ਕਰੂਜ਼ ਡਰੱਗਸ ਮਾਮਲੇ ਤੋਂ ਬਾਅਦ ਹੁਣ ਮਸ਼ਹੂਰ ਫ਼ਿਲਮ ਨਿਰਮਾਤਾ ਦੀ ਰਿਹਾਇਸ਼-ਦਫ਼ਤਰ ''ਤੇ NCB ਦਾ ਛਾਪਾ

10/09/2021 9:37:16 AM

ਮੁੰਬਈ (ਬਿਊਰੋ) : ਐੱਨ. ਸੀ. ਬੀ. ਇਸ ਸਮੇਂ ਡਰੱਗਜ਼ ਕੇਸ 'ਚ ਕਈ ਜਗ੍ਹਾ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਵੀ ਕਰੂਜ਼ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਡਰੱਗਜ਼ ਕੇਸ 'ਚ ਐੱਨ. ਸੀ. ਬੀ. ਵੱਲੋਂ ਬਾਲੀਵੁੱਡ ਪ੍ਰੋਡਿਊਸਰ ਇਮਤਿਆਜ਼ ਖਤਰੀ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਮਤਿਆਜ਼ ਦੇ ਘਰ ਦੇ ਨਾਲ-ਨਾਲ ਦਫ਼ਤਰ 'ਚ ਵੀ ਰੇਡ ਕੀਤੀ ਗਈ ਹੈ। ਇਮਤਿਆਜ਼ ਦੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨਾਲ ਕੁਨੈਕਸ਼ਨ ਹਨ। ਉਨ੍ਹਾਂ 'ਤੇ ਪਹਿਲਾਂ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਡਰੱਗਜ਼ ਸਪਲਾਈ ਕਰਨ ਦਾ ਦੋਸ਼ ਲੱਗ ਚੁੱਕਾ ਹੈ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸੀ. ਬੀ. ਆਈ. ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਸੀ. ਬੀ. ਆਈ. ਨੇ ਇਸ ਕੇਸ ਨਾਲ ਜੁੜੇ ਹਰੇਕ ਸ਼ਖ਼ਸ ਤੋਂ ਪੁੱਛਗਿੱਛ ਕੀਤੀ ਸੀ। ਇਸੇ ਦੌਰਾਨ ਇਮਤਿਆਜ਼ ਸਬੰਧੀ ਕਈ ਸਵਾਲ ਉੱਠੇ ਸਨ। ਸੁਸ਼ਾਂਤ ਤੇ ਇਮਤਿਆਜ਼ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋਈ ਸੀ। ਰਿਪੋਰਟਸ ਦੀ ਮੰਨੀਏ ਤਾਂ ਜਦੋਂ ਸੁਸ਼ਾਂਤ ਦੇ ਕੇਸ ਦੀ ਜਾਂਚ ਸ਼ੁਰੂ ਹੋਈ ਸੀ, ਉਦੋਂ ਇਮਤਿਆਜ਼ ਗ਼ਾਇਬ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ 'ਤੇ ਸ਼ੱਕ ਹੋਰ ਗਹਿਰਾਉਂਦਾ ਗਿਆ।
ਦੱਸਣਯੋਗ ਹੈ ਕਿ ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਦੇ ਮੈਨੇਜਰ ਨੇ ਇਮਤਿਆਜ਼ 'ਤੇ ਅਦਾਕਾਰ ਨੂੰ ਡਰੱਗਜ਼ ਸਪਲਾਈਕ ਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਇਕ ਖਤਰੀ ਨਾਂ ਦਾ ਵਿਅਕਤੀ ਸੁਸ਼ਾਂਤ ਨੂੰ ਡਰੱਗਜ਼ ਸਪਲਾਈ ਕਰਦਾ ਸੀ ਪਰ ਮੈਨੂੰ ਉਸ ਦਾ ਪੂਰਾ ਨਾਂ ਨਹੀਂ ਪਤਾ।

ਇਮਤਿਆਜ਼ ਮੁੰਬਈ ਬੇਸਡ ਬਿਲਡਰ ਦੇ ਬੇਟੇ ਹਨ। ਉਨ੍ਹਾਂ ਦੀ ਆਈ. ਐੱਨ. ਕੇ. ਇਨਫਰਾਸਟ੍ਰਕਚਰ ਨਾਂ ਦੀ ਕੰਪਨੀ ਹੈ। ਉਨ੍ਹਾਂ ਦੀ ਇਕ ਵੀ. ਵੀ. ਆਈ. ਪੀ. ਯੂਨੀਵਰਸਲ ਐਂਟਰਟੇਨਮੈਂਟ ਨਾਂ ਦੀ ਵੀ ਕੰਪਨੀ ਹੈ, ਜਿਹੜੀ ਬਾਲੀਵੁੱਡ 'ਚ ਨਵੇਂ ਟੈਲੇਂਜ ਨੂੰ ਕੰਮ ਦਿੰਦੀ ਹੈ।

ਨੋਟ - ਡਰੱਗਸ ਮਾਮਲੇ 'ਚ ਲਗਾਤਾਰ ਹੋਈ ਰਹੀਆਂ ਗ੍ਰਿਫ਼ਤਾਰੀਆਂ ਤੇ ਛਾਪੇਮਾਰੀਆਂ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 

sunita

This news is Content Editor sunita