ਸੋਨੂੰ ਸੂਦ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਈ ਚਿੰਤਾ

04/18/2021 4:02:24 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਬਹੁਤ ਸਾਰੇ ਲੋਕਾਂ ਲਈ ਭਗਵਾਨ ਤੋਂ ਘੱਟ ਨਹੀਂ ਹਨ। ਜਦੋਂ ਲੋਕਾਂ ਨੂੰ ਕਿਸੇ ਤੋਂ ਮਦਦ ਦੀ ਕੋਈ ਉਮੀਦ ਨਹੀਂ ਹੁੰਦੀ ਉੱਥੇ ਹੀ ਸੋਨੂੰ ਸੂਦ ਮਸੀਹਾ ਬਣ ਅੱਗੇ ਆਉਂਦੇ ਹਨ। ਕੋਰੋਨਾ ਕਾਲ 'ਚ ਹੁਣ ਤੱਕ ਸੋਨੂੰ ਕਈ ਲੋਕਾਂ ਦੀ ਜਾਨ ਬਚਾ ਚੁੱਕੇ ਹਨ। ਇਸ ਦੌਰਾਨ ਬੀਤੇ ਸ਼ਨੀਵਾਰ ਅਦਾਕਾਰ ਸੋਨੂ ਸੂਦ ਦੇ ਕੋਰੋਨਾ ਪਾਜ਼ੇਟਿਵ ਹੋ ਗਏ। ਜਿਸ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲੇ ਕਾਫ਼ੀ ਨਿਰਾਸ਼ ਨਜ਼ਰ ਆਏ ਅਤੇ ਉਹ ਲਗਾਤਾਰ ਉਨ੍ਹਾਂ ਦੀ ਚੰਗੀ ਸਿਹਤ ਦੀ ਦੁਆ ਮੰਗ ਰਹੇ ਹਨ।

ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬ ਦੇ ਸੀ.ਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਨੂੰ ਸੂਦ ਦੀ ਚੰਗੀ ਸਿਹਤ ਲਈ ਦੁਆ ਕੀਤੀ ਹੈ।


ਉਨ੍ਹਾਂ ਨੇ ਅਦਾਕਾਰ ਦੇ ਟਵੀਟ ਤੇ ਰੀ-ਟਵੀਟ ਕਰਦੇ ਹੋਏ ਲਿਖਿਆ ਕਿ – ਤੁਹਾਡੀ ਤੇਜ਼ੀ ਨਾਲ ਰਿਕਵਰੀ ਦੀ ਕਾਮਨਾ ਕਰਦਾ ਹਾਂ ਪੁੱਤਰ। ਜਲਦ ਹੀ ਤੁਹਾਨੂੰ ਫਿਰ ਤੋਂ ਦੇਖਣ ਲਈ ਇਛੁੱਕ ਹਾਂ।


ਉੱਥੇ ਹੀ ਕਾਂਗਰਸ ਦੀ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸੋਨੂੰ ਸੂਦ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। 


ਇਸ ਤਰ੍ਹਾਂ ਪ੍ਰਸ਼ੰਸਕ ਨੇ ਵੀ ਅਦਾਕਾਰ ਦੇ ਜਲਦ ਸਿਹਤਮੰਦ ਹੋਣ ਦੀਆਂ ਦੁਆਵਾਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਪਾਜੀ ਅਸੀਂ ਤੁਹਾਡੇ ਜਲਦ ਠੀਕ ਹੋਣ ਦੀ ਭਗਵਾਨ ਨੂੰ ਪ੍ਰਾਥਨਾ ਕਰਾਂਗੇ।


ਉਥੇ ਹੀ ਸੋਨੂੰ ਸੂਦ ਨੇ ਵੀ ਉਤਸ਼ਾਹਿਤ ਭਰਿਆ ਟਵੀਟ ਸਾਂਝਾ ਕਰਕੇ ਕਿਹਾ ਹੈ ਕਿ – 'ਕੋਰੋਨਾ ਦੀ ਐਸੀ ਦੀ ਤੈਸੀ'। ਜਲਦੀ ਹੀ ਮਿਲਦਾ ਹਾਂ ਤੁਹਾਨੂੰ ਸਭ ਨੂੰ। ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਸੀ ਸੋਨੂੰ ਸੂਦ
ਦੱਸ ਦਈਏ ਕਿ ਦੇਸ਼ ’ਚ ਕੋਰੋਨਾ ਦਾ ਟੀਕਾਕਰਨ ਜਾਰੀ ਹੈ। ਕਈ ਲੋਕਾਂ ਨੇ ਦੂਜੀ ਡੋਜ਼ ਲੈ ਲਈ ਹੈ ਤਾਂ ਕੁਝ ਲੋਕਾਂ ਨੇ ਪਹਿਲੀ ਡੋਜ਼ ਲਈ ਹੈ। ਇਸ ਵਿਚਾਲੇ ਕਈ ਲੋਕ ਅਜਿਹੇ ਵੀ ਹਨ, ਜੋ ਟੀਕਾ ਲਗਾਉਣ ਤੋਂ ਅਜੇ ਵੀ ਪ੍ਰਹੇਜ਼ ਕਰ ਰਹੇ ਹਨ। ਅਜਿਹੇ ’ਚ ਸਰਕਾਰ ਹਰ ਸੰਭਵ ਕੋਸ਼ਿਸ਼ ’ਚ ਜੁਟੀ ਹੋਈ ਹੈ ਕਿ ਲੋਕ ਬਿਨਾਂ ਕਿਸੇ ਝਿਜਕ ਦੇ ਕੋਰੋਨਾ ਦਾ ਟੀਕਾ ਲਗਾਉਣ। ਹਾਲਾਂਕਿ ਕੁਝ ਲੋਕਾਂ ’ਚ ਇਸ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਇਸ ਵਿਚਾਲੇ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਅਦਾਕਾਰ ਸੋਨੂੰ ਸੂਦ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ। ਬ੍ਰਾਂਡ ਅੰਬੈਸਡਰ ਬਣਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਸੀ।
ਟਵਿੱਟਰ ਰਾਹੀਂ ਵਧਾਈ ਸੁਨੇਹੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, ‘ਅਦਾਕਾਰ ਸੋਨੂੰ ਸੂਦ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਲਈ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ ਹੈ। ਮੈਂ ਇਸ ਲਈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਸੋਨੂੰ ਸੂਦ ਦੇ ਬ੍ਰਾਂਡ ਅੰਬੈਸਡਰ ਬਣਨ ਨਾਲ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਲੈ ਕੇ ਹੋਰ ਜ਼ਿਆਦਾ ਜਾਗਰੂਕਤਾ ਆਵੇਗੀ। ਮੈਂ ਸੂਬੇ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਉਹ ਆਪਣਾ ਟੀਕਾਕਰਨ ਕਰਵਾਉਣ।’

Aarti dhillon

This news is Content Editor Aarti dhillon