ਸ਼ਤਰੂਘਨ ਸਿਨਹਾ ਦੀ ਪਤਨੀ ਤੇ ਪੁੱਤਰ ''ਤੇ ਗੰਭੀਰ ਦੋਸ਼, ਮਰੇ ਹੋਏ ਵਿਅਕਤੀ ਦੀ ਜ਼ਮੀਨ ਹੜੱਪਨ ''ਤੇ ਮਾਮਲਾ ਦਰਜ

12/22/2021 12:15:19 PM

ਮੁੰਬਈ (ਬਿਊਰੋ) : ਬੀ-ਟਾਊਨ ਇੰਡਸਟਰੀ 'ਚ ਇਨ੍ਹੀਂ ਦਿਨੀਂ ਮੁਸ਼ਕਿਲਾਂ ਦੇ ਬੱਦਲ ਛਾਏ ਹੋਈ ਹਨ। ਜਿੱਥੇ ਇੱਕ ਪਾਸੇ ਬੱਚਨ ਪਰਿਵਾਰ 'ਪਮਨ ਪੇਪਰਜ਼ ਮਾਮਲੇ' ਕਾਰਨ ਸੁਰਖੀਆਂ 'ਚ ਹੈ, ਉਥੇ ਹੀ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਵੀ ਮੁਸ਼ਕਿਲਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਅਤੇ ਉਨ੍ਹਾਂ ਦੇ ਪੁੱਤਰ ਕੁਸ਼ ਸਿਨਹਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਲਈ ਆਪਣੀ ਘਰਵਾਲੀ ਵੀ ਛੱਡ ਸਕਦੇ ਨੇ ਅਨਿਲ ਕਪੂਰ, ਖ਼ੁਦ ਕੀਤਾ ਸੀ ਖ਼ੁਲਾਸਾ

ਦੋਸ਼ ਹੈ ਕਿ ਸ਼ਤਰੂਘਨ ਸਿਨਹਾ ਦੀ ਪਤਨੀ ਅਤੇ ਪੁੱਤਰ ਨੇ ਕਥਿਤ ਤੌਰ 'ਤੇ ਮ੍ਰਿਤਕ ਵਿਅਕਤੀ ਦੇ ਨਾਂ ਦਾ ਫਾਇਦਾ ਉਠਾ ਕੇ ਜ਼ਮੀਨ ਆਪਣੇ ਨਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਖ਼ਬਰਾਂ ਮੁਤਾਬਕ, ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਅਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਇਹ ਸ਼ਿਕਾਇਤ ਹਵੇਲੀ ਤਾਲੁਕਾ ਦੇ ਵਾਗੋਲੀ 'ਚ 1 ਹੈਕਟੇਅਰ ਜਾਇਦਾਦ ਦੇ ਸਬੰਧ 'ਚ ਹੈ। ਇਹ ਸ਼ਿਕਾਇਤ ਜ਼ਮੀਨ ਦੇ ਮਾਲਕ ਸੰਦੀਪ ਦਬਾਧੇ ਨੇ ਦਰਜ ਕਰਵਾਈ ਹੈ।

ਇਹ ਖ਼ਬਰ ਵੀ ਪੜ੍ਹੋ : 'ਬਿਜਲੀ ਬਿਜਲੀ' ਗੀਤ 'ਤੇ ਇਸ ਪਿਓ-ਧੀ ਨੇ ਹਾਰਡੀ ਸੰਧੂ ਤੇ ਪਲਕ ਤਿਵਾਰੀ ਨੂੰ ਵੀ ਛੱਡਿਆ ਪਿੱਛੇ, ਬਣੇ ਟਰੈਂਡਿੰਗ 'ਚ

