ਤਸਵੀਰਾਂ ''ਚ ਦੇਖੋ ਬਾਲੀਵੁੱਡ ਫ਼ਿਲਮਾਂ ਦੇ ਟੌਪ ਰੋਮਾਂਟਿਕ ਸੀਨਜ਼

02/12/2016 2:21:08 PM

ਮੁੰਬਈ- ਵੈਲੇਨਟਾਈਨ ਹਫ਼ਤਾ ਸ਼ੁਰੂ ਹੋ ਚੁੱਕਿਆ ਹੈ ਪਰ ਬਾਲੀਵੁੱਡ ਫ਼ਿਲਮਾਂ ਦੇ ਉਹ ਟੌਪ ਰੋਮਾਂਟਿਕ ਸੀਨਜ਼, ਜੋ ਅੱਜ ਵੀ ਨੌਜਵਾਨਾਂ ਦੀ ਪਸੰਦ ਬਣੇ ਹੋਏ ਹਨ। ਇਨ੍ਹਾਂ ''ਚੋਂ ਕੁਝ ਸੀਨਜ਼ 15-20 ਸਾਲ ਪੁਰਾਣੇ ਵੀ ਹਨ ਪਰ ਇਨ੍ਹਾਂ ਜੋੜੀਆਂ ਦਾ ਰੋਮਾਂਸ ਮੌਜੂਦਾ ਦੌਰ ਦੇ ਕਿਸੇ ਵੀ ਨਵੇਂ ਕੱਪਲ ਨੂੰ ਮਾਤ ਦੇ ਸਕਦਾ ਹੈ। ਬਾਲੀਵੁੱਡ ''ਚ ਇਨ੍ਹਾਂ ਸੀਨਜ਼ ਨੂੰ ਰੋਮਾਂਸ ਦਾ ਆਈਡਲ ਮੰਨਿਆ ਜਾਂਦਾ ਹੈ। ਇਨ੍ਹਾਂ ਸੀਨਜ਼ ਨੂੰ ਕਈ ਫ਼ਿਲਮਾਂ ''ਚ ਰਿਪੀਟ ਵੀ ਕੀਤਾ ਜਾ ਚੁੱਕਿਆ ਹੈ।

► ''ਕੁਛ ਕੁਛ ਹੋਤਾ ਹੈ''
ਰਾਹੁਲ (ਸ਼ਾਹਰੁਖ ਖਾਨ) ਅਤੇ ਅੰਜਲੀ (ਕਾਜੋਲ) ਇਕ-ਦੂਜੇ ਦੇ ਜਿਗਰੀ ਦੋਸਤ ਹਨ। ਦੋਵੇਂ ਦਿਲ ਹੀ ਦਿਲ ''ਚ ਇਕ-ਦੂਜੇ ਨੂੰ ਪਿਆਰ ਕਰਦੇ ਹਨ ਪਰ ਆਪਣੇ ਦਿਲ ਦੀ ਗੱਲ ਕਹਿ ਨਹੀਂ ਪਾਉਂਦੇ। ਸੀਨ ''ਚ ਰੋਮਾਂਟਿਕ ਡਾਂਸ ਕਰਦੇ ਹੋਏ ਦੋਵੇਂ ਬਿਨਾ ਕੁਝ ਕਹੇ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਹਨ। ਇਹ ਸੀਨ ਸ਼ਾਹਰੁਖ ਅਤੇ ਕਾਜੋਲ ''ਤੇ ਫਿਲਮਾਏ ਯਾਦਗਾਰ ਰੋਮਾਂਟਿਕ ਸੀਨਜ਼ ''ਚੋਂ ਇਕ ਹੈ।

''ਹਮ ਦਿਲ ਦੇ ਚੁੱਕੇ ਸਨਮ''
ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਭਲੇ ਹੀ ਹੁਣ ਵੱਖ ਹੋ ਚੁੱਕੇ ਹਨ ਪਰ ਨੰਦਿਨੀ ਅਤੇ ਸਮੀਰ ਦਾ ਕਿਰਦਾਰ ਨਿਭਾ ਚੁੱਕੇ ਇਹ ਹਰ ਦਿਲ ''ਚ ਵਸ ਗਏ ਹਨ। ਇਸ ਸੀਨ ''ਚ ਵੀ ਸਲਮਾਨ ਅਤੇ ਐਸ਼ਵਰਿਆ ਦੀ ਕੈਮਿਸਟ੍ਰੀ ਲਾਜਵਾਬ ਸੀ।

''ਦਿਲ ਚਾਹਤਾ ਹੈ''
ਇਕ ਲੜਕਾ ਸੱਚਾ ਆਸ਼ਿਕ ਬਣ ਜਾਂਦਾ ਹੈ, ਇਹ ਇਸ ਫਿਲਮ ''ਚ ਬਾਖੂਬੀ ਦਿਖਾਇਆ ਗਿਆ ਹੈ। ਫ਼ਿਲਮ ਦੇ ਆਖਿਰੀ ਸੀਨ ''ਚ ਆਕਾਸ਼ (ਆਮਿਰ ਖਾਨ) ਸ਼ਾਲਿਨੀ (ਪ੍ਰਿੰਟੀ ਜ਼ਿੰਟੀ) ਨੂੰ ਸਭ ਦੇ ਸਾਹਮਣੇ ਪ੍ਰਪੋਜ਼ ਕਰਦਾ ਹੈ। ਜਦੋਂਕਿ ਉਸ ਦਾ ਵਿਆਹ ਹੋਣ ਵਾਲਾ ਸੀ।

''ਯੇ ਜਵਾਨੀ ਹੈ ਦੀਵਾਨੀ''
ਪਿਆਰ ਇਕ ਇਨਸਾਨ ਨੂੰ ਕਿਸ ਹੱਦ ਤੱਕ ਬਦਲ ਸਕਦਾ ਹੈ ਇਸ ਨੂੰ ਫਿਲਮ ''ਯੇ ਜਵਾਨੀ ਹੈ ਦੀਵਾਨੀ'' ''ਚ ਦਿਖਾਇਆ ਗਿਆ ਹੈ। ਫ਼ਿਲਮ ''ਚ ਪਿਆਰ, ਪਰਿਵਾਰ ਅਤੇ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਬਨੀ (ਰਣਬੀਰ ਕਪੂਰ) ਇਕ ਸਿੱਧੀ-ਸਾਦੀ ਲੜਕੀ ਨੈਨਾ (ਦੀਪਿਕਾ) ਦੇ ਪਿਆਰ ''ਚ ਦੀਵਾਨਾ ਹੋ ਜਾਂਦਾ ਹੈ ਅਤੇ ਉਸ ਲਈ ਉਨ੍ਹਾਂ ਸੁਪਨਿਆਂ ਨੂੰ ਵੀ ਪਿੱਛੇ ਛੱਡਣ ਲਈ ਤਿਆਰ ਹੋ ਜਾਂਦਾ ਹੈ ਜੋ ਉਸ ਲਈ ਸਭ ਤੋਂ ਜ਼ਿਆਦਾ ਅਹਿਮ ਸਨ।

Anuradha Sharma

This news is News Editor Anuradha Sharma