ਭੰਸਾਲੀ ਨੇ ਫਿਰ ਮਿਲਾਇਆ ਦਬੰਗ ਭਾਈਜਾਨ ਨਾਲ ਦੋਸਤੀ ਦਾ ਹੱਥ, ਕਿਹਾ...

03/31/2016 10:40:15 AM

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਇਕ ਵਾਰ ਫਿਰ ਅਦਾਕਾਰ ਸਲਮਾਲ ਨਾਲ ਦੋਸਤੀ ਦਾ ਹੱਥ ਮਿਲਾਇਆ ਹੈ। ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਤ ਫਿਲਮ ਸਾਵਰੀਆ ਵਿਚ ਸਲਮਾਨ ਖਾਨ ਨੇ ਕੈਮਿਓ ਰੋਲ ਕੀਤਾ ਸੀ। ਇਸ ਤੋਂ ਬਾਅਦ ਦੋਨਾਂ ਦੇ ਰਿਸ਼ਤੇ ਵਿਚ ਕੜਵਾਹਟ ਆ ਗਈ ਸੀ। ਭੰਸਾਲੀ ਨੇ ਹੁਣ ਇਸ ਤਣਾਅ ਨੂੰ ਖਤਮ ਕਰਨ ਦਾ ਪੱਕਾ ਇਰਾਦਾ ਬਣਾ ਲਿਆ ਸੀ। ਹਾਲ ਹੀ ''ਚ ਸੰਜੇ ਲੀਲਾ ਭੰਸਾਲੀ ਨੇ ਸਲਮਾਨ ਖਾਨ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਾਫ਼ੀ ਸਮਾਂ ਇਕ ਦੂਜੇ ਨਾਲ ਬਿਤਾਇਆ।
ਕਿਹਾ ਜਾਂਦਾ ਹੈ ਕਿ ਭੰਸਾਲੀ ਅਤੇ ਸਲਮਾਨ ਦੀ ਦੋਸਤੀ ਹੁਣ ਪੱਕੀ ਹੋ ਚੁੱਕੀ ਹੈ। ਸੰਜੇ ਲੀਲਾ ਭੰਸਾਲੀ ਦਾ ਸਲਮਾਨ ਦੇ ਘਰ ਜਾ ਕੇ ਮਿਲਣਾ ਇਕ ਵਿਅਕਤੀਗਤ ਕਦਮ ਸੀ ਨਾਂ ਕਿ ਕਿਸੇ ਫਿਲਮ ਦੀ ਤਿਆਰੀ ਕਰਨਾ। ਸੰਜੇ ਲੀਲਾ ਭੰਸਾਲੀ ਨੇ ਕਿਹਾ ਸੀ, ''''ਕੁਝ ਲੋਕ ਮੈਨੂੰ ਮਤਲਬੀ ਅਤੇ ਘਮੰਡੀ ਸਮਝਦੇ ਹਨ ਪਰ ਮੈਨੂੰ ਉਨ੍ਹਾਂ ਸਾਰੇ ਲੋਕਾ ਨਾਲ ਪਿਆਰ ਹੈ, ਜਿਨ੍ਹਾਂ ਨਾਲ ਮੈਂ ਕੰਮ ਕੀਤਾ ਹੈ। ਮੈਂ ਸਲਮਾਨ ਖਾਨ ਨੂੰ ਅਜੇ ਵੀ ਆਪਣਾ ਦੋਸਤੀ ਮੰਨਦਾ ਹਾਂ ਅਤੇ ਉਨ੍ਹਾਂ ਦੀ ਬਹੁਤ ਇਜੱਤ ਕਰਦਾ ਹਾਂ। ਮੈਂ ਉਸ ਦੇ ਖਿਲਾਫ਼ ਨਾ ਇਕ ਸ਼ਬਦ ਕਿਹਾ ਹੈ ਅਤੇ ਨਾ ਕਦੇ ਕਹਾਂਗਾ ਕਿਉਂਕਿ ਉਹ ਮੇਰੇ ਨਾਲ ਹਮੇਸ਼ਾ ਖੜੇ ਰਹੇ ਹਨ।''''
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਸਲਮਾਨ ਖਾਨ ਨੂੰ ਲੈ ਕੇ ਫਿਲਮ ''ਖਾਮੋਸ਼ੀ'', ''ਹਮ ਦਿਲ ਦੇ ਚੁੱਕੇ ਸਨਮ'' ਅਤੇ ''ਸਾਵਰੀਆ'' ਵਰਗੀਆਂ ਮਸ਼ਹੂਰ ਫਿਲਮਾਂ ਬਣਾਈਆਂ ਹਨ। ਸੰਜੇ ਲੀਲਾ ਭੰਸਾਲੀ ਨੂੰ ਹੁਣੇ ਜਿਹੇ ਫਿਲਮ ''ਬਾਜੀਰਾਵ-ਮਸਤਾਨੀ'' ''ਬੈਸਟ ਨਿਰਦੇਸ਼ਕ'' ਲਈ ''ਰਾਸ਼ਟਰੀ ਐਵਾਰਡ ਮਿਲਿਆ ਹੈ।