ਦੀਪਿਕਾ ਕੱਕੜ ਨੇ ਧੂਮਧਾਮ ਨਾਲ ਮਨਾਇਆ ਮਾਂ ਦਾ ਜਨਮਦਿਨ, ਦੇਖੋ ਪਾਰਟੀ ਦੀਆਂ ਖੂਬਸੂਰਤ ਤਸਵੀਰਾਂ

03/25/2022 4:09:12 PM

ਮੁੰਬਈ- ਅਦਾਕਾਰਾ ਦੀਪਿਕਾ ਕੱਕੜ ਭਾਵੇਂ ਹੀ ਇਨ੍ਹੀਂ ਦਿਨੀਂ ਟੀ.ਵੀ. ਸ਼ੋਅ 'ਚ ਨਜ਼ਰ ਨਹੀਂ ਆਉਂਦੀ, ਪਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਵੱਖਰੇ ਹੀ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ, ਜਿਨ੍ਹਾਂ 'ਤੇ ਪ੍ਰਸ਼ੰਸਕ ਪਿਆਰ ਲੁਟਾਉਂਦੇ ਹਨ। ਹਾਲ ਹੀ 'ਚ ਦੀਪਿਕਾ ਨੇ ਆਪਣੀ ਮਾਂ ਦਾ ਜਨਮਦਿਨ ਮਨਾਇਆ, ਜਿਸ 'ਚ ਉਨ੍ਹਾਂ ਦੇ ਪਤੀ ਸ਼ੋਏਬ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਸ਼ਾਮਲ ਹੋਇਆ। ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।


ਦੀਪਿਕਾ ਕੱਕੜ ਨੇ ਮਾਂ ਦਾ ਜਨਮਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ। ਉਹ ਆਪਣੀ ਮੰਮੀ ਲਈ ਚਾਕਲੇਟ ਕੇਕ ਲੈ ਕੇ ਆਈ, ਜਿਸ ਨੂੰ ਉਨ੍ਹਾਂ ਨੇ ਮਿਲ ਕੇ ਕੱਟਿਆ।


ਇਸ ਦੌਰਾਨ ਦੀਪਿਕਾ ਅਤੇ ਸ਼ੋਏਬ ਮਾਂ ਦੇ ਨਾਲ ਮੋਢੇ 'ਤੇ ਹੱਥ ਰੱਖ ਕੇ ਜ਼ਬਰਦਸਤ ਪੋਜ਼ ਦਿੰਦੇ ਨਜ਼ਰ ਆਈ। ਉਧਰ ਮਾਂ ਨੇ ਵੀ ਆਪਣੀ ਧੀ ਅਤੇ ਜਵਾਈ 'ਤੇ ਖੂਬ ਪਿਆਰ ਲੁਟਾਇਆ। ਦੀਪਿਕਾ ਦੇ ਸਹੁਰਾ ਪਰਿਵਾਰ ਨੇ ਵੀ ਉਨ੍ਹਾਂ ਦੀ ਮਾਂ ਦੇ ਬਰਥਡੇਅ ਨੂੰ ਖ਼ਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ।


ਸ਼ੋਏਬ ਨੇ ਸੈਲੀਬ੍ਰੇਸ਼ਨ ਦੀਆਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ਅਤੇ ਕੈਪਸ਼ਨ 'ਚ ਲਿਖਿਆ-'ਹੈਪੀ ਬਰਥਡੇਅ ਮੰਮੀ'।


ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਦੀਪਿਕਾ ਮੈਰੂਨ ਅਤੇ ਵ੍ਹਾਈਟ ਆਊਟਫਿੱਟ 'ਚ ਨਜ਼ਰ ਆਈ। ਖੁੱਲ੍ਹੇ ਵਾਲਾਂ ਨਾਲ ਉਨ੍ਹਾਂ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਉਧਰ ਅਦਾਕਾਰਾ ਦੀ ਮਾਂ ਸੰਤਰੀ ਸੂਟ 'ਚ ਖੂਬਸੂਰਤ ਨਜ਼ਰ ਆਈ। ਸ਼ੋਏਬ ਬਲੈਕ ਲੁੱਕ 'ਚ ਕਾਫੀ ਖੂਬਸੂਰਤ ਦਿਖੇ। ਜੋੜੇ ਦੀ ਮਾਂ ਨਾਲ ਸੈਲੀਬ੍ਰੇਸ਼ਨ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
 

Aarti dhillon

This news is Content Editor Aarti dhillon