ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦਾ ਕਾਉਂਟਡਾਉਨ ਸ਼ੁਰੂ, ਜਾਣੋ ਕਦੋਂ ਲੈਣਗੇ ਫੇਰੇ

03/04/2021 4:41:12 PM

ਮੁੰਬਈ : ਰਾਹੁਲ ਵੈਦਿਆ ਭਾਵੇਂ ਹੀ ਬਿੱਗ ਬੌਸ 14 ਦੀ ਟਰਾਫ਼ੀ ਹਾਸਲ ਕਰਨ ਵਿਚ ਨਾਕਾਮ ਰਹੇ ਹੋਣ ਪਰ ਉਨ੍ਹਾਂ ਦੀ ਪ੍ਰਸਿੱਧੀ ਇਸ ਘਰ ਵਿਚ ਰਹਿੰਦੇ ਹੋਏ ਦਿਨੋਂ-ਦਿਨ ਵਧਦੀ ਗਈ। ਬਿੱਗ ਬੌਸ ਦੇ ਘਰ ਵਿਚ ਰਾਹੁਲ ਨੇ ਟੀ.ਵੀ. ’ਤੇ ਆਪਣੀ ਪ੍ਰੇਮਿਕਾ ਦਿਸ਼ਾ ਪਰਮਾਰ ਨੂੰ ਪ੍ਰਪੋਜ਼ ਕੀਤਾ ਸੀ। ਹਾਲਾਂਕਿ ਹੁਣ ਜੋ ਖ਼ਬਰਾਂ ਆ ਰਹੀਆਂ ਉਨ੍ਹਾਂ ਮੁਤਾਬਕ ਰਾਹੁਲ ਵੈਦਿਆ ਅਤੇ  ਦਿਸ਼ਾ ਜਲਦ ਹੀ ਵਿਆਹ ਕਰਾਉਣ ਵਾਲੇ ਹਨ।

ਇਹ ਵੀ ਪੜ੍ਹੋ: ਕੀ ਇਸ ਅਦਾਕਾਰਾ ਨਾਲ ਵਿਆਹ ਕਰਨ ਵਾਲੇ ਹਨ ਕ੍ਰਿਕਟਰ ਜਸਪ੍ਰੀਤ ਬੁਮਰਾਹ?

 

 
 
 
 
View this post on Instagram
 
 
 
 
 
 
 
 
 
 
 

A post shared by Rahul Vaidya 🇮🇳🎤 (@rahulvaidyarkv)

 

ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰਾਹੁਲ ਨੇ ਕਿਹਾ ਕਿ 3-4 ਮਹੀਨੇ ਬਾਅਦ ਹੀ ਉਨ੍ਹਾਂ ਦਾ ਵਿਆਹ ਹੋਣ ਵਾਲਾ ਹੈ। ਹਾਲਾਂਕਿ ਅਜੇ ਤੱਕ ਵਿਆਹ ਦੀ ਤਾਰੀਖ਼ ਤੈਅ ਨਹੀਂ ਹੋਈ ਹੈ। ਰਾਹੁਲ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਪਰਿਵਾਰ ਅਤੇ ਚੁਨਿੰਦਾ ਲੋਕਾਂ ਵਿਚਾਲੇ ਹੋ। ਬਾਅਦ ਵਿਚ ਉਹ ਫ਼ਿਲਮ ਇੰਡਸਟਰੀ ਦੇ ਲੋਕਾਂ ਲਈ ਇਕ ਰਿਸੈਪਸ਼ਨ ਦਾ ਆਯੋਜਨ ਕਰਨਗੇ।

ਇਹ ਵੀ ਪੜ੍ਹੋ: ਸੋਨੂੰ ਸੂਦ ਦਾ ਮਨੁੱਖਤਾ ਲਈ ਇੱਕ ਹੋਰ ਪਰਉਪਕਾਰ, ਬਣਾਉਣਗੇ ਦੇਸ਼ ਦਾ ਸਭ ਤੋਂ ਵੱਡਾ ਬਲੱਡ ਬੈਂਕ

 

 
 
 
 
View this post on Instagram
 
 
 
 
 
 
 
 
 
 
 

A post shared by Rahul Vaidya 🇮🇳🎤 (@rahulvaidyarkv)

 

ਬਿੱਗ ਬੌਸ 14 ਖ਼ਤਮ ਹੋਣ ਤੋਂ ਬਾਅਦ ਰਾਹੁਲ ਵੈਦਿਆ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਦਰਸ਼ਨ ਕਰ ਪੁੱਜੇ ਸਨ। ਉਸ ਤੋਂ ਕੁੱਝ ਦਿਨ ਬਾਅਦ ਉਹ ਦਿਸ਼ਾ ਨੂੰ ਲੈ ਕੇ ਛੁੱਟੀਆਂ ਮਨਾਉਣ ਨਿਕਲ ਪਏ।

 
 
 
 
View this post on Instagram
 
 
 
 
 
 
 
 
 
 
 

A post shared by Rahul Vaidya 🇮🇳🎤 (@rahulvaidyarkv)

ਇਹ ਵੀ ਪੜ੍ਹੋ: ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry