ਕੋਰੋਨਾ ਵੈਕਸੀਨ ਲਗਵਾਉਣ ਵੇਲੇ ਰੋ ਪਏ ਸਲਮਾਨ-ਸ਼ਾਹਰੁਖ ਤੇ ਦੀਪਿਕਾ ਪਾਦੁਕੋਣ, ਹੋਰਨਾਂ ਦਾ ਦੇਖੋ ਕੀ ਹੋਇਆ ਹਾਲ

07/01/2021 12:00:51 PM

ਚੰਡੀਗੜ੍ਹ (ਬਿਊਰੋ)– ਸੋਸ਼ਲ ਮੀਡੀਆ ’ਤੇ ਅਜਿਹੇ ਬਹੁਤ ਸਾਰੇ ਪੇਜ ਹਨ, ਜੋ ਲੋਕਾਂ ਨੂੰ ਹਸਾਉਣ ਲਈ ਦਿਨ-ਰਾਤ ਲੱਗੇ ਰਹਿੰਦੇ ਹਨ। ਇਨ੍ਹਾਂ ’ਚ ਕੁਝ ਅਜਿਹੇ ਪੇਜ ਵੀ ਹੁੰਦੇ ਹਨ, ਜੋ ਸਿਤਾਰਿਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਹਾਸੋਹੀਣੀਆਂ ਬਣਾ ਦਿੰਦੇ ਹਨ।

ਅਜਿਹੀਆਂ ਹੀ ਬਾਲੀਵੁੱਡ ਸਿਤਾਰਿਆਂ ਦੀਆਂ ਕੁਝ ਹਾਸੋਹੀਣੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਂਦੇ ਦੇਖਿਆ ਜਾ ਰਿਹਾ ਹੈ ਪਰ ਵੈਕਸੀਨ ਲਗਵਾਉਣ ਵੇਲੇ ਜੋ ਉਨ੍ਹਾਂ ਦੇ ਹਾਵ-ਭਾਵ ਬਣਾਏ ਗਏ ਹਨ, ਉਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਹਾਸਾ ਨਿਕਲ ਜਾਵੇਗਾ।

ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਤਸਵੀਰਾਂ ’ਚ ਰੋਂਦੇ ਦਿਖਾਈ ਦੇ ਰਹੇ ਹਨ। ਉਥੇ ਅਨੁਸ਼ਕਾ ਸ਼ਰਮਾ, ਆਲੀਆ ਭੱਟ, ਰਿਤਿਕ ਰੌਸ਼ਨ ਤੇ ਕਾਜੋਲ ਦੇ ਹਾਵ-ਭਾਵ ਬੇਹੱਦ ਅਜੀਬ ਤੇ ਹਾਸੇ ਵਾਲੇ ਹਨ, ਜਿਨ੍ਹਾਂ ਨੂੰ ਦੇਖਦਿਆਂ ਹੀ ਤੁਸੀਂ ਖੁਸ਼ ਹੋ ਜਾਓਗੇ।

ਦੱਸ ਦੇਈਏ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕੋਰੋਨਾ ਵਾਇਰਸ ਦੇ ਕੇਸਾਂ ’ਚ ਘਾਟ ਤੋਂ ਬਾਅਦ ਹੁਣ ਤਾਲਾਬੰਦੀ ’ਚ ਹੌਲੀ-ਹੌਲੀ ਢਿਲ ਦਿੱਤੀ ਜਾ ਰਹੀ ਹੈ।

ਉਥੇ ਫ਼ਿਲਮਾਂ ਦੀ ਸ਼ੂਟਿੰਗ ਵੀ ਮੁੜ ਤੋਂ ਸ਼ੁਰੂ ਹੋ ਗਈ ਹੈ, ਜਿਸ ਨਾਲ ਕਈ ਫ਼ਿਲਮਾਂ ਦੀ ਮੁੜ ਸ਼ੂਟਿੰਗ ਸ਼ੁਰੂ ਹੋ ਗਈ ਹੈ।

ਫ਼ਿਲਮਾਂ ਦੀ ਰਿਲੀਜ਼ ਦੀ ਗੱਲ ਕਰੀਏ ਤਾਂ ਜੁਲਾਈ ਮਹੀਨੇ ’ਚ ਬਹੁਤ ਸਾਰੀਆਂ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ।

ਨੋਟ– ਇਨ੍ਹਾਂ ਤਸਵੀਰਾਂ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।

Rahul Singh

This news is Content Editor Rahul Singh