ਸ਼ਾਹਰੁਖ਼ ਦੇ ‘ਪਠਾਨ’ ਦਾ ਬਾਈਕਾਟ ਕਰਨਾ ਸਾਧੂ ਦੇਵਨਾਥ ਨੂੰ ਪਿਆ ਭਾਰੀ, CM ਯੋਗੀ ਦੇ ‘ਗੁਰੂ ਭਾਈ’ ਨੂੰ ਮਿਲੀ ਧਮਕੀ

08/13/2022 2:13:27 PM

ਬਾਲੀਵੁੱਡ ਡੈਸਕ- ਫ਼ਿਲਮ ਇੰਡਸਟਰੀ ਇਨ੍ਹੀਂ ਦਿਨੀਂ ਲੋਕਾਂ ਦੇ ਨਿਸ਼ਾਨੇ ’ਤੇ ਹੈ। ਲੋਕ ਲੰਬੇ ਸਮੇਂ ਤੋਂ ਇੰਡਸਟਰੀ ਅਤੇ ਰਿਲੀਜ਼ ਹੋ ਰਹੀਆਂ ਫ਼ਿਲਮਾਂ ਦੇ ਬਾਈਕਾਟ ਲਈ ਆਵਾਜ਼ ਉਠਾ ਰਹੇ ਹਨ। ਪਿਛਲੇ ਦਿਨੀਂ ਆਮਿਰ ਖ਼ਾਨ ਦੀ ਲਾਲ ਸਿੰਘ ਚੱਢਾ ਅਤੇ ਅਕਸ਼ੈ ਕੁਮਾਰ ਦੀ ਰਕਸ਼ਾ ਬੰਧਨ ਵੀ ਆਪਣੀ ਰਿਲੀਜ਼ ਤੋਂ ਪਹਿਲਾਂ ਵਿਵਾਦਾਂ ਦਾ ਸਾਹਮਣਾ ਕਰ ਰਹੀਆਂ ਸਨ। ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਪਠਾਨ’ ਵੀ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਗਈ ਹੈ। ਇਸ ਦੌਰਾਨ ਗੁਜਰਾਤ ਦੇ ਕੱਛ ਸਾਧੂ ਸਮਾਜ ਦੇ ਪ੍ਰਧਾਨ ਸਾਧੂ ਦੇਵਨਾਥ ਨੂੰ ਫ਼ਿਲਮ ਦਾ ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਇਹ ਵੀ ਪੜ੍ਹੋ : ਕਾਰਲਾ ਨਾਲ ਅਰਜੁਨ ਕਾਨੂੰਗੋ ਦੀਆਂ ਖ਼ੂਬਸੂਰਤ ਤਸਵੀਰਾਂ, ਸ਼ਾਨਦਾਰ ਪੋਜ਼ ਦਿੰਦੇ ਆਏ ਨਜ਼ਰ

ਦਰਅਸਲ ਸਾਧੂ ਦੇਵਨਾਥ ਨੇ ਪਿਛਲੇ ਦਿਨੀਂ ਸਨਾਤਨੀਆਂ ਨੂੰ ‘ਪਠਾਨ’ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ। ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗੁਰੂ ਭਾਈ ਸਾਧੂ ਦੇਵਨਾਥ ਨੇ ਦਾਅਵਾ ਕੀਤਾ ਹੈ ਕਿ ਸ਼ਾਹਰੁਖ ਖ਼ਾਨ ਦੀ ਫ਼ਿਲਮ ਦਾ ਬਾਈਕਾਟ ਕਰਨ ਦੀ ਅਪੀਲ ਕਰਨ ’ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।

ਹਾਲ ਹੀ ’ਚ ਸਾਧੂ ਦੇਵਨਾਥ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਸੀ ਕਿ ਉਹ ਉਸ ਨੂੰ ਧਮਕੀ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਥਾਣਾ ਬਚਾਊ ’ਚ ਸ਼ਿਕਾਇਤ ਦਰਜ ਕਰਵਾਉਣਗੇ। ਉਸ ਨੇ ਕਿਹਾ ਕਿ ‘ਸ਼ਾਹਰੁਖ਼ ਖ਼ਾਨ ਦੇ ਫ਼ੈਨ ਸਲੀਮ ਅਲੀ ਨੇ ਟਵਿੱਟਰ ’ਤੇ ਮੇਰਾ ਸਿਰ ਕੱਟਣ ਵਾਲਾ ਪੋਸਟਰ ਪੋਸਟ ਕੀਤਾ ਹੈ। ਉਸ ਨੇ ਟਵੀਟ ਤੋਂ ਬਾਅਦ ਇਹ ਪ੍ਰਤੀਕਿਰਿਆ ਦਿੱਤੀ ਹੈ, ਜਿਸ ’ਚ ਮੈਂ ਸਨਾਤਨੀਆਂ ਨੂੰ ਆਮਿਰ ਖ਼ਾਨ ਦੀ ਲਾਲ ਸਿੰਘ ਚੱਢਾ ਵਾਂਗ ਸ਼ਾਹਰੁਖ਼ ਦੀ ਨਵੀਂ ਫ਼ਿਲਮ ‘ਪਠਾਨ’ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।

ਸਾਧੂ ਦੇਵਨਾਥ ਨੇ ਅੱਗੇ ਕਿਹਾ ਕਿ ‘ਮੈਂ ਕਿਸੇ ਫ਼ਿਲਮ ਦੇ ਖਿਲਾਫ਼ ਨਹੀਂ ਹਾਂ, ਸਗੋਂ ਉਨ੍ਹਾਂ ਕਲਾਕਾਰਾਂ ਦੇ ਖਿਲਾਫ਼ ਹਾਂ ਜੋ ਭਾਰਤੀ ਫ਼ੈਨ ਫ਼ਾਲੋਅਰਸ ਦੀ ਧਾਵਾ ਬੋਲਦੇ ਹਨ ਅਤੇ ਦੇਸ਼ ਨੂੰ ਹੀ ਗਾਲ੍ਹਾਂ ਕੱਡਦੇ ਹਨ।’

ਇਹ ਵੀ ਪੜ੍ਹੋ : ਆਸ਼ੀਸ਼ ਦਾਸ ਨੇ ਰਿਤਿਕ ਰੋਸ਼ਨ ਨਾਲ ਵੀ 9.54 ਕਰੋੜ ਰੁਪਏ ਦੀ ਕੀਤੀ ਧੋਖਾਧੜੀ

ਦੱਸ ਦੇਈਏ ਕਿ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਪੱਥਲ’ ਅਗਲੇ ਸਾਲ ਯਾਨੀ 2023 ’ਚ ਰਿਲੀਜ਼ ਹੋਵੇਗੀ। ਹਾਲ ਹੀ ’ਚ ‘ਪਠਾਨ’ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਹੈ। ਫ਼ਿਲਮ ’ਚ ਸ਼ਾਹਰੁਖ਼ ਦੇ ਨਾਲ-ਨਾਲ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। 

Shivani Bassan

This news is Content Editor Shivani Bassan