‘ਚੱਲ ਮੇਰਾ ਪੁੱਤ 3’ ਨੇ ਯੂ. ਕੇ. ’ਚ ਬਣਾਇਆ ਨਵਾਂ ਰਿਕਾਰਡ

10/10/2021 11:16:26 AM

ਜਲੰਧਰ (ਬਿਊਰੋ)– ਵੱਖ-ਵੱਖ ਦੇਸ਼ਾਂ ’ਚ ਕਾਮਯਾਬੀ ਦੇ ਝੰਡੇ ਗੱਡਣ ਵਾਲੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ 3’ ਨੇ ਇੰਗਲੈਂਡ ’ਚ ਨਵਾਂ ਰਿਕਾਰਡ ਬਣਾ ਲਿਆ ਹੈ। ਦਰਅਸਲ ਇਹ ਫ਼ਿਲਮ ਯੂ. ਕੇ. ਦੇ ਇਤਿਹਾਸ ਦੀ ਅਜਿਹੀ ਫ਼ਿਲਮ ਬਣ ਗਈ ਹੈ, ਜਿਸ ਨੇ ਰਿਕਾਰਡ ਤੋੜ ਦਰਸ਼ਕ ਖਿੱਚੇ ਹਨ।

ਇਸ ਮਾਮਲੇ ’ਚ ਹੁਣ ਤੱਕ ਪਹਿਲੀ ਫ਼ਿਲਮ ‘ਆਫਟਰਨੂਨ ਟਾਈਮ ਟੂ ਡਾਈ’ ਹੈ ਤੇ ਹਿੰਦੀ ਫ਼ਿਲਮਾਂ ਦੀ ਕੁਲੈਕਸ਼ਨ ਦੀ ਜਾਣਕਾਰੀ ਰੱਖਣ ਵਾਲੀ ਵੈੱਬਸਾਈਟ ‘ਕੈਮਸਕੋਰ’ ਦੀ ਸੂਚੀ ਸਭ ਤੋਂ ਉੱਪਰ ਹੈ। ‘ਚੱਲ ਮੇਰਾ ਪੁੱਤ 3’ ਯੂ. ਕੇ. ’ਚ ਰਿਲੀਜ਼ ਟਾਪ 5 ਫ਼ਿਲਮਾਂ ’ਚ ਚੌਥੇ ਨੰਬਰ ’ਤੇ ਆਈ ਹੈ, ਜੋ ਪੰਜਾਬੀ ਸਿਨੇਮੇ ਲਈ ਬਹੁਤ ਮਾਣ ਵਾਲੀ ਗੱਲ ਹੈ।

ਇਹ ਖ਼ਬਰ ਵੀ ਪੜ੍ਹੋ : ਸਵ. ਸਿਧਾਰਥ ਸ਼ੁਕਲਾ ਨੂੰ 'ਬ੍ਰੋਕਨ ਬਟ ਬਿਊਟੀਫੁੱਲ 3' ਲਈ ਮਿਲਿਆ ਬੈਸਟ ਅਦਾਕਾਰ ਦਾ ਐਵਾਰਡ

ਜ਼ਿਕਰਯੋਗ ਹੈ ਕਿ ‘ਚੱਲ ਮੇਰਾ ਪੁੱਤ 3’ ਨੂੰ ਪੰਜਾਬ ’ਚ ਵੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਤੇ ਤਾਲਾਬੰਦੀ ਤੋਂ ਬਾਅਦ ਅਜਿਹੀ ਪਹਿਲੀ ਫ਼ਿਲਮ ਹੈ, ਜਿਹੜੀ ਪੰਜਾਬੀ ਫ਼ਿਲਮਾਂ ਦੀ ਰਫਤਾਰ ਵਧਾਉਣ ਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ’ਚ ਕਾਮਯਾਬ ਹੋਈ ਹੈ।

ਅਮਰਿੰਦਰ ਗਿੱਲ, ਸਿਮੀ ਚਹਿਲ, ਹਰਦੀਪ ਗਿੱਲ ਤੇ ਚੋਟੀ ਦੇ ਪਾਕਿਸਤਾਨੀ ਕਲਾਕਾਰਾਂ ਨਾਲ ਸਜੀ ਇਹ ਫ਼ਿਲਮ ਮਨੋਰੰਜਨ ਦੇ ਨਾਲ-ਨਾਲ ਵੱਡਾ ਸੁਨੇਹਾ ਵੀ ਦਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh