ਦੋ ਫਿਲਮਾਂ ਦਾ ਇਕੱਠੇ ਰਿਲੀਜ਼ ਹੋਣਾ ਕਿਸੇ ਪੁਰਸਕਾਰ ਨਾਲੋਂ ਘੱਟ ਨਹੀਂ : ਦਿਲਜੀਤ ਦੋਸਾਂਝ

05/27/2016 1:00:13 PM

ਮੁੰਬਈ : ਪੰਜਾਬੀ ਫਿਲਮਾਂ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਦੋ ਫਿਲਮਾਂ ਦਾ ਇਕੱਠੇ ਰਿਲੀਜ਼ ਹੋਣਾ ਕਿਸੇ ਪੁਰਸਕਾਰ ਨਾਲੋ ਘੱਟ ਨਹੀਂ ਹਨ। ਦਿਲਜੀਤ ਦੀਆਂ ਦੋਵੇਂ ਫਿਲਮਾਂ ''ਉੜਤਾ ਪੰਜਾਬ'' ਅਤੇ ''ਸਰਦਾਰ ਜੀ-2'' ਇਕੱਠੀਆਂ ਰਿਲੀਜ਼ ਹੋਣ ਵਾਲੀਆਂ ਹਨ। ਬਾਲੀਵੁੱਡ ਫਿਲਮ  ''ਉੜਤਾ ਪੰਜਾਬ'' ਨਾਲ ਦਿਲਜੀਤ ਦੋਸਾਂਝ ਬਾਲੀਵੁੱਡ ''ਚ ਡੈਬਿਊੁ ਕਰਨ ਜਾ ਰਹੇ ਹਨ।
ਦਿਲਜੀਤ ਦਾ ਕਹਿਣਾ, ''''ਦੋ ਵੱਡੀਆਂ ਫਿਲਮਾਂ ਇੱਕ ਹਫਤੇ ਦੇ ਅੰਦਰ ਰਿਲੀਜ਼ ਹੋਣਾ ਪੁਰਸਕਾਰ ਵਰਗਾ ਹੈ। ਮੈਨੂੰ ਦੋਹਾਂ ਫਿਲਮਾਂ ਤੋਂ ਜ਼ਬਰਦਸਤ ਸਫ਼ਲਤਾ ਦੀ ਉਮੀਦ ਹੈ। ਦਰਸ਼ਕਾਂ ਨੂੰ ਇਹ ਫਿਲਮਾਂ ਜ਼ਰੂਰ ਪਸੰਦ ਆਉਣਗੀਆਂ।'''' ਦੱਸਣਯੋਗ ਹੈ ਕਿ ''ਉੜਤਾ ਪੰਜਾਬ'' ''ਚ ਸ਼ਾਹਿਦ ਕਪੂਰ, ਆਲੀਆ ਭੱਟ ਅਤੇ ਕਰੀਨਾ ਕਪੂਰ ਖਾਨ ਵੀ ਮੁੱਖ ਭੂਮਿਕਾ ''ਚ ਹਨ। ਅਭਿਸ਼ੇਕ ਚੌਬੇ ਨਿਰਦੇਸ਼ਤ ਇਹ ਫਿਲਮ ਨੌਜਵਾਨਾਂ ''ਚ ਵੱਧ ਰਹੇ ਨਸ਼ਿਆਂ ''ਤੇ ਅਧਾਰਿਤ ਹੈ, ਜੋ ਕਿ ਉਨ੍ਹਾਂ ਨੂੰ ਖੋਖਲਾ ਕਰ ਰਹੇ ਹਨ। ''ਉੜਤਾ ਪੰਜਾਬ'' 17 ਜੂਨ ਨੂੰ ਜਦਕਿ ''ਸਰਦਾਰ ਜੀ-2'' 24 ਜੂਨ ਨੂੰ ਰੀਲੀਜ ਹੋਵੇਗੀ।