ਦਰਸ਼ਕਾਂ ਨੂੰ ਪਸੰਦ ਆਈ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’

05/08/2023 10:52:47 AM

ਜਲੰਧਰ (ਬਿਊਰੋ) – ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਜੋੜੀ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦਾ ਅੰਦਾਜ਼ਾ ਤੁਸੀਂ ਸਿਨੇਮਾਘਰਾਂ ’ਚ ਲੱਗ ਰਹੀ ਦਰਸ਼ਕਾਂ ਦੀ ਭੀੜ ਤੋਂ ਲਗਾ ਸਕਦੇ ਹੋ। ਦਰਸ਼ਕ ਫ਼ਿਲਮ ਨੂੰ ਦੇਖ ਕੇ ਆਪਣੇ ਉਤਸ਼ਾਹ ਨੂੰ ਰੋਕ ਨਹੀਂ ਪਾ ਰਹੇ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਿਸ਼ ਰੈਪਰ ਟਿਓਨ ਵੇਨ ਨੇ ਮੂਸੇਵਾਲਾ ਦੀ ਹਵੇਲੀ ’ਚ ਸ਼ੂਟ ਕੀਤਾ ਨਵਾਂ ਗੀਤ, ਕੀ ਤੁਸੀਂ ਦੇਖੀ ਵੀਡੀਓ?

ਦੱਸ ਦੇਈਏ ਕਿ ਦਿਲਜੀਤ ਤੇ ਨਿਮਰਤ ਪਹਿਲੀ ਵਾਰ ਕਿਸੇ ਫ਼ਿਲਮ ’ਚ ਇਕੱਠੇ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਦੇਖਣ ਲਈ ਲੋਕ ਕਾਫੀ ਉਤਸ਼ਾਹਿਤ ਸਨ ਤੇ ਦਰਸ਼ਕਾਂ ਨੂੰ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਬੇਹੱਦ ਖ਼ੁਸ਼ ਦੇਖਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’

‘ਜੋੜੀ’ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਤੋਂ ਇਲਾਵਾ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਅੰਬਰਦੀਪ ਸਿੰਘ ਨੇ ਹੈ। ਇਸ ਫ਼ਿਲਮ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਤੁਹਾਨੂੰ ‘ਜੋੜੀ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita