ਬੌਬੀ ਦਿਓਲ ਨੇ 2 ਦਹਾਕੇ ਪਹਿਲਾਂ ਹੀ ਕਰ ਦਿੱਤੀ ਸੀ ਕੋਵਿਡ-19 ਦੀ ਭਵਿੱਖਬਾਣੀ, ਵੇਖੋ ਵੀਡੀਓ

03/30/2021 5:05:40 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਬੌਬੀ ਦਿਓਲ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਇਸ ਵਾਰ ਬੌਬੀ ਦਿਓਲ ਨੇ ਦੋ ਦਹਾਕੇ ਪਹਿਲਾਂ ਕੋਵਿਡ-19 ਮਹਾਂਮਾਰੀ ਦੀ ਭਵਿੱਖਬਾਣੀ ਕਰਨ ਲਈ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਇਕ ਮੀਮ ਵਾਇਰਲ ਹੋ ਰਿਹਾ ਹੈ, ਜਿਸ 'ਚ ਬੌਬੀ ਦਿਓਲ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨਜ਼ਰ ਆ ਰਹੇ ਹਨ। ਅਸਲ 'ਚ ਬੌਬੀ ਦਿਓਲ ਤੇ ਐਸ਼ਵਰਿਆ ਦੀ ਇਹ ਤਸਵੀਰ ਫ਼ਿਲਮ 'ਔਰ ਪਿਆਰ ਹੋ ਗਿਆ' ਦੀ ਹੈ, ਜਿਸ 'ਚ ਉਹ ਐਸ਼ਵਰਿਆ ਦਾ ਇੱਕ ਸਵੈਬ ਟੈਸਟ ਕਰਦੇ ਹਨ, ਆਪਣੇ ਹੱਥ ਧੋਂਦੇ ਹਨ ਅਤੇ ਆਪਣੇ-ਆਪ ਨੂੰ ਇੱਕ ਕਮਰੇ 'ਚ ਬੰਦ ਕਰਦੇ ਨਜ਼ਰ ਆ ਰਹੇ ਹਨ। ਯੂਜ਼ਰਸ ਇਸ ਵੀਡੀਓ ਨੂੰ ਕੋਵਿਡ-19 ਦੀ ਭਵਿੱਖਬਾਣੀ ਨਾਲ ਜੋੜ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Indian Memes (@theindianmemes)

ਵੀਡੀਓ ਸੋਸ਼ਲ ਮੀਡੀਆ 'ਚ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਫੈਨਜ਼ ਆਖ ਰਹੇ ਹਨ ਕਿ ਦੋ ਦਹਾਕੇ ਪਹਿਲਾਂ ਬੌਬੀ ਦਿਓਲ ਨੇ ਵਾਇਰਸ ਦੀ ਭਵਿੱਖਬਾਣੀ ਕੀਤੀ ਸੀ। ਬੌਬੀ ਦਿਓਲ ਹੁਣ ਸੋਸ਼ਲ ਮੀਡੀਆ 'ਤੇ ਮਨਪਸੰਦ ਸੈਲੀਬ੍ਰੇਟੀ ਹਨ। ਹਾਲ ਹੀ 'ਚ ਉਨ੍ਹਾਂ ਦੇ ਡਾਂਸ ਦੇ ਵੀਡੀਓ ਮੀਮਜ਼ ਵੀ ਵਾਇਰਲ ਹੋਏ ਸਨ।

ਬੌਬੀ ਦਿਓਲ ਨੇ ਕੁਝ ਦਿਨ ਪਹਿਲਾਂ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੀ ਪਤਲੀ ਆਵਾਜ਼ ਕਾਰਨ ਬਚਪਨ 'ਚ ਹੀ ਭੈਣਜੀ ਕਹਿੰਦੇ ਸੀ। ਬਾਲੀਵੁੱਡ ਬਬਲ ਨਾਲ ਗੱਲਬਾਤ ਕਰਦਿਆਂ ਬੌਬੀ ਨੇ ਕਿਹਾ, "ਜਦੋਂ ਮੈਂ ਬਚਪਨ 'ਚ ਸੀ, ਮੇਰੀ ਅਵਾਜ਼ ਬਹੁਤ ਪਤਲੀ ਸੀ। ਸਪੱਸ਼ਟ ਹੈ ਕਿ ਜਿਵੇਂ ਤੁਸੀਂ ਮਿਚਿਓਰ ਅਤੇ ਵੱਡੇ ਹੁੰਦੇ ਹੋ, ਤੁਹਾਡੀ ਆਵਾਜ਼ ਬਦਲ ਜਾਂਦੀ ਹੈ ਪਰ ਜਦੋਂ ਵੀ ਮੈਂ ਘਰ ਫੋਨ ਚੁੱਕਦਾ ਸੀ ਤਾਂ ਲੋਕ ਸੋਚਦੇ ਸੀ ਕਿ ਮੈਂ ਇਕ ਲੜਕੀ ਹਾਂ ਅਤੇ ਉਹ ਪੁੱਛਦੇ ਸੀ "ਭੈਣ ਜੀ, ਧਰਮਜੀ ਘਰ 'ਚ ਹਨ?"

sunita

This news is Content Editor sunita