ਇਕ ਸਾਲ ਦਾ ਹੋਇਆ ਬੀ ਪਰਾਕ ਦਾ ਲਾਡਲਾ ਅਦਾਬ ਬੱਚਨ, ਸਾਂਝੀਆਂ ਕੀਤੀਆਂ ਪਿਆਰੀਆਂ ਤਸਵੀਰਾਂ

07/16/2021 5:03:02 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦਾ ਬੇਟਾ ਅਦਾਬ ਬੱਚਨ ਅੱਜ ਇਕ ਸਾਲ ਦਾ ਹੋ ਗਿਆ ਹੈ। ਇਸ ਖ਼ਾਸ ਮੌਕੇ ’ਤੇ ਬੀ ਪਰਾਕ ਨੇ ਬੇਹੱਦ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਬੀ ਪਰਾਕ ਦਾ ਲਾਡਲਾ ਅਦਾਬ ਬੱਚਨ ਬੇਹੱਦ ਕਿਊਟ ਨਜ਼ਰ ਆ ਰਿਹਾ ਹੈ। ਅਦਾਬ ਦੀਆਂ 3 ਤਸਵੀਰਾਂ ਬੀ ਪਰਾਕ ਨੇ ਸਾਂਝੀਆਂ ਕੀਤੀਆਂ ਹਨ ਤੇ ਤਸਵੀਰਾਂ ਨਾਲ ਇਕ ਦਿਲ ਨੂੰ ਛੂਹ ਜਾਣ ਵਾਲੀ ਕੈਪਸ਼ਨ ਵੀ ਲਿਖੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by B PRAAK(HIS HIGHNESS) (@bpraak)

ਬੀ ਪਰਾਕ ਨੇ ਲਿਖਿਆ, ‘ਮੇਰੀ ਦੁਨੀਆ, ਮੇਰੀ ਜ਼ਿੰਦਗੀ, ਮੇਰਾ ਸਭ ਕੁਝ ਮੇਰਾ ਬੇਟਾ ਅਦਾਬ ਬੱਚਨ। ਜਨਮਦਿਨ ਮੁਬਾਰਕ ਅਦਾਬ। ਅੱਜ ਤੂੰ ਇਕ ਸਾਲ ਦਾ ਹੋ ਗਿਆ ਹੈ, ਮੈਨੂੰ ਯਕੀਨ ਨਹੀਂ ਹੋ ਰਿਹਾ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਤੈਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਕੰਬ ਰਿਹਾ ਸੀ। ਤੂੰ ਮੇਰੀ ਜ਼ਿੰਦਗੀ ਨੂੰ ਸ਼ਾਨਦਾਰ ਬਣਾ ਦਿੱਤਾ ਹੈ।’

ਬੀ ਪਰਾਕ ਨੇ ਅੱਗੇ ਲਿਖਿਆ, ‘ਮੈਂ ਜੋ ਕੁਝ ਵੀ ਕਰ ਰਿਹਾ ਹਾਂ, ਸਭ ਤੇਰੇ ਲਈ ਕਰ ਰਿਹਾ ਹਾਂ। ਇਸ ਗੱਲ ਲਈ ਮੁਆਫ਼ੀ ਕਿ ਮੈਂ ਕਦੇ-ਕਦੇ ਕੰਮ ’ਚ ਰੁੱਝਾ ਹੋਣ ਕਾਰਨ ਤੈਨੂੰ ਸਮਾਂ ਨਹੀਂ ਦੇ ਪਾਉਂਦਾ ਪਰ ਮੇਰਾ ਯਕੀਨ ਕਰ ਮੈਂ ਤੇਰੇ ਲਈ ਸਾਮਰਾਜ ਬਣਾ ਰਿਹਾ ਹਾਂ।’

ਆਪਣੀ ਪਤਨੀ ਬਾਰੇ ਗੱਲ ਕਰਦਿਆਂ ਬੀ ਪਰਾਕ ਨੇ ਲਿਖਿਆ, ‘ਮੈਨੂੰ ਜ਼ਿੰਦਗੀ ਦਾ ਸਭ ਤੋਂ ਖ਼ੂਬਸੂਰਤ ਤੋਹਫ਼ਾ ਦੇਣ ਲਈ ਤੁਹਾਡਾ ਧੰਨਵਾਦ ਮੀਰਾ ਬੱਚਨ। ਤੁਸੀਂ ਸ਼ਾਨਦਾਰ ਮਾਂ ਤੇ ਪਤਨੀ ਹੋ।’

ਨੋਟ– ਬੀ ਪਰਾਕ ਦੇ ਬੇਟੇ ਦੀਆਂ ਇਨ੍ਹਾਂ ਕਿਊਟ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh