ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦਾ ਐਕਸ਼ਨ ਭਰਪੂਰ ਟੀਜ਼ਰ ਰਿਲੀਜ਼

01/24/2024 11:31:17 AM

ਐਂਟਰਟੇਨਮੈਂਟ ਡੈਸਕ– ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। 1 ਮਿੰਟ ਤੇ 38 ਸਕਿੰਟ ਦੇ ਇਸ ਟੀਜ਼ਰ ’ਚ ਫ਼ਿਲਮ ਦੇ ਧਮਾਕੇਦਾਰ ਐਕਸ਼ਨ ਦੀ ਝਲਕ ਦੇਖਣ ਨੂੰ ਮਿਲਦੀ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਸਿੱਧੂ ਮੂਸੇਵਾਲਾ ਕੇਸ ’ਚ 24 ਮੁਲਜ਼ਮਾਂ ਦੀ ਪੇਸ਼ੀ

ਟੀਜ਼ਰ ਨੂੰ ਪੂਜਾ ਐਂਟਰਟੇਨਮੈਂਟ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਦੀ ਸ਼ੁਰੂਆਤ ਇਸ ਫ਼ਿਲਮ ਦੇ ਮੁੱਖ ਵਿਲੇਨ ਪ੍ਰਿਥਵੀਰਾਜ ਸੁਕੁਮਾਰਨ ਦੀ ਆਵਾਜ਼ ਨਾਲ ਹੁੰਦੀ ਹੈ, ਜਿਨ੍ਹਾਂ ਦੇ ਨਿਸ਼ਾਨੇ ’ਤੇ ਸਾਡਾ ਦੇਸ਼ ਭਾਰਤ ਹੈ।

ਉਥੇ ਦੂਜੇ ਪਾਸੇ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇਸ਼ ਦੀ ਰੱਖਿਆ ਲਈ ਦੁਸ਼ਮਣਾਂ ਦਾ ਸਾਹਮਣਾ ਕਰ ਰਹੇ ਹਨ। ਫ਼ਿਲਮ ’ਚ ਇਨ੍ਹਾਂ ਤਿੰਨਾਂ ਤੋਂ ਇਲਾਵਾ ਸੋਨਾਕਸ਼ੀ ਸਿਨ੍ਹਾ, ਮਾਨੁਸ਼ੀ ਛਿੱਲਰ ਤੇ ਅਲਾਇਆ ਐੱਫ. ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੀਆਂ ਹਨ।

ਫ਼ਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਸੁਲਤਾਨ’ ਤੇ ‘ਟਾਈਗਰ ਜ਼ਿੰਦਾ ਹੈ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ। ਦੱਸ ਦੇਈਏ ਕਿ ਦੁਨੀਆ ਭਰ ’ਚ ਇਹ ਫ਼ਿਲਮ ਈਦ 2024 ਦੇ ਮੌਕੇ ’ਚੇ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਹ ਟੀਜ਼ਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh