ਅਦਾਲਤ ਨੇ 15 ਨਵੰਬਰ ਤੱਕ ਵਧਾਈ ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ ਪਟੀਸ਼ਨ, ਜਾਣੋ ਪੂਰਾ ਮਾਮਲਾ

11/11/2022 10:02:14 PM

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 15 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਨੇ ਫਰਨਾਂਡੀਜ਼ ਦੀ ਅੰਤ੍ਰਿਮ ਸੁਰੱਖਿਆ ਵੀ ਮੰਗਲਵਾਰ ਤੱਕ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਟੀਮ ਇੰਡੀਆ 'ਚ ਵੱਡੇ ਬਦਲਾਅ ਦੇ ਆਸਾਰ, 2 ਸਾਲਾਂ 'ਚ ਹਟਣਗੇ ਸੀਨੀਅਰ ਖਿਡਾਰੀ : ਰਿਪੋਰਟ

ਜੈਕਲੀਨ ਫਰਨਾਂਡੀਜ਼ ਦੀ ਜ਼ਮਾਨਤ ਪਟੀਸ਼ਨ ਰੱਦ

ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ, ਜਿਸ ਨੇ ਪਹਿਲਾਂ ਜੈਕਲੀਨ ਫਰਨਾਂਡੀਜ਼ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਸੀ, ਨੇ ਕਿਹਾ ਕਿ ਆਦੇਸ਼ ਤਿਆਰ ਨਹੀਂ ਹੋਇਆ ਹੈ। ਅਦਾਲਤ ਨੇ ਅਭਿਨੇਤਰੀ ਦੇ ਨਾਲ-ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਈਡੀ ਨੇ ਜਿਰ੍ਹਾ ਦੌਰਾਨ ਦਲੀਲ ਦਿੱਤੀ ਕਿ ਜੈਕਲੀਨ ਆਸਾਨੀ ਨਾਲ ਦੇਸ਼ ਤੋਂ ਭੱਜ ਸਕਦੀ ਹੈ ਕਿਉਂਕਿ ਉਸ ਕੋਲ ਪੈਸੇ ਦੀ ਕਮੀ ਨਹੀਂ ਹੈ। ਇਸ 'ਤੇ ਅਦਾਲਤ ਨੇ ਸਵਾਲ ਕੀਤਾ ਸੀ ਕਿ ਅਭਿਨੇਤਰੀ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਕੀ ਆਇਸ਼ਾ ਉਮਰ ਦੇ ਕਾਰਨ ਹੋਇਆ ਸ਼ੋਏਬ-ਸਾਨੀਆ ਦਾ ਤਲਾਕ, ਟੈਨਿਸ ਸਟਾਰ ਨੇ ਛੱਡਿਆ ਪਤੀ ਦਾ ਘਰ

ਅਦਾਲਤ ਨੇ ਕਿਹਾ ਕਿ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ

ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਏਅਰਪੋਰਟ 'ਤੇ ਅਭਿਨੇਤਰੀ ਦੇ ਖਿਲਾਫ਼ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਜਾਰੀ ਕੀਤਾ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕੇ। ਅਦਾਲਤ ਨੇ ਜਾਂਚ ਏਜੰਸੀ ਤੋਂ ਪੁੱਛਿਆ ਸੀ, ''ਤੁਸੀਂ (ਈਡੀ) ਐੱਲਓਸੀ ਜਾਰੀ ਕਰਨ ਦੇ ਬਾਵਜੂਦ ਜਾਂਚ ਦੌਰਾਨ ਜੈਕਲੀਨ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਬਾਕੀ ਮੁਲਜ਼ਮ ਜੇਲ੍ਹ ਵਿੱਚ ਹਨ। ਚੋਣਵੇਂ ਐਕਸ਼ਨ ਦੀ ਨੀਤੀ ਕਿਉਂ ਅਪਣਾਈ ਜਾ ਰਹੀ? ਫਰਨਾਂਡੀਜ਼ ਨੇ ਇਸ ਆਧਾਰ 'ਤੇ ਜ਼ਮਾਨਤ ਮੰਗੀ ਹੈ ਕਿ ਉਸ ਦੀ ਹਿਰਾਸਤ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : MCD ਚੋਣਾਂ: AAP ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ, ਭਗਵੰਤ ਮਾਨ ਸਮੇਤ ਇਨ੍ਹਾਂ ਨੇਤਾਵਾਂ ਨੂੰ ਮਿਲੀ ਜਗ੍ਹਾ

ਜੈਕਲੀਨ ਨੂੰ 50,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਮਿਲੀ ਅੰਤ੍ਰਿਮ ਜ਼ਮਾਨਤ

ਅਦਾਲਤ ਨੇ 26 ਸਤੰਬਰ ਨੂੰ ਫਰਨਾਂਡੀਜ਼ ਨੂੰ 50,000 ਰੁਪਏ ਦੇ ਨਿੱਜੀ ਮੁਚਲਕੇ 'ਤੇ ਅੰਤ੍ਰਿਮ ਜ਼ਮਾਨਤ ਦਿੱਤੀ ਸੀ। ਅਦਾਲਤ ਨੇ 31 ਅਗਸਤ ਨੂੰ ਈਡੀ ਦੁਆਰਾ ਦਾਇਰ ਇਕ ਪੂਰਕ ਚਾਰਜਸ਼ੀਟ ਦਾ ਨੋਟਿਸ ਲਿਆ ਸੀ ਅਤੇ ਫਰਨਾਂਡੀਜ਼ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਫਰਨਾਂਡੀਜ਼, ਜਿਸ ਨੂੰ ਈਡੀ ਨੇ ਜਾਂਚ ਦੇ ਸਬੰਧ 'ਚ ਕਈ ਵਾਰ ਸੰਮਨ ਕੀਤਾ ਹੈ, ਨੂੰ ਪਹਿਲੀ ਵਾਰ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਈਡੀ ਦੀ ਪਿਛਲੀ ਚਾਰਜਸ਼ੀਟ ਅਤੇ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਫਰਨਾਂਡੀਜ਼ ਦਾ ਮੁਲਜ਼ਮ ਵਜੋਂ ਜ਼ਿਕਰ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਦਸਤਾਵੇਜ਼ਾਂ ਵਿੱਚ ਫਰਨਾਂਡੀਜ਼ ਅਤੇ ਅਦਾਕਾਰਾ ਨੋਰਾ ਫਤੇਹੀ ਦੁਆਰਾ ਦਰਜ ਕੀਤੇ ਗਏ ਬਿਆਨਾਂ ਦੇ ਵੇਰਵਿਆਂ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸ '84 ਦੇ ਦੰਗਿਆਂ ਦੇ ਮੁਲਜ਼ਮ ਨੇਤਾਵਾਂ ਨੂੰ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਲਈ ਕਰ ਰਹੀ ਹੈ ਉਤਸ਼ਾਹਿਤ : ਚੁੱਘ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh