ਕੋਰੋਨਾ ਪਾਜ਼ੇਟਿਵ ਅਨਿਰੁਧ ਦਵੇ ਦੀ ਤਬੀਅਤ ’ਚ ਹੋਇਆ ਸੁਧਾਰ, ਪਰਿਵਾਰ ਨੇ ਲਿਆ ਸੁੱਖ ਦਾ ਸਾਹ

05/03/2021 6:28:56 PM

ਮੁੰਬਈ: ਪਿਛਲੇ ਦਿਨੀਂ ਟੀ.ਵੀ. ਅਦਾਕਾਰ ਅਵਿਰੁਧ ਦਵੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਆਈ.ਸੀ.ਯੂ. ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਇਲਾਜ ਲਈ ਭੋਪਾਲ ਦੇ ਚਿਰਾਯੁ ਹਸਪਤਾਲ ’ਚ ਦਾਖ਼ਲ ਹੋਣ ਦੌਰਾਨ ਉਨ੍ਹਾਂ ਦੀ ਤਬੀਅਤ ਕਾਫ਼ੀ ਨਾਜ਼ੁਕ ਸੀ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅਨਿਰੁਧ ਦਵੇ ਦੀ ਸਿਹਤ ਪਹਿਲਾਂ ਦੀ ਤੁਲਨਾ ਦੌਰਾਨ ਹੁਣ ਠੀਕ ਹੈ ਜਿਸ ਨਾਲ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ। 
ਅਨਿਰੁਧ ਕੋਰੋਨਾ ਸੰਕਰਮਣ ਹੋਣ ਤੋਂ ਪਹਿਲਾਂ ਦੋੋ ਵੈੱਬ ਸੀਰੀਜ਼ ਲਈ ਕੰਮ ਕਰ ਰਹੇ ਸਨ। ਅਦਾਕਾਰ ਦੇ ਬਹੁਤ ਕਰੀਬੀ ਦੋਸਤ ਨੇ ਦੱਸਿਆ ਕਿ ਅਨਿਰੁਧ ਦੇ ਫੇਫੜੇ ਕੋਰੋਨਾ ਨਾਲ 75 ਫੀਸਦੀ ਤੱਕ ਸੰਕਰਮਿਤ ਹੋ ਗਏ ਸਨ ਪਰ ਹੁਣ ਸੰਕਰਮਣ ਪਹਿਲਾਂ ਦੀ ਤੁਲਨਾ ’ਚ ਥੋੜ੍ਹਾ ਘੱਟ ਹੋਇਆ ਹੈ। 


ਪਹਿਲਾਂ ਅਨਿਰੁਧ ਦਾ ਸੀਟੀ ਸਕੋਰ 21/25 ਸੀ ਜੋ ਹੁਣ ਥੋੜ੍ਹਾ ਬਿਹਤਰ ਹੋ ਕੇ 17/25 ਹੋ ਗਿਆ ਹੈ। ਅਨਿਰੁਧ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ 4-5 ਦਿਨਾਂ ਤੱਕ ਅਨਿਰੁਧ ਦਾ ਸੀਟੀ ਸਕੋਰ ਇਸ ਤਰ੍ਹਾਂ ਘੱਟਦਾ ਹੈ ਤਾਂ ਉਹ ਜਲਦ ਠੀਕ ਹੋ ਜਾਣਗੇ। ਅਨਿਰੁਧ ਨੂੰ ਲਗਾਤਾਰ ਆਕਸੀਜਨ ਵੀ ਦਿੱਤੀ ਜਾ ਰਹੀ ਹੈ। ਅਦਾਕਾਰ ਦੀ ਦੋਸਤ ਨੇ ਅੱਗੇ ਦੱਸਿਆ ਕਿ ਭੋਪਾਲ ’ਚ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਜਦੋਂ ਅਨਿਰੁਧ ਬੀਮਾਰ ਹੋਏ ਸਨ ਤਾਂ ਉਹ ਜਿਸ ਹੋਟਲ ’ਚ ਸਨ ਉਥੇ ਹੀ ਏਕਾਂਤਵਾਸ ਹੋ ਗਏ ਸਨ ਪਰ ਫਿਰ ਸੀਟੀ ਸਕੈਨ ਰਾਹੀਂ ਪਤਾ ਚੱਲਿਆ ਕਿ ਉਨ੍ਹਾਂ ਦੇ ਫੇਫੜੇ ਬੁਰੀ ਤਰ੍ਹਾਂ ਨਾਲ ਕੋਰੋਨਾ ਸੰਕਰਮਿਤ ਹੋ ਗਏ ਹਨ।


ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਅਨਿਰੁਧ ਦੀ ਪਤਨੀ ਸ਼ੁਭੀ, ਭਰਾ ਨਿਤਿਨ, ਭੈਣ ਅਤੇ ਜੀਜਾ ਜੀ ਭੋਪਾਲ ’ਚ ਹਨ ਅਤੇ ਅਨਿਰੁਧ ਦੀ ਤਬੀਅਤ ’ਚ ਹੋਏ ਸੁਧਾਰ ਤੋਂ ਬਾਅਦ ਸਭ ਨੇ ਸੁੱਖ ਦਾ ਸਾਹ ਲਿਆ ਹੈ। ਦੱਸ ਦੇਈਏ ਕਿ ਅਨਿਰੁਧ ‘ਵੋ ਰਹਿਣੇ ਵਾਲੀ ਮਹਿਲੋਂ ਕੀ’, ‘ਮੇਰਾ ਨਾਮ ਕਰੇਗੀ ਰੌਸ਼ਨ’, ‘ਫੁਲਵਾ’, ਪਟਿਆਲਾ ਬੇਬਸ’ ਵਰਗੇ ਮਸ਼ਹੂਰ ਸੀਰੀਅਲਾਂ ’ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ‘ਤੁਝ ਸੰਗ’ ਅਤੇ ‘ਸ਼ੋਰਗੁਲ’ ਵਰਗੀਆਂ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ।

Aarti dhillon

This news is Content Editor Aarti dhillon