''ਕੁੱਲੀ ਨੰਬਰ 1'' ਦੀ ਸ਼ੂਟਿੰਗ ਮੌਕੇ ਡੇਵਿਡ ਧਵਨ ਤੋਂ ਪਈਆਂ ਸਨ ਝਿੜਕਾਂ, ਸਾਰਾ ਅਲੀ ਖ਼ਾਨ ਨੇ ਦੱਸੀ ਵਜ੍ਹਾ

12/01/2020 2:45:54 PM

ਨਵੀਂ ਦਿੱਲੀ: ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਅਦਾਕਾਰ ਵਰੁਣ ਧਵਨ ਦੀ ਫ਼ਿਲਮ 'ਕੁੱਲੀ ਨੰਬਰ 1' ਦਾ ਟ੍ਰੇਲਰ ਹਾਲ ਹੀ 'ਚ ਆਇਆ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ। ਟ੍ਰੇਲਰ ਦੇ ਵਰਚੁਅਲ ਲਾਂਚ 'ਚ ਸਾਰਾ, ਵਰੁਣ ਸ਼ਾਮਲ ਹੋਏ। ਅਜਿਹੇ 'ਚ ਵਰਚੁਅਲ ਟ੍ਰੇਲਰ ਲਾਂਚ ਦੇ ਦੌਰਾਨ ਸਾਰਾ ਨੇ ਸ਼ੂਟਿੰਗ ਨਾਲ ਜੁੜਿਆ ਮਜ਼ੇਦਾਰ ਕਿੱਸਾ ਸੁਣਾਇਆ। ਉਨ੍ਹਾਂ ਨੇ ਦੱਸਿਆ ਕਿ ਡਾਇਰੈਕਟਰ ਡੇਵਿਟ ਧਵਨ ਨੇ ਇਕ ਵਾਰ ਵਰੁਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਝਿੜਕਾਂ ਮਾਰੀਆਂ ਸਨ।
ਜਦੋਂ ਸਾਰਾ 'ਤੇ ਉਤਾਰਿਆ ਡੇਵਿਡ ਨੇ ਵਰੁਣ ਦਾ ਗੁੱਸਾ
ਉਸ ਘਟਨਾ ਨੂੰ ਯਾਦ ਕਰਦੇ ਹੋਏ ਸਾਰਾ ਅਲੀ ਖ਼ਾਨ ਦੱਸਦੀ ਹੈ ਕਿ ਅਸੀਂ ਲੋਕ, 'ਮੈਂ ਤੋਂ ਰਸਤੇ ਸੇ ਜਾ ਰਿਹਾ ਸੀ' ਦੀ ਸ਼ੂਟਿੰਗ ਕਰ ਰਹੇ ਸੀ। ਉਸ ਸਮੇਂ ਡੇਵਿਡ ਸਰ ਨੂੰ ਗੁੱਸਾ ਆ ਗਿਆ ਅਤੇ ਉਹ ਮੇਰੇ 'ਤੇ ਰੌਲਾ ਪਾਉਣ ਲੱਗੇ। ਹਾਲਾਂਕਿ ਮੈਂ ਸ਼ਾਟ ਲਈ ਤਿਆਰ ਸੀ। ਮੈਨੂੰ ਕਾਸਟਿਊਮ 'ਚ ਕੁਝ ਲਗਾਉਣਾ ਸੀ, ਉਸ 'ਚ ਸਮਾਂ ਲੱਗ ਰਿਹਾ ਸੀ। ਸਾਰਾ ਨੇ ਦੱਸਿਆ ਕਿ ਵਰੁਣ ਕਾਸਟਿਊਮ ਨਾਲ ਜੁੜਿਆ ਕੁਝ ਕੰਮ ਵੈਨ 'ਚ ਕਰ ਰਹੇ ਸਨ ਜਿਸ ਨਾਲ ਡੇਵਿਡ ਸਰ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਸਨ ਕਿਉਂਕਿ ਉਸ ਕਾਰਨ ਸ਼ੂਟ ਲੇਟ ਹੋ ਰਿਹਾ ਸੀ। ਇਸ ਲਈ ਉਹ ਨਾਰਾਜ਼ ਤਾਂ ਵਰੁਣ ਨਾਲ ਸੀ ਪਰ ਗੁੱਸਾ ਮੇਰੇ 'ਤੇ ਕੱਢ ਦਿੱਤਾ। 

 

 
 
 
 
 
View this post on Instagram
 
 
 
 
 
 
 
 
 
 
 

A post shared by VarunDhawan (@varundvn)

'ਕੁੱਲੀ ਨੰਬਰ 1' 'ਚ ਅਦਾਕਾਰ ਵਰੁਣ ਧਵਨ ਨਾਲ ਘੱਟ ਸਕ੍ਰੀਨ ਟਾਈਮ ਮਿਲਣ ਨੂੰ ਲੈ ਕੇ ਸਾਰਾ ਅਲੀ ਖ਼ਾਨ ਨੂੰ ਇਕ ਇੰਟਰਵਿਊ 'ਚ ਪੁੱਛਿਆ ਸੀ, ਜਦੋਂ ਤੁਸੀਂ ਰਣਵੀਰ ਅਤੇ ਵਰੁਣ ਵਰਗੇ ਸਿਤਾਰਿਆਂ ਦੇ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਡੀ ਔਕਾਤ ਨਹੀਂ ਹੈ ਕੋਈ ਤੁਲਨਾ ਕਰਨ ਦੀ। ਤੁਹਾਨੂੰ ਸਿਰਫ ਇਸ ਗੱਲ ਤੋਂ ਖ਼ੁਸ਼ ਰਹਿਣਾ ਚਾਹੀਦਾ ਕਿ ਤੁਹਾਨੂੰ ਰੋਹਿਤ, ਡੇਵਿਡ ਸਰ, ਰਣਵੀਰ ਜਾਂ ਵਰੁਣ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੀ ਤੁਲਨਾ ਨਹੀਂ ਕਰਨਾ ਚਾਹੁੰਦੇ। 
ਦੱਸ ਦੇਈਏ ਕਿ ਸਾਰਾ ਅਤੇ ਵਰੁਣ ਧਵਨ ਪਹਿਲੀ ਵਾਰ ਇਕੱਠੇ ਫ਼ਿਲਮ ਕਰ ਰਹੇ ਹਨ। ਉਨ੍ਹਾਂ ਦੀ ਫ਼ਿਲਮ 'ਕੁੱਲੀ ਨੰਬਰ 1' ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ 1995 'ਚ ਆਈ ਇਸ ਨਾਂ ਦੀ ਫ਼ਿਲਮ ਦਾ ਰੀਮੇਕ ਹੈ। ਵਰੁਣ ਮੁਤਾਬਕ ਇਸ ਫ਼ਿਲਮ ਨੂੰ ਨਵੇਂ ਫਲੇਵਰ ਦੇ ਨਾਲ ਪਰੋਸਿਆ ਜਾ ਰਿਹਾ ਹੈ। ਡਾਇਰੈਕਟਰ ਡੇਵਿਡ ਧਵਨ ਦੀ ਇਹ ਫ਼ਿਲਮ 11 ਦਸੰਬਰ ਨੂੰ ਅਮੇਜ਼ਨ ਪ੍ਰਾਈਸ ਵੀਡੀਓਜ਼ 'ਤੇ ਰਿਲੀਜ਼ ਹੋਵੇਗੀ।

 

Aarti dhillon

This news is Content Editor Aarti dhillon