''ਜ਼ੀ ਸਿਨੇ ਐਵਾਰਡ'' ''ਚ ''ਬਾਜੀਰਾਵ ਮਸਤਾਨੀ'' ਅਤੇ ''ਪੀਕੂ'' ਨੇ ਤੋੜੇ ਸਾਰੇ ਰਿਕਾਰਡ

03/07/2016 10:25:19 AM

ਮੁੰਬਈ : ਬੀਤੇ ਦਿਨੀਂ ਟੀ.ਵੀ. ''ਤੇ ਆਏ ''ਲਕਸ ਜ਼ੀ ਸਿਨੇਮਾ ਐਵਾਰਡਜ਼'' ''ਚ ਫਿਲਮ ''ਬਾਜੀਰਾਵ ਮਸਤਾਨੀ'' ਅਤੇ ''ਪੀਕੂ'' ਛਾਈ ਰਹੀ। ਫਿਲਮ ''ਬਾਜੀਰਾਵ ਮਸਤਾਨੀ'' ਸਭ ਤੋਂ ਵੱਧ ਐਵਾਰਡ ਜਿੱਤਣ ਵਾਲੀ ਫਿਲਮ ਰਹੀ ਤਾਂ ''ਪੀਕੂ'' ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਅਭਿਨੈ ਨਾਲ ਸਜੀ ''ਬਾਜੀਰਾਵ ਮਸਤਾਨੀ'' ਨੇ ''ਬੈਸਟ ਐਕਟਰ'' ਅਤੇ ''ਬੈਸਟ ਡਾਇਰੈਕਟਰ'' ਸਮੇਤ 13 ਐਵਾਰਡ ਆਪਣੇ ਨਾਂ ਕੀਤੇ।
ਜ਼ਿਕਰਯੋਗ ਹੈ ਕਿ ਇਸ ਸਮਾਰੋਹ ਦੌਰਾਨ ਅਦਾਕਾਰ ਅਮਿਤਾਭ ਬੱਚਨ, ਦੀਪਿਕਾ ਪਾਦੁਕੋਣ ਅਤੇ ਇਰਫਾਨ ਖਾਨ ਸਟਾਰਰ ਫਿਲਮ ''ਪੀਕੂ'' ਨੂੰ ''ਬੈਸਟ ਮੇਲ'' ਅਤੇ ''ਬੈਸਟ ਫੀਮੇਲ ਐਕਟਰ'' ਦੇ ਪੁਰਸਕਾਰ ਨਾਲ ਕਈ ਤਕਨੀਕੀ ਐਵਾਰਡ ਵੀ ਮਿਲੇ। ''ਬੈਸਟ ਐਕਟਰ'' ਦਾ ਖਿਤਾਬ ਅਮਿਤਾਭ ਬੱਚਨ ਅਤੇ ਰਣਵੀਰ ਸਿੰਘ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਸ ਫਿਲਮ ਨੇ ਸਮਾਰੋਹ ''ਚ ਸਾਰਿਆਂ ਦਾ ਧਿਆਨ ਖਿੱਚਿਆ, ਉਹ ਸੀ ''ਮਸਾਨ''। ਫਿਲਮ ''ਮਸਾਨ'' ਦੇ ਅਭਿਨੇਤਾ ਨੂੰ ''ਬੈਸਟ ਡੈਬਿਊ ਐਕਟਰ'' ਅਤੇ ਡਾਇਰੈਕਟਰ ਨੂੰ ''ਬੈਸਟ ਡੈਬਿਊ ਡਾਇਰੈਕਟਰ'' ਦਾ ਐਵਾਰਡ ਦਿੱਤਾ ਗਿਆ। ਸਿਨੇਮਾ ''ਚ ਵਰਣਨਯੋਗ ਯੋਗਦਾਨ ਲਈ ਇਸ ਵਾਰ ਡਾਇਰੈਕਟਰ ਵੀਰੂ ਦੇਵਗਨ ਨੂੰ ''ਦਿ ਆਊਟ ਸਟੈਂਡਿੰਗ ਕਾਂਟ੍ਰੀਬਿਊਸ਼ਨ ਟੂ ਇੰਡੀਅਨ ਸਿਨੇਮਾ'' ਦਾ ਐਵਾਰਡ ਦਿੱਤਾ ਗਿਆ, ਜਿਨ੍ਹਾਂ ਨੇ ਹਿੰਦੀ ਸਿਨੇਮਾ ''ਚ ਐਕਸ਼ਨ ਨੂੰ ਕਾਬਲੇ ਤਾਰੀਫ ਬਣਾਇਆ।
ਜ਼ਿਕਰਯੋਗ ਹੈ ਕਿ ''ਜ਼ੀ ਸਿਨੇ ਐਵਾਰਡ 2016'' ''ਚ ''ਦਿ ਸਟੰਟ ਪਰਸਨ ਆਫ ਦਿ ਈਅਰ'' ਐਵਾਰਡ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਐਵਾਰਡ ਲਈ ਨਾਮਜ਼ਦਗੀ ਦਾ ਐਲਾਨ ਅਦਾਕਾਰ ਅਕਸ਼ੈ ਕੁਮਾਰ ਨੇ ਕੀਤਾ ਅਤੇ ਇਸ ਦੇ ਪਹਿਲੇ ਜੇਤੂ ਰਹੇ ਅਮਿਤ ਗਰੋਵਰ, ਜਿਨ੍ਹਾਂ ਨੇ ਫਿਲਮ ''ਸ਼ਮਿਤਾਭ'' ''ਚ ਬਾਈਕ ਸਟੰਟ ਕੀਤਾ ਸੀ। ਅਦਾਕਾਰ ਅਕਸ਼ੈ ਨੇ ਇਕ ਕਦਮ ਹੋਰ ਵਧਾਉਂਦੇ ਹੋਏ ਰਾਜੂ ਨਾਂ ਦੇ ਇਕ ਸਵਰਗੀ ਸਟੰਟਮੈਨ ਦੇ ਸਾਰੇ ਮੈਂਬਰਾਂ ਨੂੰ 11 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ। ਅਦਾਕਾਰ ਅਕਸ਼ੈ ਦੀ ਫਿਲਮ ''ਜਾਨਵਰ'' ਦੀ ਸ਼ੂਟਿੰਗ ਦੌਰਾਨ ਇਕ ਜ਼ੋਖਿਮ ਭਰਿਆ ਸਟੰਟ ਕਰਦੇ ਹੋਏ ਅਚਾਨਕ ਰਾਜੂ ਦੀ ਮੌਤ ਹੋ ਗਈ ਸੀ।