‘ਬ੍ਰਹਮਾਸਤਰ’ ਦਾ ਗੀਤ ‘ਦੇਵਾ ਦੇਵਾ’ ਦਾ ਟੀਜ਼ਰ ਆਊਟ, 8 ਨੂੰ ਹੋਵੇਗਾ ਰਿਲੀਜ਼

08/07/2022 2:29:51 PM

ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ ‘ਬ੍ਰਹਮਾਸਤਰ’ ਦੇ ਨਿਰਮਾਤਾਵਾਂ ਨੇ ਅੱਜ ਦੂਜੇ ਗਾਣੇ ‘ਦੇਵਾ ਦੇਵਾ’ ਦਾ ਟੀਜ਼ਰ ਰਿਲੀਜ਼ ਕੀਤਾ। ਨਿਰਦੇਸ਼ਕ ਅਯਾਨ ਮੁਖਰਜੀ ਨੇ ਆਪਣੇ ਇੰਸਟਾਗ੍ਰਾਮ ’ਤੇ ਗਾਣੇ ਦਾ ਟੀਜ਼ਰ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦਾ ਪੂਰਾ ਗਾਣਾ 8 ਅਗਸਤ ਨੂੰ ਰਿਲੀਜ਼ ਹੋਵੇਗਾ। ਫ਼ਿਲਮ ’ਚ ਆਲੀਆ-ਰਣਬੀਰ ਤੋਂ ਇਲਾਵਾ ਅਮਿਤਾਭ ਬੱਚਨ, ਮੌਨੀ ਰਾਏ ਤੇ ਨਾਗਾਰਜੁਨ ਵੀ ਮੁੱਖ ਭੂਮਿਕਾਵਾਂ ’ਚ ਹਨ।

‘ਦੇਵਾ ਦੇਵਾ’ ਗੀਤ ਨੂੰ ਗਾਇਕ ਅਰਿਜੀਤ ਸਿੰਘ ਨੇ ਆਵਾਜ਼ ਦਿੱਤੀ ਹੈ। ਇਸ ਨੂੰ ਪ੍ਰੀਤਮ ਵਲੋਂ ਰਚਿਆ ਗਿਆ ਹੈ ਤੇ ਗੀਤ ਅਮਿਤਾਭ ਭੱਟਾਚਾਰੀਆ ਵਲੋਂ ਲਿਖੇ ਗਏ ਹਨ। ਇਹ ਗੀਤ ਰਣਬੀਰ ਕਪੂਰ ’ਤੇ ਬੇਸਡ ਹੈ। ਗੀਤ ਦੇ ਟੀਜ਼ਰ ’ਚ ਰਣਬੀਰ ਅੱਗ ਨਾਲ ਖੇਡਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਹੁਣ ਬਾਜ਼ਾਰ 'ਚ ਆਈ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀ, ਖ਼ਰੀਦਣ ਲਈ ਲੋਕਾਂ ਦੀ ਲੱਗੀ ਭੀੜ (ਵੀਡੀਓ)

ਇਸ ਗੀਤ ਦੇ ਟੀਜ਼ਰ ’ਚ ਰਣਬੀਰ ਉਰਫ ਸ਼ਿਵ ਭਗਵਾਨ ਨੂੰ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ ਤੇ ਉਹ ਆਲੀਆ ਭੱਟ ਨੂੰ ਰੌਸ਼ਨੀ ਦੇ ਸੰਕਲਪ ਬਾਰੇ ਦੱਸਦੇ ਹਨ। ਗੀਤ ਦੇ ਟੀਜ਼ਰ ’ਚ ਸ਼ਿਵ ਦੀਆਂ ਵੱਖ-ਵੱਖ ਝਲਕੀਆਂ ਵੀ ਦਿਖਾਈਆਂ ਗਈਆਂ ਹਨ, ਜੋ ਅਮਿਤਾਭ ਬੱਚਨ ਨਾਲ ਆਪਣੀ ਅਗਨੀ ਸ਼ਕਤੀ ਦੀ ਖੋਜ ਕਰ ਰਹੇ ਹਨ। ਗੀਤ ਦਾ ਟੀਜ਼ਰ ਦੇਖਣ ਤੋਂ ਬਾਅਦ ਦਰਸ਼ਕਾਂ ਦਾ ਉਤਸ਼ਾਹ ਵੱਧ ਗਿਆ ਹੈ।

ਇਸ ਦੇ ਨਾਲ ਹੀ ਅਯਾਨ ਮੁਖਰਜੀ ਨੇ ਇਸ ਨੂੰ ਸ਼ਿਵ ਦੀ ਜਰਨੀ ਦੀ ਆਤਮਾ ਕਿਹਾ ਹੈ। ਉਨ੍ਹਾਂ ਨੇ ਗੀਤ ਦਾ ਟੀਜ਼ਰ ਸਾਂਝਾ ਕਰਦਿਆਂ ਲਿਖਿਆ, ‘‘ਦੇਵਾ ਦੇਵਾ’ ਟੀਜ਼ਰ ਹੋਰ ਬਾਕੀ... ਇਸ ਆਉਣ ਵਾਲੇ ਸੋਮਵਾਰ ਨੂੰ ਭਗਵਾਨ ਸ਼ਿਵ ਦਾ ਦਿਨ। ਇਸ ਨੇ ਮੈਨੂੰ ਇੰਨੀ ਊਰਜਾ ਤੇ ਖ਼ੁਸ਼ੀ ਦਿੱਤੀ ਹੈ ਕਿ ਇਹ ਸਾਡੇ ਨਾਲ ਹਨ ਤੇ ਮੈਂ ਸੱਚਮੁੱਚ ਇਸ ਗੀਤ ਦੀ ਭਾਵਨਾ ਨੂੰ ਸਾਰਿਆਂ ਨਾਲ ਸਾਂਝਾ ਕਰਨ ਲਈ ਉਤਸੁਕ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh