''ਰਾਮਾਇਣ'' ਦੇ ਇਕ ਹੋਰ ਫੇਮਸ ਕਰੈਕਟਰ ਦਾ ਹੋਇਆ ਦਿਹਾਂਤ, ਸ਼੍ਰੀਰਾਮ ਦੇ ਦਿਲ ਦੇ ਬੇਹੱਦ ਸੀ ਕਰੀਬ

10/21/2021 12:45:41 PM

ਨਵੀਂ ਦਿੱਲੀ (ਬਿਊਰੋ) : ਹਾਲ ਹੀ 'ਚ ਟੀ. ਵੀ. ਦੇ ਫੇਮਸ ਧਾਰਮਿਕ ਸ਼ੋਅ 'ਰਾਮਾਇਣ' ਦੇ ਰਾਵਣ ਭਾਵ ਅਰਵਿੰਦ ਤ੍ਰਿਵੇਦੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਹਰ ਕੋਈ ਦੁਖੀ ਸੀ। ਹਾਲੇ ਫੈਨਜ਼ ਅਰਵਿੰਦ ਤ੍ਰਿਵੇਦੀ ਦੇ ਦਿਹਾਂਤ ਦੇ ਦੁੱਖ ਤੋਂ ਉਭਰ ਵੀ ਨਹੀਂ ਪਾਏ ਕਿ 'ਰਾਮਾਇਣ' ਦੇ ਇਕ ਹੋਰ ਫੇਮਸ ਕਰੈਕਟਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜੀ ਹਾਂ, 'ਰਾਮਾਇਣ' 'ਚ ਭਗਵਾਨ ਰਾਮ ਦੇ ਬਚਪਨ ਦੇ ਮਿੱਤਰ ਨਿਸ਼ਾਦ ਰਾਜ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਚੰਦਰਕਾਂਤ ਪਾਂਡਿਆ ਹੁਣ ਇਸ ਦੁਨੀਆ 'ਚ ਨਹੀਂ ਰਹੇ। ਚੰਦਰਕਾਂਤ ਦੇ ਦਿਹਾਂਤ ਦੀ ਖ਼ਬਰ 'ਰਾਮਾਇਣ' ਦੀ ਸੀਤਾ ਭਾਵ ਦੀਪਿਕਾ ਚਿਖਾਲਿਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਫੈਨਜ਼ ਨੂੰ ਦਿੱਤੀ ਹੈ। ਇਸ ਖ਼ਬਰ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਚੰਦਰਕਾਂਤ ਪਾਂਡਿਆ ਨੇ 'ਰਾਮਾਇਣ' ਤੋਂ ਇਲਾਵਾ ਕਈ ਫ਼ਿਲਮਾਂ ਅਤੇ ਟੀ. ਵੀ. ਸ਼ੋਅ 'ਚ ਵੀ ਕੰਮ ਕੀਤਾ। ਉਥੇ ਹੀ ਚੰਦਰਕਾਂਤ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਜ਼ਦ ਖਾਨ ਦੇ ਪਰਮ ਮਿੱਤਰ ਸਨ। ਦੋਵਾਂ ਨੇ ਕਾਲਜ ਦੀ ਪੜ੍ਹਾਈ ਇਕੱਠੀ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਨਾਟਕਾਂ ਅਤੇ ਐਕਟਿੰਗ 'ਚ ਕਾਫ਼ੀ ਰੁਚੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਓਪੇਂਦਰ ਤ੍ਰਿਵੇਦੀ ਅਤੇ ਅਰਵਿੰਦ ਤ੍ਰਿਵੇਦੀ ਨਾਲ ਨਾਟਕਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ। ਰਾਮਾਇਣ 'ਚ ਇਨ੍ਹਾਂ ਦੇ 'ਨਿਸ਼ਾਦ ਰਾਜ' ਦੇ ਕਿਰਦਾਰ ਨੂੰ ਕੋਈ ਨਹੀਂ ਭੁੱਲ ਸਕਦਾ।

ਦੱਸ ਦੇਈਏ ਕਿ ਚਾਂਦਰਕਾਂਤ ਪਾਂਡਿਆ ਨੂੰ ਲੋਕ ਪਿਆਰ ਨਾਲ 'ਬਬਲਾ' ਨਾਮ ਨਾਲ ਬੁਲਾਉਂਦੇ ਸੀ। ਉਨ੍ਹਾਂ ਦਾ ਜਨਮ 1 ਜਨਵਰੀ 1946 ਨੂੰ ਗੁਜਰਾਤ ਸੂਬੇ ਦੇ ਬਨਾਸਕਾਂਠਾ ਜ਼ਿਲ੍ਹਾ ਦੇ ਭੀਲਡੀ ਪਿੰਡ 'ਚ ਹੋਇਆ ਸੀ। 'ਰਾਮਾਇਣ' ਸਮੇਤ ਚੰਦਰਕਾਂਤ ਨੇ ਕਰੀਬ 100 ਤੋਂ ਵੱਧ ਹਿੰਦੀ ਅਤੇ ਗੁਜਰਾਤੀ ਫ਼ਿਲਮਾਂ ਅਤੇ ਸੀਰੀਅਲਜ਼ 'ਚ ਕੰਮ ਕੀਤਾ ਹੈ। ਇਨ੍ਹਾਂ ਟੀ. ਵੀ. ਸ਼ੋਅਜ਼ 'ਚ 'ਵਿਕਰਮ ਬੇਤਾਲ', 'ਸੰਪੂਰਨ ਮਹਾਭਾਰਤ', 'ਹੋਤੇ-ਹੋਤੇ ਪਿਆਰ ਹੋ ਗਿਆ', 'ਤੇਜਾ', 'ਮਾਹਿਯਾਰ ਕੀ ਚੁੰਡੀ', 'ਸੇਠ ਜਗਾਦੰਸ਼ਾ', 'ਭਾਦਰ ਤਾਰਾ ਵਹਿਤਾ ਪਾਣੀ', 'ਸੋਨਬਾਈ ਦੀ ਚੁੰਡੀ' ਅਤੇ 'ਪਾਟਲੀ ਪਰਮਾਰ' ਸ਼ਾਮਲ ਹਨ।

sunita

This news is Content Editor sunita