ਮਾਂ ਨੂੰ ਦੇਖ ਕੇ ਭਾਵੁਕ ਹੋਈ ਰਾਖੀ, ਕਰਨ-ਤੇਜਸਵੀ ਦੇ ਰਿਸ਼ਤੇ ’ਤੇ ਪਰਿਵਾਰ ਨੇ ਲਗਾਈ ਮੋਹਰ

01/18/2022 3:56:36 PM

ਮੁੰਬਈ (ਬਿਊਰੋ)– ਡਰਾਮਾ ਕੁਈਨ ਰਾਖੀ ਸਾਵੰਤ ਦੀ ਉਸ ਦੀ ਮਾਂ ਨਾਲ ਖ਼ਾਸ ਬਾਂਡਿੰਗ ਹੈ। ਦੋਵਾਂ ਦਾ ਪਿਆਰ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ‘ਬਿੱਗ ਬੌਸ’ ਦੇ ਆਗਾਮੀ ਐਪੀਸੋਡ ’ਚ ਰਾਖੀ ਸਾਵੰਤ ਵਰਚੁਅਲੀ ਆਪਣੀ ਮਾਂ ਨੂੰ ਦੇਖ ਕੇ ਭਾਵੁਕ ਹੋ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਅਜੇ ਦੇਵਗਨ-ਕਾਜੋਲ ਦੀ ਧੀ ਦਾ ਬੋਲਡ ਅੰਦਾਜ਼ ਦੇਖ ਹਰ ਕੋਈ ਹੋਇਆ ਹੈਰਾਨ

‘ਬਿੱਗ ਬੌਸ’ ਦੇ ਘਰ ’ਚ ਆਪਣਿਆਂ ਨਾਲ ਵਰਚੁਅਲੀ ਮਿਲਣ ਦਾ ਸਿਲਸਿਲਾ ਚੱਲ ਰਿਹਾ ਹੈ। ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਮੁਕਾਬਲੇਬਾਜ਼ਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ, ਉਥੇ ਉਨ੍ਹਾਂ ਦੇ ਜਜ਼ਬਾਤ ਵੀ ਬਾਹਰ ਆ ਗਏ।

ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ਰਾਖੀ ਸਾਵੰਤ ਆਪਣੀ ਮਾਂ ਨਾਲ ਮੁਲਾਕਾਤ ਕਰ ਰਹੀ ਹੈ। ਰਾਖੀ ਸਾਵੰਤ ਆਪਣੀ ਮਾਂ ਦਾ ਹਾਲ-ਚਾਲ ਪੁੱਛਦੀ ਹੈ। ਰਾਖੀ ਕਹਿੰਦੀ ਹੈ ਕਿ ਉਸ ਦੀ ਜਾਨ ਆਪਣੀ ਮਾਂ ’ਚ ਅਟਕੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by ColorsTV (@colorstv)

ਰਾਖੀ ਤੋਂ ਇਲਾਵਾ ਅਭਿਜੀਤ ਬਿਚੁਕਲੇ ਨੇ ਵੀ ਆਪਣੀ ਮਾਂ ਨਾਲ ਮੁਲਾਕਾਤ ਕੀਤੀ। ਇਹ ਵਰਚੁਅਲ ਮੀਟਿੰਗ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਲਈ ਵੀ ਕਾਫੀ ਖ਼ਾਸ ਰਹੀ। ਕਰਨ ਦੇ ਪਿਤਾ ਨੇ ਕਿਹਾ ਕਿ ਤੇਜਸਵੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ। ਉਥੇ ਤੇਜਸਵੀ ਦੇ ਭਰਾ ਨੇ ਕਿਹਾ ਕਿ ਉਸ ਨੂੰ ਕਰਨ ਪਸੰਦ ਹੈ।

ਤੇਜਸਵੀ ਦੀ ਮਾਂ ਨੂੰ ਵੀ ਕਰਨ ਪਸੰਦ ਆਏ ਹਨ। ਪਰਿਵਾਰ ਵਲੋਂ ਦੋਵਾਂ ਦਾ ਰਿਸ਼ਤਾ ਮਨਜ਼ੂਰ ਕਰਨ ਤੋਂ ਬਾਅਦ ਕਰਨ-ਤੇਜਸਵੀ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh