ਵਿਆਹ ਦੇ ਬੰਧਨ ''ਚ ਬੱਝਣ ਵਾਲੀ ''ਦਿਵਿਆ ਦ੍ਰਿਸ਼ਟੀ'' ਫੇਮ ਸਨਾ ਸਈਅਦ ਦੀਆਂ ਦੇਖੋ ਹਲਦੀ ਸੈਰੇਮਨੀ ਦੀਆਂ ਖ਼ੂਬਸੂਰਤ ਤਸਵੀਰਾਂ

06/23/2021 10:14:27 AM

ਮੁੰਬਈ- ਟੀਵੀ ਅਦਾਕਾਰਾ ਸਨਾ ਸਈਅਦ 25 ਜੂਨ ਨੂੰ ਆਪਣੇ ਪ੍ਰੇ੍ਮੀ ਇਮਾਦ ਸ਼ਮਸੀ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


ਹਲਦੀ ਦੀ ਰਸਮ ਦੌਰਾਨ ਸਨਾ ਅਤੇ ਇਮਾਦ ਦੀ ਜੋੜੀ ਕਾਫ਼ੀ ਸ਼ਾਨਦਾਰ ਲੱਗ ਰਹੀ ਸੀ।


ਸਨਾ ਦੇ ਮੰਗੇਤਰ ਇਮਾਦ ਸ਼ਮਸੀ ਇਕ ਇੰਟਰਪ੍ਰਿਨਿਔਰ ਹਨ। ਦੋਵੇਂ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ। ਸਨਾ ਸਈਅਦ ਨੇ ਸੁਪਰਨੈਚੂਰਲ ਸ਼ੋਅ 'ਦਿਵਿਆ ਦ੍ਰਿਸ਼ਟੀ' 'ਚ ਦ੍ਰਿਸ਼ਟੀ ਦੇ ਕਿਰਦਾਰ ਨਾਲ ਪ੍ਰਸਿੱਧੀ ਹਾਸਲ ਕੀਤੀ ਸੀ।

ਮਹਿੰਦੀ ਦੀ ਰਸਮ 23 ਜੂਨ ਨੂੰ ਸੀ ਅਤੇ ਨਿੱਜੀ ਨਿਕਾਹ ਸਮਗਾਮ 25 ਜੂਨ ਨੂੰ ਹੈ। ਗੈਸਟ ਲਿਸਟ 'ਚ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹਨ। ਵਿਆਹ ਤੋਂ ਬਾਅਦ ਇਮਾਦ ਦੇ ਘਰ ਇਕ ਛੋਟਾ ਵਲੀਮਾ ਸਮਾਗਮ ਹੋਵੇਗਾ।

Aarti dhillon

This news is Content Editor Aarti dhillon