ਦੀਪਿਕਾ ਪਤੀ ਰਣਵੀਰ ਨਾਲ ਸਟਾਈਲਿਸ਼ ਲੁੱਕ ''ਚ GQ AWARDS ਪਹੁੰਚੀ, ਜੋੜੇ ਨੇ ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪੋਜ਼

11/11/2022 11:32:21 AM

ਮੁੰਬਈ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਪਤਨੀ ਅਦਾਕਾਰਾ ਦੀਪਿਕਾ ਪਾਦੂਕੋਣ ਟਿੰਸੇਲ ਟਾਊਨ ਦੇ ਸਭ ਤੋਂ ਪਿਆਰੇ ਜੋੜਿਆਂ 'ਚੋਂ ਇਕ ਹਨ। ਕਈ ਸਾਲਾਂ ਤੱਕ ਡੇਟਿੰਗ ਕਰਨ ਤੋਂ ਬਾਅਦ ਜੋੜੇ ਨੇ 2018 ’ਚ ਵਿਆਹ ਕਰਵਾਇਆ ਸੀ। 14 ਨਵੰਬਰ ਨੂੰ ਇਹ ਜੋੜਾ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਏਗਾ।

ਐਨੀਵਰਸਰੀ ਤੋਂ ਕੁਝ ਦਿਨ ਪਹਿਲਾਂ ਦੀਪਵੀਰ ਨੇ ਇਕ ਐਵਾਰਡ ਨਾਈਟ ’ਚ ਸ਼ਿਰਕਤ ਕੀਤੀ ਸੀ। ਦੋਵੇਂ ਇਕੱਠੇ ਬਹੁਤ ਹੀ ਸ਼ਾਨਦਾਰ ਲੱਗ ਰਹੇ ਸਨ। ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਰੈੱਡ ਬਲਾਊਜ਼ ਨਾਲ ਮੈਚਿੰਗ ਫ਼ਾਰਮਲ ਬਲੇਜ਼ਰ ਅਤੇ ਪੈਂਟ 'ਚ ਸ਼ਾਨਦਾਰ ਲੱਗ ਰਹੀ ਸੀ।

ਇਹ ਵੀ ਪੜ੍ਹੋ- ‘ਦਿ ਕਸ਼ਮੀਰ ਫ਼ਾਈਲਜ਼’ ਦੇ ਬਾਅਦ ਹੁਣ ‘ਦਿ ਵੈਕਸੀਨ ਵਾਰ’ ਲੈ ਕੇ ਆਉਣਗੇ ਵਿਵੇਕ ਅਗਨੀਹੋਤਰੀ, ਜਾਣੋ ਰਿਲੀਜ਼ ਡੇਟ

ਅਦਾਕਾਰਾ ਨੇ ਰੈੱਡ  ਹੀਲ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਨੇ ਵਾਲਾਂ ਦਾ ਬਨ ਬਣਾਇਆ ਹੋਇਆ ਹੈ। 

ਦੂਜੇ ਪਾਸੇ ਰਣਵੀਰ ਸਿੰਘ ਪੈਂਟ ’ਤੇ ਡਰੈਗਨ ਮੋਟਿਫ਼ ਦੇ ਨਾਲ ਨੇਵੀ ਬਲੂ ਕਲਰ ਦੇ ਬਲੇਜ਼ਰ ’ਚ ਨਜ਼ਰ ਆਏ। ਦੋਵਾਂ ਨੇ ਇਕ ਦੂਜੇ ਨਾਲ ਕੈਮਰੇ ਸਾਹਮਣੇ ਸ਼ਾਨਦਾਰ ਪੋਜ਼ ਦਿੱਤੇ। 

ਅਦਾਕਾਰ ਦੀ ਕਾਲੇ ਰੰਗ ਦੀ ਕਮੀਜ਼ ਦੇ ਉੱਪਰ ਗੋਲਡਨ ਐਕਸੈਸਰੀ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ ਹਾਲ ਹੀ ’ਚ 'ਜੈਸ਼ਭਾਈ ਜੋਰਦਾਰ' 'ਚ ਦੇਖਿਆ ਗਿਆ ਸੀ। ਅਦਾਕਾਰ ਦੀ ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਉਹ ਆਲੀਆ ਭੱਟ ਅਤੇ ਰੋਹਿਤ ਸ਼ੈੱਟੀ ਦੀ ਫ਼ਿਲਮ 'ਸਰਕਸ' ਨਾਲ 'ਰੌਕੀ ਔਰ ਰਾਣੀ ਕੀ ਲਵ ਸਟੋਰੀ' 'ਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ- ਦੀਪਿਕਾ ਪਾਦੁਕੋਣ ਨੇ  ਆਪਣਾ ਸੈਲਫ਼ ਕੇਅਰ ਬ੍ਰਾਂਡ ਕੀਤਾ ਲਾਂਚ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਇਸ ਦੇ ਨਾਲ ਹੀ ਦੀਪਿਕਾ ਫ਼ਿਲਮ 'ਗਹਿਰਾਈਆਂ' 'ਚ ਨਜ਼ਰ ਆਈ ਸੀ। ਦੀਪਿਕਾ ਜਲਦ ਹੀ ਪਠਾਨ, ਫ਼ਾਈਟਰ ਵਰਗੀਆਂ ਫ਼ਿਲਮਾਂ 'ਚ ਨਜ਼ਰ ਆਵੇਗੀ।


 

Shivani Bassan

This news is Content Editor Shivani Bassan