‘ਗੰਗੂਬਾਈ ਕਾਠੀਆਵਾੜੀ’ ਫ਼ਿਲਮ ਦਾ ‘ਢੋਲੀੜਾ’ ਗੀਤ ਰਿਲੀਜ਼, ਆਲੀਆ ਭੱਟ ਨੇ ਲੁੱਟੀ ਮਹਿਫਿਲ

02/10/2022 1:51:43 PM

ਮੁੰਬਈ (ਬਿਊਰੋ)– ਬਾਲੀਵੁੱਡ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਹੁਣ ਸੰਜੇ ਲੀਲਾ ਭੰਸਾਲੀ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦਿਆਂ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਹੈ।

ਗੀਤ ਦਾ ਨਾਂ ‘ਢੋਲੀੜਾ’ ਹੈ। ਯੂਟਿਊਬ ’ਤੇ ਰਿਲੀਜ਼ ਹੋਏ ਇਸ ਗੀਤ ਦੀ ਵੀਡੀਓ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਆਲੀਆ ਭੱਟ ਨੇ ਜਿਸ ਤਰ੍ਹਾਂ ਠੁਮਕੇ ਲਗਾ ਕੇ ਇਸ ਗੀਤ ’ਚ ਡਾਂਸ ਕੀਤਾ ਹੈ, ਉਹ ਜ਼ਬਰਦਸਤ ਲੱਗ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਆਲੀਆ ਦੀ ਗੀਤ ’ਚ ਜਿਵੇਂ ਹੀ ਐਂਟਰੀ ਹੁੰਦੀ ਹੈ, ਉਹ ਆਪਣੇ ਜੂੜੇ ਨੂੰ ਠੀਕ ਕਰਦਿਆਂ ਗੰਗੂਬਾਈ ਅੰਦਾਜ਼ ’ਚ ਨਮਸਤੇ ਕਰਦੀ ਹੈ। ਇਸ ਤੋਂ ਬਾਅਦ ਸਾੜ੍ਹੀ ਨੂੰ ਉੱਪਰ ਬੰਨ੍ਹ ਕੇ ਠੁਮਕੇ ਲਗਾਉਂਦੀ ਹੈ। ਵੀਡੀਓ ’ਚ ਦੇਖ ਸਕਦੇ ਹਾਂ ਕਿ ਆਲੀਆ ਦੇ ਨਾਲ ਕਈ ਬੈਕਗਰਾਊਂਡ ਡਾਂਸਰਸ ਵੀ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਟਰੇਲਰ ’ਚ ਵੀ ਆਲੀਆ ਭੱਟ ਦੀ ਦਮਦਾਰ ਪੇਸ਼ਕਾਰੀ ਦੀ ਝਲਕ ਦੇਖਣ ਨੂੰ ਮਿਲੀ ਸੀ। ਟਰੇਲਰ ਦੇਖਣ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ, ਜੋ ਖ਼ੁਦ ਨੂੰ ਆਲੀਆ ਦੀ ਤਾਰੀਫ਼ ਕਰਨ ਤੋਂ ਰੋਕ ਪਾਇਆ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh