ਗਾਇਕ ਬੂਟਾ ਮੁਹੰਮਦ ਦਾ ਨਵਾਂ ਗੀਤ ''ਬੋਤਲਾਂ ਚ ਪਾਣੀ'' ਹੋਇਆ ਰਿਲੀਜ

11/01/2020 4:00:35 PM

ਜਲੰਧਰ (ਬਿਊਰੋ) - ਵਿਸ਼ਵ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਦਾ ਨਵਾਂ ਗੀਤ 'ਬੋਤਲਾਂ ਚ ਪਾਣੀ' ਅੱਜ ਟੋਟਲ ਇੰਟਰਟੇਨਮੈਂਟ ਤੇ ਅਵਤਾਰ ਲਾਖਾ ਵੱਲੋਂ ਯੂਟਿਊਬ ਸਮੇਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੁਨੀਆ ਭਰ 'ਚ ਰਿਲੀਜ ਕਰ ਦਿੱਤਾ ਗਿਆ। ਗੀਤ ਦੇ ਬੋਲ ਗੀਤਕਾਰ ਕਟਾਣੇ ਵਾਲਾ ਚਾਨਾ ਨੇ ਲਿਖੇ ਹਨ, ਸੰਗੀਤਕ ਧੁਨਾਂ ਸੰਗੀਤਕਾਰ ਅਮਦਾਦ ਅਲੀ ਨੇ ਤਿਆਰ ਕੀਤੀਆਂ ਹਨ ਅਤੇ ਵੀਡੀਓ ਫਿਲਮਾਂਕਣ ਸੋਨੂੰ ਢਿੱਲੋਂ ਨੇ ਢੁਕਵੀਆਂ ਲੋਕੇਸ਼ਨਾਂ 'ਤੇ ਕੀਤਾ ਹੈ। ਗੋਸਲ਼ ਭਰਾਵਾਂ ਨਛੱਤਰ ਗੋਸਲ਼, ਸੁਲੱਖਣ ਗੋਸਲ਼ ਅਤੇ ਮਨਪ੍ਰੀਤ ਗੋਸਲ਼ ਦੀ ਪੇਸ਼ਕਸ਼ ਵਾਲੇ ਇਸ ਗੀਤ ਵਿਚ ਪੰਜਾਬ ਦੇ ਪਾਣੀਆਂ ਦੀ ਤ੍ਰਾਸਦੀ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਿਆ ਗਿਆ ਹੈ। 


ਗਾਇਕ ਬੂਟਾ ਮੁਹੰਮਦ ਨੇ ਕਿਹਾ ਕਿ ਇਹ ਗੀਤ ਪੰਜਾਬ 'ਤੇ ਮੰਡਰਾ ਰਹੇ ਖ਼ਤਰੇ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਤਿਆਰ ਕੀਤਾ ਗਿਆ ਹੈ। ਗੀਤ ਦੀ ਤਿਆਰੀ ਲਈ ਸਮੁੱਚੀ ਟੀਮ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ ਤੇ ਇਸ ਦੌਰਾਨ ਮਨਪ੍ਰੀਤ ਗੋਸਲ਼ ਤੇ ਧੀਰਜ ਨਿਊਯਾਰਕ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਮੀਦ ਹੈ ਕਿ ਸਰੋਤੇ ਸਾਡੀ ਇਸ ਕੋਸ਼ਿਸ਼ ਨੂੰ ਜ਼ਰੂਰ ਪਸੰਦ ਕਰਨਗੇ।

sunita

This news is Content Editor sunita