ਬਿੱਗ ਬੌਸ 14 : ਸਿਧਾਰਥ ਦੀਆਂ ਬਾਹਾਂ ''ਚ ਨਿੱਕੀ ਤੰਬੋਲੀ ਨੂੰ ਦੇਖ ਸ਼ਹਿਨਾਜ਼ ਨੇ ਚੁੱਕਿਆ ਇਹ ਵੱਡਾ ਕਦਮ

10/08/2020 2:42:48 PM

ਜਲੰਧਰ (ਬਿਊਰੋ) — ਇਸ ਕੋਰੋਨਾ ਆਫ਼ਤ 'ਚ ਰਿਐਲਿਟੀ ਟੀ.ਵੀ. ਸ਼ੋਅ 'ਬਿੱਗ ਬੌਸ 14' ਦੀ ਧਮਾਕੇਦਾਰ ਸ਼ੁਰੂਆਤ ਹੋਈ। ਹੁਣ ਇਹ ਸ਼ੋਅ ਦਿਨੋਂ ਦਿਨ ਹੋਰ ਵੀ ਰੋਮਾਂਚ ਹੋ ਰਿਹਾ ਹੈ ਕਿਉਂਕਿ ਆਏ ਦਿਨ ਘਰ 'ਚ ਨਵੇਂ-ਨਵੇਂ ਟਵਿੱਸਟ ਆ ਰਹੇ ਹਨ। ਘਰ 'ਚ ਲੜਾਈਆਂ ਤੇ ਰੋਮਾਂਸ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਘਰ ਵਾਲਿਆਂ 'ਚ ਅਣਬਨ ਦੌਰਾਨ ਕਈ ਮੁਕਾਬਲੇਬਾਜ਼ਾਂ 'ਚ ਨਜ਼ਦੀਕੀਆਂ ਵੀ ਵਧ ਰਹੀਆਂ ਹਨ। 'ਬਿੱਗ ਬੌਸ 14' ਦਾ ਹਾਲ ਹੀ 'ਚ ਇਕ ਐਪੀਸੋਡ ਕਾਫ਼ੀ ਮਜ਼ੇਦਾਰ ਰਿਹਾ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।

 
 
 
 
 
View this post on Instagram
 
 
 
 
 
 
 
 
 

#BB14 ke Sid-Island pe hui khoob saari masti aur badha taapmaan!🔥 Dekhiye #BiggBoss14 tonight at 10:30 PM. Catch it before TV on @vootselect. @beingsalmankhan #BiggBoss #BiggBoss2020 @plaympl @realsidharthshukla @jasminbhasin2806 @saragurpals @pavitrapunia_ @rubinadilaik @nikki_tamboli

A post shared by Colors TV (@colorstv) on Oct 8, 2020 at 1:30am PDT

ਸਿਧਾਰਥ ਤੇ ਨਿੱਕੀ 'ਚ ਵਧੀਆ ਨਜ਼ਦੀਕੀਆਂ
ਦਰਅਸਲ, ਬਿੱਗ ਬੌਸ 'ਚ ਹਸੀਨਾਵਾਂ ਨੂੰ ਸਿਧਾਰਥ ਨੂੰ ਇੰਪ੍ਰੈੱਸ ਕਰਨ ਦਾ ਟਾਸਕ ਦਿੱਤਾ ਗਿਆ ਸੀ। ਇਸ ਦੌਰਾਨ ਨਿੱਕੀ ਤੰਬੋਲੀ ਨੇ ਮੀਂਹ 'ਚ ਸਿਧਾਰਥ ਨਾਲ ਬੇਹੱਦ ਰੋਮਾਂਟਿਕ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ। ਇਸ ਦੌਰਾਨ ਸਿਧਾਰਥ ਤੇ ਨਿੱਕੀ ਦੀ ਰੋਮਾਂਟਿਕ ਕੈਮਿਸਟਰੀ ਨੇ ਘਰ ਦੇ ਮੈਂਬਰਾਂ ਨੂੰ ਵੀ ਕਾਫ਼ੀ ਹੈਰਾਨ ਕੀਤਾ। ਹਾਲਾਂਕਿ ਸਿਧਾਰਥ ਨੇ ਨਿੱਕੀ ਨਾਲ ਹੀ ਨਹੀਂ ਸਗੋਂ ਬਾਕੀ ਹਸੀਨਾਵਾਂ ਨਾਲ ਵੀ ਡਾਂਸ ਕੀਤਾ।

ਸ਼ਹਿਨਾਜ਼ ਕੌਰ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਕੀਤਾ ਅਨਫਾਲੋ
ਦਰਅਸਲ ਬੀਤੇ ਐਪੀਸੋਡ 'ਚ ਗੌਹਰ ਖਾਨ ਸਿਧਾਰਥ ਸ਼ੁਕਲਾ ਤੇ ਨਿੱਕੀ ਤੰਬੋਲੀ ਨੂੰ ਆਖ ਰਹੀ ਸੀ ਕਿ ਨਿੱਕੀ ਤਾਂ ਸਿਧਾਰਥ ਦੀ ਫੇਵਰੇਟ ਹੈ। ਇਸ 'ਤੇ ਸਿਧਾਰਥ ਸ਼ੁਕਲਾ ਆਖਦਾ ਹੈ ਕਿ ਨਿੱਕੀ ਜਿਵੇਂ ਦੀ ਹੈ, ਮੈਨੂੰ ਉਸੇ ਤਰ੍ਹਾਂ ਦੀ ਲੜਕੀ ਚਾਹੀਦੀ ਹੈ। ਨਿੱਕੀ ਨੇ ਵੀ ਸਿਧਾਰਥ ਨੂੰ ਮੈਰਿਜ ਮਟੀਰੀਅਲ ਦੱਸਿਆ। ਉਥੇ ਹੀ ਸਿਧਾਰਥ ਤੇ ਨਿੱਕੀ ਦੀ ਨਜ਼ਦੀਕੀਆਂ ਨੂੰ ਦੇਖ ਕੇ ਸਹਿਨਾਜ਼ ਦਾ ਦਿਲ ਟੁੱਟ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਐਪੀਸੋਡ ਨੂੰ ਦੇਖਣ ਤੋਂ ਬਾਅਦ ਸ਼ਹਿਨਾਜ਼ ਨੇ ਸਿਧਾਰਥ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਤੇ ਆਪਣੀ ਡੀਪੀ ਵੀ ਹਟਾ ਦਿੱਤੀ। ਹਾਲਾਂਕਿ ਬਾਅਦ 'ਚ ਕੁਝ ਲੋਕਾਂ ਨੇ ਇਸ ਨੂੰ ਤਕਨੀਕੀ ਖਰਾਬੀ ਦੱਸਿਆ, ਜੋ ਬਾਅਦ 'ਚ ਠੀਕ ਹੋ ਗਈ। ਉਥੇ ਹੀ ਸਿਧਾਰਥ-ਸ਼ਹਿਨਾਜ਼ ਦੇ ਚਾਹੁਣ ਵਾਲਿਆਂ ਨੇ ਕੁਮੈਂਟ ਕਰਦੇ ਹੋਏ ਕਿਹਾ ਸਿਧਾਰਥ ਹਮੇਸ਼ਾ ਸ਼ਹਿਨਾਜ਼ ਦੇ ਨਾਲ ਰਹਿਣਗੇ।

sunita

This news is Content Editor sunita