ਪਿਤਾ ਇਰਫਾਨ ਨੂੰ ਯਾਦ ਕਰਕੇ ਭਾਵੁਕ ਹੋਏ ਬਾਬਿਲ, ਕਹੀਂ ਅਜਿਹੀ ਗੱਲ

11/16/2020 4:09:25 PM

ਮੁੰਬਈ: ਅਦਾਕਾਰ ਇਰਫਾਨ ਖ਼ਾਨ ਦਾ ਬੇਟਾ ਬਾਬਿਲ ਖ਼ਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦਾ ਹੈ। ਬਾਬਿਲ ਪਿਤਾ ਇਰਫਾਨ ਨਾਲ ਜੁੜੀਆਂ ਯਾਦਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾਹੈ। ਹਾਲ ਹੀ 'ਚ ਬਾਬਿਲ ਨੇ ਇਰਫਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਜੋ ਕਾਫ਼ੀ ਵਾਇਰਲ ਹੋ ਰਹੀ ਹੈ। 


ਸ਼ੇਅਰ ਤਸਵੀਰ 'ਚ ਇਰਫਾਨ ਬਲਿਊ ਰੰਗ ਦੇ ਸੂਟ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥ 'ਤੇ ਮੋਰ ਬੈਠਾ ਹੋਇਆ ਹੈ। ਤਸਵੀਰ ਸ਼ੇਅਰ ਕਰਦੇ ਹੋਏ ਬਾਬਿਲ ਨੇ ਲਿਖਿਆ ਕਿ ਮੈਨੂੰ ਹਾਲੇ ਵੀ ਇੰਝ ਹੀ ਲੱਗਦਾ ਹੈ ਜਿਵੇਂ ਤੁਸੀਂ ਲੰਬੇ ਸ਼ੂਟ 'ਤੇ ਗਏ ਹੋ, ਕਈ ਦਿਨਾਂ ਦੇ ਲਈ ਅਤੇ ਉਥੋਂ ਤੋਂ ਤੁਸੀਂ ਵਾਪਸ ਆਓਗੇ। ਇਸ ਦੇ ਅੱਗੇ ਬਾਬਿਲ ਨੇ ਲਿਖਿਆ ਹੈ ਕਿ 'ਰੂਹ ਬਣ ਕਰ ਮਿਲੂਗਾ ਉਸਕੋ ਆਸਮਾਂ ਮੇਂ ਕਹੀਂ, ਪਿਆਰ ਧਰਤੀ ਪਰ ਫਰਿਸ਼ਤੋਂ 'ਤੇ ਕੀਆ ਨਹੀਂ ਜਾਤਾ'। ਪ੍ਰਸ਼ੰਸਕ ਇਸ ਤਸਵੀਰ ਨੂੰ ਦੇਖ ਕੇ ਭਾਵੁਕ ਹੋ ਗਏ। ਪ੍ਰਸ਼ੰਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ।  


ਦੱਸ ਦੇਈਏ ਕਿ ਇਰਫਾਨ ਦਾ 29 ਅਪ੍ਰੈੱਲ ਨੂੰ ਦਿਹਾਂਤ ਹੋ ਗਿਆ ਸੀ। ਇਰਫਾਨ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਜੂਝ ਰਹੇ ਸਨ।

Aarti dhillon

This news is Content Editor Aarti dhillon