''ਦਿਲ ਦਾ ਮਾਮਲਾ'' ਨਾਲ ਦਰਸ਼ਕਾਂ ਦੇ ਦਿਲ ''ਚ ਵਸੇ ਮਾਨਾਂ ਦੇ ਮਾਨ ਗੁਰਦਾਸ ਮਾਨ (ਦੇਖੋ ਤਸਵੀਰਾਂ)

01/04/2016 2:10:48 PM

ਜਲੰਧਰ—ਗਾਇਕ ਗੁਰਦਾਸ ਮਾਨ ਇਕ ਅਜਿਹੀ ਸਖਸ਼ੀਅਤ ਹਨ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਆਪਣੇ ਹੁਨਰ ਅਤੇ ਗਾਇਕੀ ਨਾਲ ਵਿਸ਼ੇਸ਼ ਦੇਣ ਦਿੱਤੀ ਹੈ। ਉਹ ਗਾਇਕ ਹੋਣ ਦੇ ਨਾਲ-ਨਾਲ ਲੇਖਕ, ਕੋਰੀਓਗਰਾਫਰ, ਅਦਾਕਾਰ ਅਤੇ ਸੰਗੀਤਕਾਰ ਵੀ ਹਨ। ਉਨ੍ਹਾਂ ਦਾ ਜਨਮ ਪਿੰਡ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ ''ਚ ਹੋਇਆ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਮਨਜੀਤ ਮਾਨ ਹੈ। ਉਨ੍ਹਾਂ ਨੇ ਗੀਤ ''ਦਿਲ ਦਾ ਮਾਮਲਾ ਹੈ'' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਸਾਲ 1980 ''ਚ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 34 ਐਲਬਮ ਦਾ ਰਿਕਾਰਡ ਬਣਾਇਆ, ਜਿਸ ''ਚ ਉਨ੍ਹਾਂ ਨੇ 305 ਗੀਤ ਲਿਖੇ ਹਨ। ਆਪਣੇ ਸਰੋਤਿਆ ਨਾਲ ਜੁੜੇ ਰਹਿਣ ਲਈ ਉਨ੍ਹਾਂ ਨੇ ਸਾਲ 2013 ''ਚ ਇਕ ਯੂ-ਟਿਊਬ ਚੈਨਲ ਨੂੰ ਲਾਂਚ ਕੀਤਾ। ਇਨ੍ਹਾਂ ਦੀ ਫਿਲਮ ''ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ'' ਜੋ ਕਿ ਸਾਲ 2006 ''ਚ ਆਈ ਸੀ, ਨਾਲ ਲੋਕਾਂ ਦੇ ਦਿਲ ਜਿੱਤ ਲਏ ਅਤੇ ਇਹ ਫਿਲਮ ''ਅਕੈਡਮੀ ਐਵਾਰਡਜ਼'' ਨਾਲ ਨਾਮਜ਼ਦ ਵੀ ਕੀਤੀ ਗਈ ਸੀ। ਇਨ੍ਹਾਂ ਦੀ ਦੂਜੀ ਫਿਲਮ  ''ਸ਼ਹੀਦ-ਏ-ਮੁਹੱਬਤ ਬੂਟਾ ਸਿੰਘ'' ਜੋ ਕਿ ਸਾਲ 1999 ''ਚ ਆਈ ਸੀ, ਜੋ ਕਿ ਬੂਟਾ ਸਿੰਘ ਦੀ ਬਾਓਪਿਕ ਹੈ। ਉਨ੍ਹਾਂ ਨੇ ਫਿਲਮ ''ਸ਼ਹੀਦ ਉਧਮ ਸਿੰਘ'' ਜੋ ਕਿ 2000 ''ਚ ਆਈ ਸੀ, ਜਿਸ ''ਚ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ''ਲੌਂਗ ਦਾ ਲਿਸ਼ਕਾਰਾ (1986)'', ''ਦੇਸ ਹੋਇਆ ਪਰਦੇਸ'', ''ਮਿਨੀ ਪੰਜਾਬ'', ''ਜ਼ਿੰਦਗੀ ਖੂਬਸੂਰਤ ਹੈ (2002)'', ''ਕੁਰਬਾਣੀ ਜੱਟ ਦੀ (1990)'', ''ਉੱਚਾ ਦਰ ਬਾਬੇ ਨਾਨਕ ਦਾ (1982)'' ਆਦਿ  ਫਿਲਮਾਂ ਨਾਲ ਲੋਕਾਂ ਦੇ ਦਿਲਾਂ ''ਤੇ ਰਾਜ ਕੀਤਾ। ਉਨ੍ਹਾਂ ਨੇ ਕਈ ਬਾਲੀਵੁੱਡ ਅਭਿਨੇਤਰੀਆਂ ਨਾਲ ਵੀ ਅਦਾਕਾਰੀ ਕੀਤੀ ਹੈ, ਜਿਨ੍ਹਾਂ ''ਚੋਂ ਅਦਾਕਾਰਾ ਜੂਹੀ ਚਾਵਲਾ, ਤੱਬੂ, ਦਿਵਿਆ ਦੱਤਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਇਕ ਪ੍ਰਸਿੱਧ ਟਰੈਕ ''ਕੀ ਬਣੁ ਦੁਨੀਆਂ ਦਾ'' ਕੋਕ ਸਟੂਡੀਓ ਐਮ. ਟੀ. ਵੀ ਸੀਜ਼ਨ 4 ''ਤੇ ਗਾਇਕ ਦਿਲਜੀਤ ਦੋਸਾਂਝ ਨਾਲ 15 ਅਗਸਤ 2015 ਨੂੰ ਗਾਇਆ ਹੈ ਜਿਸ ਨੂੰ ਇਕ ਹਫਤੇ ''ਚ ਹੀ ਤਿੰਨ ਮਿਲੀਅਨ ਵਿਊਜ਼ ਮਿਲੇ ਹਨ।