ਧਰਮਿੰਦਰ ਨੇ ਦੱਸਿਆ ਆਖ਼ਿਰ ਕਿਉਂ ਮਾਂ ਨਹੀਂ ਬਣਨ ਦੇਣਾ ਚਾਹੁੰਦੀ ਸੀ ਫ਼ਿਲਮੀ ਐਕਟਰ, ਵਜ੍ਹਾ ਹੈ ਬੇਹੱਦ ਖ਼ਾਸ

06/08/2021 3:19:06 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ (Dharmendra) ਨੇ ਫ਼ਿਲਮਾਂ 'ਚ ਆਪਣੇ ਸਧਾਰਨ ਅੰਦਾਜ਼ ਨਾਲ ਲੋਕਾਂ 'ਚ ਵੱਖਰੀ ਪਛਾਣ ਬਣਾਈ। ਜੇਕਰ ਅਸੀਂ ਧਰਮਿੰਦਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਧਰਮਿੰਦਰ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਹਿੱਟ ਫ਼ਿਲਮਾਂ ਦੀ ਲਾਈਨ ਲਾਈ। ਇਸ ਸਭ ਦੇ ਬਾਵਜੂਦ ਧਰਮਿੰਦਰ ਦੀ ਮਾਂ ਉਨ੍ਹਾਂ ਦੇ ਐਕਟਰ ਬਣਨ ਤੋਂ ਖੁਸ਼ ਨਹੀਂ ਸੀ।

ਮੀਡੀਆ ਰਿਪੋਰਟਾਂ ਮਤਾਬਕ, ਧਰਮਿੰਦਰ ਦੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਰੱਬ ਬਖਸ਼ੇ, ਕਿਸੇ ਦਾ ਪੁੱਤਰ ਕਦੇ ਐਕਟਰ ਨਹੀਂ ਬਣਨਾ ਚਾਹੀਦਾ। ਧਰਮਿੰਦਰ ਨੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ। ਧਰਮਿੰਦਰ ਨੇ ਦੱਸਿਆ ਕਿ, ''ਮੈਂ ਆਪਣੀ ਜ਼ਿੰਦਗੀ 'ਚ ਇਸ ਉਦਯੋਗ ਤੋਂ ਬਹੁਤ ਕੁਝ ਸਿੱਖਿਆ ਹੈ। ਜਦੋਂ ਮੈਂ ਸ਼ੁਰੂਆਤ 'ਚ ਐਕਟਰ ਬਣਿਆ ਸੀ, ਮੇਰੀ ਮਾਂ ਕਹਿੰਦੀ ਸੀ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਕੋਈ ਵੀ ਪੁੱਤਰ ਕਦੇ ਐਕਟਰ ਨਾ ਬਣ ਜਾਵੇ।''

ਉਨ੍ਹਾਂ ਅੱਗੇ ਕਿਹਾ ਕਿ ''ਮਾਂ ਮਹਿਸੂਸ ਕਰਦੀ ਸੀ ਕਿ ਹਰ ਅਦਾਕਾਰ ਫ਼ਿਲਮਾਂ 'ਚ ਜਿਉਂਦਾ ਤੇ ਮਰਦਾ ਹੈ। ਉਨ੍ਹਾਂ ਨੂੰ ਹਮੇਸ਼ਾ ਤਣਾਅ ਹੁੰਦਾ ਹੈ। ਭਾਵੇਂ ਉਸ ਦੀ ਫ਼ਿਲਮ ਬਾਕਸ ਆਫਿਸ 'ਤੇ ਕੰਮ ਕਰੇ ਜਾਂ ਨਾ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਇੱਕ ਯਾਤਰਾ ਹੈ, ਜਿੱਥੇ ਲੋਕਾਂ ਨੂੰ ਬਹੁਤ ਸਖ਼ਤ ਮਿਹਨਤ ਨਾਲ ਸੰਘਰਸ਼ ਕਰਨਾ ਪੈਂਦਾ ਹੈ।''

ਧਰਮਿੰਦਰ ਨੇ ਅੱਗੇ ਕਿਹਾ, ''ਮੇਰੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਪੈਸਾ ਜੋੜਨਾ ਸਿੱਖਾਂ। ਇਸ ਦੇ ਨਾਲ ਹੀ ਉਹ ਇਹ ਵੀ ਚਾਹੁੰਦੇ ਸੀ ਕਿ ਮੈਂ ਇੱਕ ਮਹੀਨੇ ਦੇ ਖਰਚਿਆਂ ਨੂੰ ਕਿਵੇਂ ਬਿਤਾਉਣਾ ਸਿੱਖਾਂ ਪਰ ਮੈਂ ਹਮੇਸ਼ਾਂ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦਾ ਸੀ। ਉਹ ਹਮੇਸ਼ਾਂ ਲੋੜਵੰਦਾਂ ਨੂੰ ਭੋਜਨ, ਕੱਪੜੇ ਤੇ ਪੈਸੇ ਭੇਜਦੀ ਸੀ। ਮੇਰੀ ਮਾਂ ਬਹੁਤ ਚੰਗੀ ਇਨਸਾਨ ਸੀ।''

ਦੱਸਣਯੋਗ ਹੈ ਕਿ ਧਰਮਿੰਦਰ ਜਲਦੀ ਹੀ ਆਪਣੀ ਹੋਮ ਪ੍ਰੋਡਕਸ਼ਨ ਫ਼ਿਲਮ 'ਅਪਨੇ- 2' 'ਚ ਨਜ਼ਰ ਆਉਣਗੇ। ਅਨਿਲ ਸ਼ਰਮਾ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ, ਧਰਮਿੰਦਰ ਇਕ ਵਾਰ ਫਿਰ ਇਸ ਫ਼ਿਲਮ 'ਚ ਆਪਣੇ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ ਪੋਤਾ ਕਰਨ ਦਿਉਲ ਉਨ੍ਹਾਂ ਨਾਲ ਪਹਿਲੀ ਵਾਰ ਕੰਮ ਕਰਦਾ ਦਿਸੇਗਾ।  ਧਰਮਿੰਦਰ ਦੇ ਪ੍ਰਸ਼ੰਸਕ ਇਸ ਫ਼ਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

sunita

This news is Content Editor sunita