ਨਹੀਂ ਰਹੇ ਮਸ਼ਹੂਰ ਕੋਰੀਓਗ੍ਰਾਫਰ ਸ਼ਿਵ ਸ਼ੰਕਰ, ਸੋਨੂੰ ਸੂਦ ਸਣੇ ਇਨ੍ਹਾਂ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

11/29/2021 2:48:12 PM

ਮੁੰਬਈ (ਬਿਊਰੋ)– ਦਿੱਗਜ ਕੋਰੀਓਗ੍ਰਾਫਰ ਸ਼ਿਵ ਸ਼ੰਕਰ ਦਾ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਸ਼ਿਵ ਸ਼ੰਕਰ ਕੁਝ ਸਮਾਂ ਪਹਿਲਾਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਸਨ। ਹਾਲਾਂਕਿ ਬਾਅਦ ’ਚ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਸੀ ਪਰ 28 ਨਵੰਬਰ ਦੀ ਰਾਤ ਨੂੰ ਉਹ ਆਖਰੀ ਸਾਹ ਲੈ ਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।

ਸ਼ਿਵ ਸ਼ੰਕਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਨਾਲ-ਨਾਲ ਸਾਰੇ ਕਲਾਕਾਰਾਂ ਨੇ ਸ਼ਰਧਾਂਜਲੀ ਦਿੱਤੀ ਹੈ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸਣਯੋਗ ਹੈ ਕਿ ਸੋਨੂੰ ਸੂਦ ਸ਼ਿਵ ਸ਼ੰਕਰ ਦੇ ਇਲਾਜ ’ਚ ਮਦਦ ਕਰ ਰਹੇ ਸਨ। ਸੋਨੂੰ ਸੂਦ ਨੇ ਵੀ ਟਵਿਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ, ਉਹ ਸ਼ਿਵ ਸ਼ੰਕਰ ਦੇ ਪਰਿਵਾਰ ਦੇ ਸੰਪਰਕ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ-ਵਿਕੀ ਦੇ ਵਿਆਹ ’ਚ ਧੀ ਵਾਮਿਕਾ ਨਾਲ ਪਹੁੰਚਗੇ ਵਿਰਾਟ-ਅਨੁਸ਼ਕਾ, ਸ਼ਾਹਰੁਖ ਨੂੰ ਨਹੀਂ ਮਿਲਿਆ ਸੱਦਾ

ਦੱਸਣਯੋਗ ਹੈ ਕਿ ਸ਼ਿਵ ਸ਼ੰਕਰ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਹਾਲਤ ਵਿਗੜਦੀ ਦੇਖ ਕੇ ਉਸ ਨੂੰ ਆਈ. ਸੀ. ਯੂ. ’ਚ ਸ਼ਿਫਟ ਕਰ ਦਿੱਤਾ ਗਿਆ, ਜਿਥੇ ਉਸ ਨੇ 28 ਨਵੰਬਰ ਦਿਨ ਐਤਵਾਰ ਨੂੰ ਆਖਰੀ ਸਾਹ ਲਿਆ। ਸ਼ਿਵ ਸ਼ੰਕਰ ਖ਼ਾਸ ਤੌਰ ’ਤੇ ਦੱਖਣੀ ਸਿਨੇਮਾ ਦੇ ਮਸ਼ਹੂਰ ਕੋਰੀਓਗ੍ਰਾਫਰ ਸਨ। ਸ਼ਿਵ ਸ਼ੰਕਰ ਨੇ ਜ਼ਿਆਦਾਤਰ ਤੇਲਗੂ ਤੇ ਤਾਮਿਲ ਫ਼ਿਲਮਾਂ ’ਚ ਆਪਣੀ ਕੋਰੀਓਗ੍ਰਾਫੀ ਦਿੱਤੀ ਹੈ। 800 ਫ਼ਿਲਮਾਂ ’ਚ ਸਿਤਾਰਿਆਂ ਨੂੰ ਨੱਚਣ ਵਾਲੇ ਸ਼ਿਵ ਸ਼ੰਕਰ ਨੇ ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਮਗਧੀਰਾ’ ਦੇ ਗੀਤ ‘ਧੀਰਾ-ਧੀਰਾ’ ਲਈ ਕੋਰੀਓਗ੍ਰਾਫੀ ਲਈ ਨੈਸ਼ਨਲ ਫ਼ਿਲਮਫੇਅਰ ਐਵਾਰਡ ਵੀ ਜਿੱਤਿਆ ਹੈ।

ਸ਼ਿਵ ਸ਼ੰਕਰ ਦੇ ਦਿਹਾਂਤ ’ਤੇ ਸੋਨੂੰ ਸੂਦ ਨੇ ਆਪਣੇ ਟਵਿਟਰ ’ਤੇ ਲਿਖਿਆ, ‘ਸ਼ਿਵ ਸ਼ੰਕਰ ਮਾਸਟਰ ਜੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦਿਲ ਟੁੱਟ ਗਿਆ। ਅਸੀਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਸੀਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੇ ਮਾਸਟਰ ਜੀ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਨਾਲ ਲੜਨ ਦਾ ਬਲ ਬਖਸ਼ੇ। ਸਿਨੇਮਾ ਤੁਹਾਨੂੰ ਹਮੇਸ਼ਾ ਯਾਦ ਰੱਖੇਗਾ ਸਰ।’

‘ਬਾਹੂਬਲੀ’ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਟਵੀਟ ਕੀਤਾ ਤੇ ਲਿਖਿਆ, ‘ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮਾਸਟਰ ਗੁਰੂ ਸ਼ਿਵ ਸ਼ੰਕਰ ਇਸ ਦੁਨੀਆ ’ਚ ਨਹੀਂ ਰਹੇ। ‘ਮਗਧੀਰਾ’ ’ਚ ਉਸ ਦੇ ਨਾਲ ਕੰਮ ਕਰਨਾ ਇਕ ਯਾਦਗਾਰ ਅਨੁਭਵ ਸੀ। ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh