''ਬਿਗ ਬੌਸ'' ਦੇ ਘਰ ''ਚੋਂ ਨਿਕਲਣ ਪਿੱਛੋਂ ਦਿਗਾਂਗਨਾ ਕਰ ਰਹੀ ਹੈ ਸਹੇਲੀਆਂ ਨਾਲ ਫੁਲ ਮਸਤੀ (ਦੇਖੋ ਤਸਵੀਰਾਂ)

12/23/2015 2:37:26 PM

ਮੁੰਬਈ : ''ਬਿਗ ਬੌਸ-9'' ਵਿਚੋਂ ਬਾਹਰ ਹੋ ਚੁੱਕੀ ਟੀ.ਵੀ. ਅਦਾਕਾਰਾ ਦਿਗਾਂਗਨਾ ਸੂਰਯਵੰਸ਼ੀ ਅੱਜਕਲ ਆਪਣੀਆਂ ਸਹੇਲੀਆਂ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਹੁਣੇ ਜਿਹੇ ਉਹ ਲੋਨਾਵਾਲਾ ਦੇ ਇਕ ਰਿਜ਼ਾਰਟ ''ਚ ਤਾਨੀਆ ਸ਼ਰਮਾ ਅਤੇ ਲਵਲੀਨ ਕੌਰ ਸਾਸਨ ਨਾਲ ਨਜ਼ਰ ਆਈ। ਛੁੱਟੀਆਂ ਮਨਾਉਂਦੇ ਹੋਏ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਸਹੇਲੀ ਨਾਲ ਨਦੀ ''ਚ ਆਨੰਦ ਮਾਣਦੀ ਦਿਗਾਂਗਨਾ ਕਾਫੀ ਮਸਤੀ ਦੇ ਮੂਡ ''ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਕ ਤਸਵੀਰ ''ਚ ਉਹ ਹਵਾ ''ਚ ਛਲਾਂਗ ਲਗਾਉਂਦੀ ਅਤੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਤਾਨੀਆ ਸ਼ਰਮਾ ਅਤੇ ਲਵੀ ਸਾਸਨ ਵੀ ਟੀ.ਵੀ. ਅਭਿਨੇਤਰੀਆਂ ਹਨ। ਇਹ ਦੋਵੇਂ ਸੀਰੀਅਲ ''ਸਾਥ ਨਿਭਾਨਾ ਸਾਥੀਆ'' ਵਿਚ ਕੰਮ ਕਰਦੀਆਂ ਹਨ। ''ਵੀਰਾ'' ਦੇ ਕਿਰਦਾਰ ਨਾਲ ਚਰਚਿਤ ਹੋਈ ਦਿਗਾਂਗਨਾ ਸੂਰਯਵੰਸ਼ੀ ''ਬਿਗ ਬੌਸ-9'' ਵਿਚ ਬਤੌਰ ਮੁਕਾਬਲੇਬਾਜ਼ ਗਈ ਸੀ, ਜਿਥੇ ਉਹ 57 ਦਿਨਾਂ ਤੱਕ ਰਹੀ।