ਬਾਈਕਾਟ ਵਿਚਾਲੇ ‘ਬ੍ਰਹਮਾਸਤਰ’ ਨੇ ਕੀਤੀ ਰਿਕਾਰਡ ਤੋੜ ਸ਼ੁਰੂਆਤ, ਪਹਿਲੇ ਦਿਨ ਦਾ ਕਲੈਕਸ਼ਨ ਜਾਣੋ

09/10/2022 12:12:17 PM

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਤੋਂ ਕਾਫੀ ਉਮੀਦਾਂ ਸਨ। ਪਿਛਲੇ ਮਹੀਨਿਆਂ ’ਚ ਹਿੰਦੀ ਫ਼ਿਲਮ ਇੰਡਸਟਰੀ ਦੀਆਂ ਫ਼ਿਲਮਾਂ ਨੇ ਬਾਕਸ ਆਫ਼ਿਸ ’ਤੇ ਕਾਫ਼ੀ ਘੱਟ ਪ੍ਰਦਰਸ਼ਨ ਕੀਤਾ ਹੈ। ਪਰ ਹੁਣ ‘ਬ੍ਰਹਮਾਸਤਰ’ ਨੇ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਬਣਾ ਲਿਆ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਰਣਬੀਰ-ਆਲੀਆ ਦੀ ਫ਼ਿਲਮ ਨੇ ਪਹਿਲੇ ਦਿਨ 36 ਕਰੋੜ ਦੇ ਲਗਭਗ ਕਮਾਈ ਕੀਤੀ ਹੈ।

ਅਯਾਨ ਮੁਖ਼ਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੋਕਾਂ ਕਾਫ਼ੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਰਣਬੀਰ ਕਪੂਰ, ਆਲੀਆ ਭੱਟ ਦੀ ਫ਼ਿਲਮ ਆਖਰਕਾਰ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਪਹਿਲੀ ਦਿਨ ਕਾਫ਼ੀ ਚੰਗੀ ਕਲੈਕਸ਼ਨ ਹਾਸਲ ਕੀਤੀ ਹੈ। ਪਹਿਲੇ ਦਿਨ ‘ਬ੍ਰਹਮਾਸਤਰ’ ਦੇ 13000 ਤੋਂ ਵੱਧ ਸ਼ੋਅ ਸਿਨੇਮਾ ਹਾਲਾਂ ’ਚ ਚੱਲੇ ਅਤੇ ਇਨ੍ਹਾਂ ਦੀਆਂ ਟਿਕਟਾਂ ਵੀ ਜ਼ਬਰਦਸਤ ਵਿਕੀਆਂ।

ਇਹ ਵੀ ਪੜ੍ਹੋ : ਕੰਗਨਾ ਦੀ ਰਾਸ਼ਟਰਪਤੀ ਦ੍ਰੌਪਦੀ ਨਾਲ ਮੁਲਾਕਾਤ, ਕਿਹਾ- ‘ਕੁਰਸੀ ’ਤੇ ਬੈਠੀ ਦੇਵੀ ਸ਼ਕਤੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ’

ਇਸ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਕਾਫ਼ੀ ਕ੍ਰੇਜ਼ ’ਚ ਅਤੇ ਫ਼ਿਲਮ ਦੀ ਓਪਨਿੰਗ ਦੇ ਐਡਵਾਂਸ ’ਚ ਹੀ ਕਾਫ਼ੀ ਜ਼ਿਆਦਾ ਟਿਕਟਾਂ ਬੁੱਕ ਹੋਈਆ ਸੀ। ‘ਬ੍ਰਹਮਾਸਤਰ’ ਸਾਲ 2022 ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ ਰਹੀ ਹੈ। ਇਕ ਪਾਸੇ ਜਿੱਥੇ ਫ਼ਿਲਮ ਦਾ ਕਾਫ਼ੀ ਬਾਈਕਾਟ ਕੀਤਾ ਗਿਆ ਸੀ, ਉੱਥੇ ਹੀ ਦੂਜੇ ਪਾਸੇ ਰਿਪੋਰਟ ਦੇ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 35-36 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਬਾਹੂਬਲੀ-2 ਨੇ ਅਜਿਹੀ ਬੰਪਰ ਕਮਾਈ ਕੀਤੀ ਸੀ।

ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਬ੍ਰਹਮਾਸਤਰ’ ਨੇ ਇੱਥੇ ਵੀ ਜਿੱਤ ਹਾਸਲ ਕੀਤੀ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਲੋਬਲ ਬਾਕਸ ਆਫ਼ਿਸ ’ਤੇ ਇਸ ਦਾ ਕਲੈਕਸ਼ਨ 50 ਕਰੋੜ ਤੋਂ ਜ਼ਿਆਦਾ ਹੋ ਸਕਦਾ ਹੈ। 

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਅਜੇ ਵੀ ਬੇਹੋਸ਼ੀ ਦੀ ਹਾਲਤ ’ਚ, ਡਾਕਟਰ ਨੇ ਕਿਹਾ- ‘ਜਦੋਂ ਤੱਕ ਦਿਮਾਗ ’ਚ ਕੋਈ ਹਲਚਲ ਨਹੀਂ...’

ਦੱਸ ਦੇਈਏ ਕਿ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ ਅਤੇ ਮੌਨੀ ਰਾਏ ਦੀ ਫ਼ਿਲਮ ਬ੍ਰਹਮਾਸਤਰ ’ਚ ਅਹਿਮ ਭੁਮਿਕਾ ਰਹੀ ਹੈ। ਫ਼ਿਲਮ ਦੇ ਕਈ ਕਲਿੱਪ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੇ ਹਨ ਅਤੇ ਪ੍ਰਸ਼ੰਸਕ ਮੁੱਖ ਸਟਾਰ ਕਾਸਟ ਦੇ ਨਾਲ ਸ਼ਾਹਰੁਖ ਖ਼ਾਨ ਅਤੇ ਨਾਗਾਰਜੁਨ ਦੇ ਕੈਮਿਓ ਨੂੰ ਪਿਆਰ ਕਰ ਰਹੇ ਹਨ।

Shivani Bassan

This news is Content Editor Shivani Bassan