ਰਿਲੀਜ਼ ਹੁੰਦੇ ਹੀ ਵਿਵਾਦਾਂ ''ਚ ਘਿਰੀ ਕੰਗਨਾ ਰਣੌਤ ਦੀ ਫਿਲਮ ''ਥਲਾਇਵੀ'', ਜਾਣੋ ਪੂਰਾ ਮਾਮਲਾ

09/11/2021 2:25:57 PM

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਥਲਾਇਵੀ' ਰਿਲੀਜ਼ ਹੋਣ ਦੇ ਨਾਲ ਹੀ ਵਿਵਾਦਾਂ ’ਚ ਘਿਰ ਗਈ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਜ਼ਿੰਦਗੀ ’ਤੇ ਬਣੀ ਇਸ ਫਿਲਮ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ AIADMK ਨੇ ਇਤਰਾਜ਼ ਪ੍ਰਗਟਾਇਆ ਹੈ। ਪਾਰਟੀ ਦਾ ਦਾਅਵਾ ਹੈ ਕਿ ਕੁਝ ਸੀਨ ਫਿਲਮ ’ਚ ਇਸ ਤਰ੍ਹਾਂ ਦੇ ਹਨ ਜੋ ਬਹੁਤ ਹੀ ਗ਼ਲਤ ਹਨ। ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਡੀ ਜਯਾਕੁਮਾਰ ਨੇ ਫਿਲਮ ਦੇਖਣ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਇਹ ਫਿਲਮ ਕਾਫੀ ਵਧੀਆ ਤਰੀਕੇ ਨਾਲ ਬਣਾਈ ਗਈ ਹੈ। ਜੇ ਕੁਝ ਸੀਨ ਡਿਲੀਟ ਕਰ ਦਿੱਤੇ ਜਾਣ ਤਾਂ ਇਹ ਬਹੁਤ ਹਿੱਟ ਹੋ ਸਕਦੀ ਹੈ।
ਐੱਮਡੀਆਰ ਨੇ ਨਹੀਂ ਮੰਗਿਆ ਸੀ ਅਹੁਦਾ
'ਥਲਾਇਵੀ' ਜੈ ਜੈਲਾਲਿਆ ਅਤੇ ਉਨ੍ਹਾਂ ਦੇ ਮੇਂਟਰ ਐੱਮਡੀਆਰ ਦੇ ਜੀਵਨ ’ਤੇ ਬਣੀ ਹੈ। ਫਿਲਮ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਸਫਲ ਫਿਲਮ ਕਰੀਅਰ ਤੋਂ ਬਾਅਦ ਜੈਲਾਲਿਆ ਆਪਣਾ ਰਾਜਨੀਤਿਕ ਸਫਰ ਸ਼ੁਰੂ ਕਰਦੀ ਹੈ ਅਤੇ ਪ੍ਰਦੇਸ਼ ਦੀ ਮੁੱਖ ਮੰਤਰੀ ਬਣਦੀ ਹੈ। ਡੀ ਜੈਯਾਕੁਮਾਰ ਅਨੁਸਾਰ ਇਸ ਫਿਲਮ ’ਚ ਦਿਖਾਇਆ ਗਿਆ ਹੈ ਕਿ ਐੱਮਡੀਆਰ ਨੇ ਪਹਿਲੀ ਡੀਐੱਮਕੇ ਸਰਕਾਰ ’ਚ ਮੰਤਰੀ ਦਾ ਅਹੁਦਾ ਮੰਗਿਆ ਹੈ। ਜਦਕਿ ਇਸ ਤਰ੍ਹਾਂ ਨਹੀਂ ਹੋਇਆ ਸੀ। ਐੱਮਡੀਆਰ ਨੇ ਕਦੀ ਅਹੁਦੇ ਦੀ ਮੰਗ ਨਹੀਂ ਕੀਤੀ ਸੀ, ਉਹ ਸਿਰਫ਼ ਇਕ ਵਿਧਾਇਕ ਬਣ ਕੇ ਰਹਿਣਾ ਚਾਹੁੰਦੇ ਸੀ।
ਡਿਲੀਟ ਕਰ ਦੇਣੇ ਚਾਹੀਦੇ ਇਹ ਸੀਨ
ਹਾਲਾਂਕਿ ਰਿਪੋਰਟ ਅਨੁਸਾਰ ਜਯਾਕੁਮਾਰ ਨੇ ਕਿਹਾ ਕਿ ਅੰਨਾਦੁਰਾਈ ਚਾਹੁੰਦੇ ਸੀ ਕਿ ਐੱਮਡੀਆਰ ਮੰਤਰੀ ਬਣੇ ਪਰ ਉਨ੍ਹਾਂ ਨੇ ਖੁਦ ਹੀ ਇਸ ਲਈ ਮਨ੍ਹਾ ਕਰ ਦਿੱਤਾ ਸੀ ਅਤੇ ਫਿਰ ਬਾਅਦ ’ਚ ਉਨ੍ਹਾਂ ਨੂੰ ਸਮਾਲ ਸੇਵਿੰਗਸ ਡਿਪਾਰਟਮੈਂਟ ਦਾ ਡਿਪਟੀ ਚੀਫ਼ ਬਣਾ ਦਿੱਤਾ ਗਿਆ ਸੀ ਜੋ ਇਕ ਨਵੀਂ ਪੋਸਟ ਸੀ। ਇਸ ਤਰ੍ਹਾਂ ਦਿਖਾਉਣਾ ਕਿ ਐੱਮਡੀਆਰ ਨੇ ਅਹੁਦਾ ਮੰਗਿਆ ਇਹ ਫਿਲਮ ’ਚੋਂ ਡਿਲੀਟ ਕਰ ਦੇਣਾ ਚਾਹੀਦਾ ਹੈ।

Aarti dhillon

This news is Content Editor Aarti dhillon