ਫਰਾਂਸ ਦੇ ਇਤਿਹਾਸ 'ਚ ਪਹਿਲੀ ਵਾਰ ਸਿੱਖ ਡਿਪਟੀ ਮੇਅਰ ਚੁਣਨ 'ਤੇ ਦਿਲਜੀਤ ਦੋਸਾਂਝ ਨੇ ਆਖੀ ਇਹ ਗੱਲ

07/11/2020 11:38:46 AM

ਜਲੰਧਰ (ਵੈੱਬ ਡੈਸਕ) — ਫਰਾਂਸ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦਸਤਾਰਧਾਰੀ ਸਿੱਖ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਦਰਅਸਲ ਫਰਾਂਸ ਦੇ ਵਸਨੀਕ ਰਣਜੀਤ ਸਿੰਘ ਗੁਰਾਇਆ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ, ਜੋ ਕਿ ਪੂਰੇ ਸਿੱਖ ਭਾਈਚਾਰੇ ਲਈ ਮਾਣ ਦੀ ਗੱਲ ਹੈ। ਪੰਜਾਬੀ ਫ਼ਿਲਮ ਉਦਯੋਗ ਤੇ ਗਾਇਕਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਲਿਖਿਆ 'ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਰਣਜੀਤ ਸਿੰਘ ਫਰਾਂਸ 'ਚ ਪਹਿਲੇ ਡਿਪਟੀ ਮੇਅਰ ਬਣੇ।' ਸਿੱਖਾਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਸਕੂਲ, ਕਾਲਜਾਂ 'ਚ ਸਿੱਖਾਂ ਨੂੰ ਪੱਗਾਂ ਸਣੇ ਧਾਰਮਿਕ ਚਿੰਨ ਪਾਉਣ ਨਾਲ-ਨਾਲ ਇੱਕ ਦਸਤਾਰਧਾਰੀ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ।

ਦੱਸ ਦਈਏ ਕਿ ਫਰਾਂਸ ਦੇ ਸਕੂਲਾਂ 'ਚ ਧਰਮ ਨਿਰੱਪਖਤਾ ਅਤੇ ਇਕਸਾਰ ਧਾਰਮਿਕ ਚਿੰਨਾਂ ਦਾ ਕਨੂੰਨ ਸਤੰਬਰ 2004 'ਚ ਪਾਸ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਪੱਗ ਬੰਨ੍ਹਣ 'ਤੇ ਜਿਸ ਸਿੱਖ ਨੌਜਵਾਨ ਨੂੰ ਕਾਲਜ 'ਚੋਂ ਕੱਢ ਦਿੱਤਾ ਗਿਆ ਸੀ ਉਹ ਹੀ ਹੁਣ ਫ਼ਰਾਂਸ ਦੇ ਸ਼ਹਿਰ ਬੋਬੀਗਿਨੀ ਦੇ ਡਿਪਟੀ ਮੇਅਰ ਚੁਣਿਆ ਗਿਆ ਹੈ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਗੋਰਾਇਆ ਨਾਮ ਦਾ ਇਹ ਸਿੱਖ ਨੌਜਵਾਨ ਗੁਰਦਾਸਪੁਰ ਦੇ ਪਿੰਡ ਸੇਖਾ ਦਾ ਰਹਿਣ ਵਾਲਾ ਹੈ। ਰਣਜੀਤ ਸਿੰਘ ਨੇ ਸੋਬਨ ਯੂਨੀਵਰਸਿਟੀ ਤੋਂ ਕਾਨੂੰਨ ਵਿਸ਼ੇ ਦੀ ਪੜ੍ਹਾਈ ਕੀਤੀ ਹੈ ਤੇ 'ਸਿੱਖਜ਼ ਆਫ਼ ਫਰਾਂਸ ਸੰਸਥਾ' ਦਾ ਪ੍ਰਧਾਨ ਵੀ ਹੈ। ਇਥੇ ਦੱਸ ਦੇਈਏ ਕਿ ਪੱਗੜੀ ਬੰਨਣ 'ਤੇ 2004 'ਚ ਉਨ੍ਹਾਂ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ, ਜਿਸ ਦੇ ਸਦਕਾ ਉਹ ਫਰਾਂਸ ਦੇ ਡਿਪਟੀ ਮੇਅਰ ਬਣੇ।

sunita

This news is Content Editor sunita