ਗਾਇਕ ਬੀ ਪਰਾਕ ਦਾ ਸੁਫ਼ਨਾ ਹੋਇਆ ਪੂਰਾ, ਪੋਸਟ ਲਿਖ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

09/01/2022 3:38:44 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦੀ ਹੁਣ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ਾਂ ’ਚ ਚੜ੍ਹਾਈ ਹੈ। ਬੀ ਪਰਾਕ ਨੇ ਅਜਿਹੇ ਕਈ ਗੀਤ ਪੰਜਾਬੀ ਤੇ ਹਿੰਦੀ ਸੰਗੀਤ ਇੰਡਸਟਰੀ ਨੂੰ ਦਿੱਤੇ ਹਨ, ਜੋ ਇਤਿਹਾਸ ਰੱਚ ਰਹੇ ਹਨ। ਬੀਤੇ ਦਿਨੀਂ ਬੀ ਪਰਾਕ ਨੇ ਆਪਣੀਆਂ ਉਪਲੱਬਧੀਆਂ ਦੀ ਲਿਸਟ ’ਚ ਇਕ ਹੋਰ ਸਨਮਾਨ ਜੋੜ ਲਿਆ ਹੈ। ਬੀ ਪਰਾਕ ਨੂੰ 67ਵੇਂ ਫ਼ਿਲਮਫੇਅਰ ਐਵਾਰਡਸ 2022 ’ਚ ਬੈਸਟ ਪਲੇਬੈਕ ਸਿੰਗਰ ਮੇਲ ਦੇ ਐਵਾਰਡ ਨਾਲ ਨਿਵਾਜਿਆ ਗਿਆ ਹੈ। ਬੀ ਪਰਾਕ ਨੂੰ ਇਹ ਐਵਾਰਡ ‘ਸ਼ੇਰਸ਼ਾਹ’ ਫ਼ਿਲਮ ਲਈ ਗਾਏ ਗੀਤ ‘ਮਨ ਭਰਿਆ’ ਲਈ ਦਿੱਤਾ ਗਿਆ ਹੈ। ਇਸ ਦੀ ਖੁਸ਼ੀ ਬੀ ਪਰਾਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਦਿੱਤੀ।

ਦੱਸ ਦੇਈਏ ਕਿ ਬੀ ਪਰਾਕ ਦੁਆਰਾ ਕੰਪੋਜ਼ ਕੀਤਾ ਅਤੇ ਗਾਇਆ ਇਹ ਗੀਤ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਸਟਾਰਰ ਬਾਇਓਪਿਕ ਡਰਾਮਾ ਫ਼ਿਲਮ 'ਸ਼ੇਰਸ਼ਾਹ' ਦਾ ਸਭ ਤੋਂ ਹਿੱਟ ਗੀਤ ਹੈ। ਫ਼ਿਲਮ 'ਚ ਸਿਧਾਰਥ ਦੇ ਕਿਰਦਾਰ ਦੇ ਅੰਤਿਮ ਸੰਸਕਾਰ ਦੇ ਸੀਨ ਦੌਰਾਨ ਖੇਡੇ ਗਏ ਇਮੋਸ਼ਨਲ ਟ੍ਰੈਕ ਨੂੰ ਦਰਸ਼ਕਾਂ ਵਲੋਂ ਕਾਫ਼ੀ ਪ੍ਰਸ਼ੰਸਾ ਮਿਲੀ। ਇਸ ਭਾਵੁਕ ਕਰ ਦੇਣ ਵਾਲੇ ਗੀਤ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਕਲਾਕਾਰ ਨੇ ਪੋਸਟ ਸ਼ੇਅਰ ਕਰਕੇ ਲਿਖਿਆ ਹੈ, ''ਰੱਬ ਦੀ ਯੋਜਨਾ ਰੱਬ ਦਾ ਤੋਹਫ਼ਾ ਘਰ ਵਿਚ ਸ਼ੁੱਧ ਆਸ਼ੀਰਵਾਦ @filmfare ਸਰਬੋਤਮ ਪਲੇਬੈਕ ਗਾਇਕ #Mannbharrya ਲਈ ਮੈਂ ਹਮੇਸ਼ਾ ਸੁਫਨਾ ਦੇਖਿਆ ਕਿ ਇੱਕ ਦਿਨ ਮੈਂ ਪੁਰਸਕਾਰ ਜਿੱਤਾਂਗਾ ਪਰ ਕੀ ਪਤਾ ਸੀ ਇਹ ਸੱਚ ਹੋਵੇਗਾ, ਹਾਂ ਸੁਫਨਾ ਸੱਚ ਹੋਵੇਗਾ। ਜਦੋਂ ਤੁਸੀਂ ਇਸ ਨੂੰ ਹਮੇਸ਼ਾ ਦੇਖਦੇ ਹੋ ਸ਼ੁਕਰਾਨਾ🙏❤️। ਮੇਰੇ ਪਰਿਵਾਰ ਦਾ ਸਭ ਤੋਂ ਵੱਡਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਡੀ ਵਧਾਈ ਦਿੱਤੀ ਅਤੇ ਸਭ ਤੋਂ ਵਧੀਆ ਟੀਮ ਦਾ ਧੰਨਵਾਦ। ਇਸ ਦੇ ਨਾਲ ਹੀ ਕਲਾਕਾਰ ਨੇ ਜਾਨੀ ਸਮੇਤ ਕਈ ਹੋਰ ਕਲਾਕਾਰ ਨੂੰ ਪੋਸਟ ਵਿਚ ਟੈਗ ਕੀਤਾ ਹੈ।

ਦੱਸਣਯੋਗ ਹੈ ਕਿ ਜਾਨੀ ਦੁਆਰਾ ਲਿਖੇ ਇਸ ਗੀਤ ਨੂੰ ਯੂਟਿਊਬ 'ਤੇ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਕਰਨ ਜੌਹਰ ਦੁਆਰਾ ਨਿਰਮਿਤ 'ਸ਼ੇਰਸ਼ਾਹ' ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਮੁੱਖ ਭੂਮਿਕਾਵਾਂ ਵਿਚ ਫਿਲਮ ਦਾ ਪ੍ਰੀਮੀਅਰ ਵਿਸ਼ੇਸ਼ ਤੌਰ 'ਤੇ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਕੀਤਾ ਗਿਆ ਸੀ। ਵਿਸ਼ਨੂੰਵਰਧਨ ਦੁਆਰਾ ਨਿਰਦੇਸ਼ਤ, 'ਸ਼ੇਰਸ਼ਾਹ' ਪਰਮਵੀਰ ਚੱਕਰ ਨਾਲ ਸਨਮਾਨਿਤ ਵਿਕਰਮ ਬੱਤਰਾ ਦੇ ਜੀਵਨ 'ਤੇ ਅਧਾਰਤ ਸੀ, ਜਿਸ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ।

 
 
 
 
View this post on Instagram
 
 
 
 
 
 
 
 
 
 
 

A post shared by B PRAAK(HIS HIGHNESS) (@bpraak)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦਿਓ।

sunita

This news is Content Editor sunita