''ਬਜਰੰਗੀ ਭਾਈਜਾਨ'' ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਬਣੀ

08/02/2015 6:49:41 PM

ਮੁੰਬਈ- ਡਾਇਰੈਕਟਰ ਕਬੀਰ ਖਾਨ ਦੀ ਫਿਲਮ ਬਜਰੰਗੀ ਭਾਈਜਾਨ ਕਮਾਈ ਦੇ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ। ਫਿਲਮ ਨੇ 16 ਦਿਨਾਂ ''ਚ 283.16 ਕਰੋੜ ਦੀ ਨੈੱਟ ਕਮਾਈ (378.44 ਕਰੋੜ ਗਰਾਸ) ਕੀਤੀ ਹੈ। ਇਸ ਦੇ ਨਾਲ ਹੀ ਇਹ ਬਾਲੀਵੁੱਡ ''ਤੇ ਆਮਿਰ ਖਾਨ ਸਟਾਰਰ ਧੂਮ 3 ਦਾ ਰਿਕਾਰਡ ਤੋੜਦਿਆਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੀ ਬਾਲੀਵੁੱਡ ਫਿਲਮ ਬਣ ਗਈ ਹੈ। ਜ਼ਿਕਰਯੋਗ ਹੈ ਕਿ ਧੂਮ 3 ਦੀ ਲਾਈਫਟਾਈਮ ਨੈੱਟ ਕੁਲੈਕਸ਼ਨ 280.25 ਕਰੋੜ ਰੁਪਏ (ਗਰਾਸ 372 ਕਰੋੜ ਰੁਪਏ) ਹੈ। ਇਸ ਲਿਸਟ ''ਚ ਆਮਿਰ ਖਾਨ ਸਟਾਰਰ ਪੀਕੇ 339 ਕਰੋੜ ਰੁਪਏ ਦੀ ਨੈੱਟ ਕਮਾਈ (489 ਕਰੋੜ ਰੁਪਏ) ਦੇ ਨਾਲ ਪਹਿਲੇ ਸਥਾਨ ''ਤੇ ਹੈ।
ਟਰੈਂਡ ਐਨਾਲਿਸਟ ਤਰਣ ਆਦਰਸ਼ ਮੁਤਾਬਕ ਤੀਜੇ ਸ਼ਨੀਵਾਰ ਬਜਰੰਗੀ ਭਾਈਜਾਨ ਦੀ ਕਮਾਈ 6.80 ਕਰੋੜ ਰੁਪਏ ਰਹੀ। ਵੀਰਵਾਰ ਤਕ ਬਜਰੰਗੀ ਭਾਈਜਾਨ ਦੀ ਓਵਰਸੀਜ਼ ਕੁਲੈਕਸ਼ਨ 140.80 ਕਰੋੜ ਰੁਪਏ ਸੀ। ਇਸ ਨੂੰ ਤੇ ਘਰੇਲੂ ਬਾਕਸ ਆਫਿਸ ਦੀ ਗਰਾਸ ਕੁਲੈਕਸ਼ਨ ਨੂੰ ਮਿਲਾ ਦਿੱਤਾ ਜਾਵੇ ਤਾਂ ਫਿਲਮ ਨੇ ਹੁਣ ਤਕ ਵਰਲਡਵਾਈਡ ਬਾਕਸ ਆਫਿਸ ''ਤੇ 519.24 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।