ਮਾਮਲਾ ਇਹ ਹੈ ਕਿ ਸੰਦੀਪ ਦਬਾਧੇ ਦੇ ਪਿਤਾ ਗੋਰਖਨਾਥ ਦਬਾਧੇ ਨੇ 2002 'ਚ ਪੂਨਮ ਸਿਨਹਾ ਅਤੇ ਕੁਸ਼ ਸਿਨਹਾ ਨੂੰ ਜ਼ਮੀਨ ਦੇ ਕਾਗਜ਼ਾਤ ਦਿੱਤੇ ਸਨ। ਜਦੋਂ 2007 'ਚ ਗੋਰਖ ਦੀ ਮੌਤ ਹੋ ਗਈ ਤਾਂ ਪਾਵਰ ਆਫ ਅਟਾਰਨੀ ਗੈਰ-ਕਾਨੂੰਨੀ ਹੋ ਗਈ। ਹੁਣ ਸੰਦੀਪ ਦਾ ਕਹਿਣਾ ਹੈ ਕਿ ਉਹ ਅਤੇ ਉਸ ਦੇ ਭੈਣ-ਭਰਾ ਜਾਇਦਾਦ ਦੇ ਮਾਲਕ ਹਨ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਜਾਇਦਾਦ ਦੇ ਹੱਕਦਾਰ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਕੌਰ ਬੀ ਦੇ ਘਰ ਛਾਈ ਸੋਗ ਦੀ ਲਹਿਰ, ਨਾਨੀ ਦਾ ਹੋਇਆ ਦਿਹਾਂਤ

ਇਸ ਦੌਰਾਨ ਖ਼ਬਰਾਂ ਆਈਆਂ ਕਿ ਸ਼ਤਰੂਘਨ ਸਿਨਹਾ ਦੇ ਪੁੱਤਰ ਕੁਸ਼ ਨੇ ਇਸ ਜ਼ਮੀਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਨ੍ਹਾਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਜ਼ਮੀਨ ਦਾ ਅਸਲ ਮਾਲਕ ਗੋਰਖਨਾਥ ਦਬਾਧੇ ਮਰ ਚੁੱਕਾ ਹੈ। ਦੋਸ਼ ਹੈ ਕਿ ਸ਼ਤਰੂਘਨ ਸਿਨਹਾ ਦਾ ਪਰਿਵਾਰ 2004 ਤੋਂ ਇਸ 60 ਹਜ਼ਾਰ ਵਰਗ ਫੁੱਟ ਦੀ ਜਾਇਦਾਦ ਦੀ ਵਰਤੋਂ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਦੀ ਇਸ ਪੋਸਟ ਨੇ ਲੋਕਾਂ ਨੂੰ ਪਾਇਆ ਭੰਬਲਭੂਸੇ 'ਚ, ਜਾਣੋ ਕੀ ਹੈ ਮਾਮਲਾ

ਜ਼ਮੀਨ ਨੂੰ ਲੈ ਕੇ ਵਿਵਾਦ ਵਧਣ 'ਤੇ ਦਬਾਧੇ ਪਰਿਵਾਰ ਨੇ ਦੋਸ਼ ਲਾਇਆ ਕਿ ਲਿਸ ਨੇ ਵੱਡੇ ਨਾਵਾਂ ਨੂੰ ਦੇਖਦਿਆਂ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦਬਾਧੇ ਪਰਿਵਾਰ ਨੇ ਪੁਲਸ ਕੰਟਰੋਲ ਰੂਮ 'ਤੇ ਕਾਲ ਕੀਤੀ, ਜਿਸ ਤੋਂ ਬਾਅਦ ਸੋਮਵਾਰ ਸਵੇਰੇ ਉਨ੍ਹਾਂ ਨੂੰ ਏ. ਸੀ. ਪੀ. ਅਤੇ ਡੀ. ਸੀ. ਪੀ. ਦਾ ਫੋਨ ਆਇਆ ਅਤੇ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ਤੋਂ ਬਾਅਦ ਸੰਦੀਪ ਦਬਾਧੇ ਨੇ ਇਸ ਸਬੰਧੀ ਈਡੀ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita