ਹੁਮਾ ਕੁਰੈਸ਼ੀ ਨੇ ਪ੍ਰਿੰਟੇਡ ਡਰੈੱਸ ''ਚ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ

01/30/2022 5:13:49 PM

ਮੁੰਬਈ- ਅਦਾਕਾਰਾ ਹੁਮਾ ਕੁਰੈਸ਼ੀ ਇੰਡਸਟਰੀ 'ਚ ਆਪਣੇ ਕੰਮ ਤੋਂ ਇਲਾਵਾ ਆਪਣੀ ਬੋਲਡ ਲੁੱਕ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਆਏ ਦਿਨ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਂਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਹੁਮਾ ਕੁਰੈਸ਼ੀ ਨੇ ਆਪਣੀ ਨਵੀਂ ਲੁੱਕ ਨੂੰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਪਰ ਇਸ ਵਾਰ ਇਸ 'ਚ ਉਸ ਦਾ ਅੰਦਾਜ਼ ਵੱਖਰਾ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।


ਇਨ੍ਹਾਂ ਨਵੀਂਆਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਹੁਮਾ ਕੁਰੈਸ਼ੀ ਇਸ ਵਾਰ ਘੁੰਗਰਾਲੇ ਵਾਲਾਂ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। 


ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਨ੍ਹਾਂ ਨੇ ਗ੍ਰੀਨ ਪ੍ਰਿੰਟੇਡ ਪੈਂਟ ਸੂਟ ਪਾਇਆ ਹੈ। ਜੈਕੇਟ ਦੇ ਅੰਦਰ ਕਰਾਪ ਟਾਪ ਉਸ ਦੀ ਲੁੱਕ ਨੂੰ ਬੋਲਡ ਬਣਾ ਰਹੀ ਹੈ।


ਇਸ ਲੁੱਕ ਨੂੰ ਉਨ੍ਹਾਂ ਨੇ ਖੁੱਲ੍ਹੇ ਘੁੰਗਰਾਲੇ ਵਾਲਾਂ ਦੇ ਨਾਲ ਪੂਰਾ ਕੀਤਾ ਹੋਇਆ ਹੈ।


ਕੈਮਰੇ ਦੇ ਸਾਹਮਣੇ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਹੁਮਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਦਾ ਖੂਬ ਦਿਲ ਜਿੱਤ ਰਹੀ ਹੈ। 


ਵਰਕਫਰੰਟ ਦੀ ਗੱਲ ਕਰੀਏ ਤਾਂ ਹੁਮਾ ਨੂੰ ਆਖਿਰੀ ਵਾਰ ਅਕਸ਼ੈ ਕੁਮਾਰ ਦੀ ਮਲਟੀ ਸਟਾਰਰ ਫਿਲਮ 'ਬੈੱਲ ਬਾਟਮ' 'ਚ ਦੇਖਿਆ ਗਿਆ ਸੀ। ਹੁਣ ਉਹ ਜਲਦ ਹੀ ਅਜੀਤ ਕੁਮਾਰ ਦੇ ਲੀਡ ਰੋਲ ਵਾਲੀ ਤਮਿਲ ਫਿਲਮ 'ਵਾਲੀਮਾਈ' 'ਚ ਨਜ਼ਰ ਆਵੇਗੀ। 

Aarti dhillon

This news is Content Editor Aarti dhillon