ਮਸ਼ਹੂਰ ਕਾਮੇਡੀਅਨ ਦੇ ਘਰ ਛਾਇਆ ਮਾਤਮ, ਲਾਡਲੇ ਪੁੱਤਰ ਦੀ ਹੋਈ ਮੌਤ

11/10/2020 4:02:39 AM

ਮੁੰਬਈ (ਬਿਊਰੋ) - ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਅਤੇ ਅਦਾਕਾਰ ਰਾਜੀਵ ਨਿਗਮ ਬੁਰੇ ਸਮੇਂ ਦਾ ਸਾਹਮਣਾ ਕਰ ਰਹੇ ਹਨ। ਦਰਅਸਲ, ਹਾਲ ਹੀ 'ਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਦਾ ਇਕ ਹੋਰ ਮੈਂਬਰ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। ਖ਼ਬਰਾਂ ਆ ਰਹੀਆਂ ਹਨ ਕਿ ਰਾਜੀਵ ਦੇ ਪਿਤਾ ਤੋਂ ਬਾਅਦ ਉਨ੍ਹਾਂ ਦੇ ਬੇਟੇ ਦੇਵਰਾਜ ਦਾ ਵੀ ਦਿਹਾਂਤ ਹੋ ਗਿਆ ਹੈ। ਰਾਜੀਵ ਨਿਗਮ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਪੁੱਤਰ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ, ਹਾਲਾਂਕਿ ਇਹ ਅਕਾਊਂਟ ਵੈਰੀਫਾਈਡ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਉਨ੍ਹਾਂ ਦੇ ਬੇਟੇ ਦਾ ਜਨਮ-ਦਿਨ ਸੀ, ਉਸੇ ਦਿਨ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਗਿਆ ਸੀ, 'ਇਹ ਕਿਹੋ ਜਿਹਾ ਸਰਪ੍ਰਾਈਜ਼ ਮਿਲਿਆ ਹੈ ਮੇਰੇ ਬੇਟੇ ਦੇ ਜਨਮਦਿਨ 'ਤੇ। ਮੇਰਾ ਬੇਟਾ ਦੇਵਰਾਜ ਅੱਜ ਮੈਨੂੰ ਛੱਡ ਕੇ ਚੱਲਾ ਗਿਆ, ਬਿਨਾਂ ਬਰਥ ਡੇਅ ਦਾ ਕੇਕ ਕੱਟੇ। ਪਗਲਾ ਅਜਿਹਾ ਗਿਫਟ ਕੋਈ ਦਿੰਦਾ ਹੈ ਕੀ।' ਹੁਣ ਸੋਸ਼ਲ ਮੀਡੀਆ 'ਤੇ ਲੋਕ ਰਾਜੀਵ ਦੇ ਬੇਟੇ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਖ਼ਬਰਾਂ ਅਨੁਸਾਰ, ਸਾਲ 2018 ਤੋਂ ਰਾਜੀਵ ਨਿਗਮ ਦਾ ਬੇਟਾ ਵੀ ਵੈਨਟੀਲੇਟਰ 'ਤੇ ਸੀ।ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਕਿਸ ਕਾਰਨ ਵੈਂਟੀਲੇਟਰ 'ਤੇ ਬਿਠਾਇਆ ਗਿਆ ਸੀ। ਖ਼ਬਰਾਂ ਅਨੁਸਾਰ, ਜਦੋਂ ਰਾਜੀਵ ਨਿਗਮ ਦਾ ਬੇਟਾ 2 ਸਾਲ ਪਹਿਲਾਂ ਖੇਡਣ ਤੋਂ ਬਾਅਦ ਘਰ ਪਰਤਿਆ ਸੀ, ਤਾਂ ਉਸ ਦੀ ਸਿਹਤ ਅਚਾਨਕ ਵਿਗੜ ਗਈ। ਫਿਰ ਉਹ ਕੋਮਾ 'ਚ ਚਲਾ ਗਿਆ ਅਤੇ ਉਸ ਸਮੇਂ ਤੋਂ ਰਾਜੀਵ ਨਿਗਮ ਦੀ ਜ਼ਿੰਦਗੀ ਵੀ ਉਲਟ ਗਈ। ਰਾਜੀਵ ਨਿਗਮ ਉਸ ਸਮੇਂ ਟੀ. ਵੀ. ਸ਼ੋਅ 'ਹਰ ਸ਼ਾਂਖ ਪੇ ਉੱਲੂ ਬੈਠਾ ਹੈ' ਦੀ ਸ਼ੂਟਿੰਗ ਕਰ ਰਹੇ ਸਨ। ਕਿਹਾ ਜਾਂਦਾ ਹੈ ਕਿ ਰਾਜੀਵ ਨਿਗਮ ਨੇ ਬੇਟੇ ਲਈ ਆਪਣਾ ਕਰੀਅਰ ਦਾਅ 'ਤੇ ਲਗਾ ਦਿੱਤਾ ਸੀ। ਉਸ ਨੇ ਪੁੱਤਰ ਦੀ ਦੇਖਭਾਲ ਲਈ ਸਭ ਕੁਝ ਛੱਡ ਦਿੱਤਾ ਅਤੇ ਵਾਪਸ ਆਪਣੇ ਸ਼ਹਿਰ ਆ ਗਿਆ। 

sunita

This news is Content Editor sunita