'ਬਿਗ ਬੌਸ' ਫੇਮ ਸੰਭਾਵਨਾ ਸੇਠ ਦੇ ਕੋਰੋਨਾ ਪਾਜ਼ੇਟਿਵ ਪਿਤਾ ਨੂੰ ਨਹੀਂ ਮਿਲ ਰਿਹੈ ਬੈੱਡ, ਅਦਾਕਾਰਾ ਨੇ ਮੰਗੀ ਮਦਦ

05/01/2021 3:11:29 PM

ਮੁੰਬਈ-ਕੋਰੋਨਾ ਦਾ ਕਹਿਰ ਦੇਸ਼ 'ਚ ਇਨ੍ਹੀ ਦਿਨੀਂ ਵਿੱਚ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਸਿਹਤ ਵਿਭਾਗ ਵੀ ਕੋਰੋਨਾ ਮਰੀਜ਼ਾਂ ਦੀ ਦੇਖ-ਰੇਖ 'ਚ ਲੱਗਾ ਹੋਇਆ ਹੈ ਅਜਿਹੀ ਸਥਿਤੀ ਵਿਚ ਬਾਲੀਵੁੱਡ ਸਿਤਾਰੇ ਵੀ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ ਵਿਚ ਭੋਜਪੁਰੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਭਾਵਨਾ ਸੇਠ ਨੇ ਵੀ ਉਸ ਦੇ ਕੋਰੋਨਾ ਪਾਜ਼ੇਟਿਵ ਪਿਤਾ ਲਈ ਮਦਦ ਲਈ ਗੁਹਾਰ ਲਗਾਈ ਹੈ। ਸੰਭਾਵਨਾ ਨੇ ਸੋਸ਼ਲ ਮੀਡੀਆ ‘ਤੇ ਕਈ ਖ਼ੁਦ ਆਪਣੇ ਪਿਤਾ ਲਈ ਮਦਦ ਦੀ ਅਪੀਲ ਕੀਤੀ ਹੈ। ਸੰਭਾਵਨਾ ਦੇ ਪਿਤਾ ਕੋਰੋਨਾ ਪਾਜ਼ੇਟਿਵ ਹੈ ਅਤੇ ਉਸ ਨੂੰ  ਕਿਤੇ ਵੀ ਬੈੱਡ ਨਹੀਂ ਮਿਲਿਆ। ਜਿਸ ਕਾਰਨ ਸਬੰਧਤ ਅਦਾਕਾਰਾ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਅਦਾਕਾਰਾ ਦੀ ਮਦਦ ਕਰਨ ਲਈ ਕਿਹਾ ਹੈ ਤਾਂ ਜੋ ਉਸ ਦੇ ਪਿਤਾ ਜਲਦੀ ਤੋਂ ਜਲਦੀ ਤੰਦਰੁਸਤ ਹੋ ਸਕਣ।


ਸੰਭਾਵਨਾ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਸ ਨੇ ਲਿਖਿਆ ਹੈ, ‘ਕੋਈ ਦਿੱਲੀ ਦੀ ਜੈਪੁਰ ਗੋਲਡਨ ਹਸਪਤਾਲ ਵਿੱਚ ਬੈੱਡ ਲੈਣ ਵਿੱਚ ਮੇਰੀ ਮਦਦ ਕਰ ਸਕਦਾ ਹੈ। ਇਹ ਮੇਰੇ ਘਰ ਦੇ ਨੇੜੇ ਹੈ। ਮੇਰੇ ਪਿਤਾ ਜੀ ਕੋਰੋਨਾ ਪਾਜ਼ੇਟਿਵ ਹਨ ਅਤੇ ਉਨ੍ਹਾਂ ਨੂੰ ਬੈੱਡ ਦੀ ਜ਼ਰੂਰਤ ਹੈ। ਇਸ ਪੋਸਟ ਦੇ ਨਾਲ, ਸੰਭਾਵਨਾ ਨੇ ਡਾਕਟਰ ਕੁਮਾਰ ਵਿਸ਼ਵਾਸ ਅਤੇ ਭਾਜਪਾ ਵਰਕਰ ਕਪਿਲ ਸ਼ਰਮਾ ਨੂੰ ਵੀ ਟੈਗ ਕੀਤਾ ਹੈ ਅਤੇ ਉਸ ਤੋਂ ਮਦਦ ਮੰਗੀ ਹੈ।

 

ਸੰਭਾਵਨਾ ਦੀ ਇਸ ਪੋਸਟ ‘ਤੇ, ਉਸ ਦੇ ਪ੍ਰਸ਼ੰਸਕ ਵੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ। ਕ੍ਰਿਪਾ ਕਰਕੇ ਦੱਸੋ ਕਿ ਕੋਰੋਨਾ ਵਾਇਰਸ ਦੇ ਕਾਰਨ, ਬਹੁਤ ਸਾਰੇ ਲੋਕ ਆਪਣਿਆਂ ਨੂੰ ਗੁਆ ਚੁੱਕੇ ਹਨ। ਇਸ ਸਮੇਂ ਬਹੁਤ ਸਾਰੇ ਲੋਕ ਇਸ ਬੀਮਾਰੀ ਨਾਲ ਲੜ ਰਹੇ ਹਨ। ਆਮ ਲੋਕ ਇਸ ਸਮੇਂ ਬੈੱਡ ਆਕਸੀਜਨ ਅਤੇ ਦਵਾਈਆਂ ਲੈਣ ਤੋਂ ਵੀ ਅਸਮਰੱਥ ਹਨ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ।

Aarti dhillon

This news is Content Editor Aarti dhillon