲਮ ਅਗਲੇ ਸਾਲ ਈਦ ’ਤੇ ਰਿਲੀਜ਼ ਹੋ ਸਕਦੀ ਹੈ। ਸਲਮਾਨ ਨਾਲ ਦਿਸ਼ਾ ‘ਭਾਰਤ’ ’ਚ ਕੰਮ ਕਰ ਚੁੱਕੀ ਹੈ। ਦਿਸ਼ਾ ਟਾਈਗਰ ਸ਼ਰਾਫ ਨਾਲ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਹੈ। ਉਸ ਦੇ ਪਰਿਵਾਰ ਨਾਲ ਉਹ ਛੁੱਟੀਆਂ ਮਨਾਉਣ ਵੀ ਜਾਂਦੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by disha patani (paatni) (@dishapatani)

ਹਾਲਾਂਕਿ ਦੋਵਾਂ ਨੇ ਕਦੇ ਜਨਤਕ ਤੌਰ ’ਤੇ ਆਪਣੇ ਰਿਸ਼ਤੇ ’ਤੇ ਕੁਝ ਨਹੀਂ ਬੋਲਿਆ। ਦਿਸ਼ਾ ਨੇ ਟਾਈਗਰ ਨਾਲ ‘ਬਾਗ਼ੀ 2’ ’ਚ ਫੀਮੇਲ ਲੀਡ ਰੋਲ ਕੀਤਾ ਸੀ। ‘ਬਾਗ਼ੀ 3’ ਦੇ ਇਕ ਗਾਣੇ ’ਚ ਉਨ੍ਹਾਂ ਨੇ ਸਪੈਸ਼ਲ ਅਪੀਅਰੈਂਸ ਦਿੱਤੀ ਸੀ।

ਦਿਸ਼ਾ ਨੇ ‘ਐੱਮ. ਐੱਸ. ਧੋਨੀ : ਦਿ ਅਨਟੌਲਡ ਸਟੋਰੀ’ ’ਚ ਕ੍ਰਿਕਟਰ ਦੀ ਗਰਲਫਰੈਂਡ ਦਾ ਕਿਰਦਾਰ ਨਿਭਾਇਆ ਸੀ, ਜਿਸ ਦੀ ਇਕ ਹਾਦਸੇ ’ਚ ਮੌਤ ਹੋ ਜਾਂਦੀ ਹੈ। ਟਾਈਗਰ ਦੀ ਭੈਣ ਕ੍ਰਿਸ਼ਨਾ ਸ਼ਰਾਫ ਨਾਲ ਦਿਸ਼ਾ ਦੀ ਖ਼ੂਬ ਬਣਦੀ ਹੈ ਤੇ ਅਕਸਰ ਇਕ-ਦੂਜੇ ਦੀਆਂ ਤਸਵੀਰਾਂ ’ਤੇ ਉਹ ਕੁਮੈਂਟ ਕਰਦੀਆਂ ਹਨ।

ਨੋਟ– ਇਨ੍ਹਾਂ ਤਸਵੀਰਾਂ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh