5ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣੀ ‘ਕੈਰੀ ਆਨ ਜੱਟਾ 3’, ਜਾਣੋ ਕਲੈਕਸ਼ਨ

07/05/2023 11:05:58 AM

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ਕਮਾਈ ਦੇ ਮਾਮਲੇ ’ਚ ਆਏ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਫ਼ਿਲਮ ਨੇ ਹੁਣ ਤਕ 53 ਕਰੋੜ 26 ਲੱਖ ਰੁਪਏ ਕਮਾਏ ਹਨ, ਜਿਸ ਦੇ ਨਾਲ ਇਹ 5ਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ।

ਫ਼ਿਲਮ ਨੇ ਪਹਿਲੇ ਦਿਨ 10.12 ਕਰੋੜ, ਦੂਜੇ ਦਿਨ 10.72 ਕਰੋੜ, ਤੀਜੇ ਦਿਨ 12.32 ਕਰੋੜ, ਚੌਥੇ ਦਿਨ 13.40 ਕਰੋੜ ਤੇ ਪੰਜਵੇਂ ਦਿਨ 6.70 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਦੱਸ ਦੇਈਏ ਕਿ ‘ਕੈਰੀ ਆਨ ਜੱਟਾ 3’ ਅੱਗੇ ਪਹਿਲੀਆਂ ਚਾਰ ਫ਼ਿਲਮਾਂ ‘ਕੈਰੀ ਆਨ ਜੱਟਾ 2’, ‘ਸੌਂਕਣ ਸੌਂਕਣੇ’, ‘ਚੱਲ ਮੇਰਾ ਪੁੱਤ 2’ ਤੇ ‘ਹੌਂਸਲਾ ਰੱਖ’ ਹੈ, ਜਿਨ੍ਹਾਂ ਨੇ ਲੜੀਵਾਰ 57.67 ਕਰੋੜ, 57.60 ਕਰੋੜ, 57.15 ਕਰੋੜ ਤੇ 54.62 ਕਰੋੜ ਰੁਪਏ ਦੀ ਲਾਈਫਟਾਈਮ ਕਲੈਕਸ਼ਨ ਕੀਤੀ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ।

ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh