ਮੇਰੇ ਲਈ ਪੁਰਸਕਾਰ ਮਹੱਤਵ ਨਹੀਂ ਰੱਖਦੇ: ਮਨੋਜ ਵਾਜਪਈ

05/03/2016 12:15:16 PM

ਮੁੰਬਈ—ਬਾਲੀਵੁੱਡ ਦੇ ਅਦਾਕਾਰ ਮਨੋਜ ਵਾਜਪਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਪੁਰਸਕਾਰ ਦੀ ਗਿਣਤੀ ਕੋਈ ਮਹੱਤਵ ਨਹੀਂ ਰੱਖਦੀ। ਬਾਲੀਵੁੱਡ ਦਾ ਹਰ ਅਦਾਕਾਰ ਪੁਰਸਕਾਰ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ। ਉਨ੍ਹਾਂ ਨੇ ਕਿਹਾ,''ਮੇਰੇ ਲਈ ਪੁਰਸਕਾਰ ਨਹੀਂ ਕਿਰਦਾਰ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਤੁਹਾਡੇ ਲਈ ਪੁਰਸਕਾਰ ਮਹੱਤਵਪੂਰਨ ਹੋ ਗਏ ਤਾਂ ਉਸ ਦਿਨ ਤੁਹਾਡੀ ਅਸਫਲਤਾ ਦਾ ਸਮਾਂ ਸ਼ੁਰੂ ਹੋ ਜਾਵੇਗਾ।''''
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਕਿਹਾ,'' ਦਰਸ਼ਕ ਬਦਲ ਗਏ ਹਨ ਅਤੇ ਹੁਣ ਉਹ ਅਸਲੀ ਚੀਜ਼ਾ ''ਚ ਦਿਲਚਸਪੀ ਦਿਖਾ ਰਹੇ ਹਨ। ਦਰਸ਼ਕ ਪੱਕੇ ਹੋ ਗਏ ਹਨ। ਉਹ ਕੇਵਲ ਮਨੋਰੰਜਨ ਦੇ ਨਾਂ ਤੇ ਫਿਲਮਾਂ ਦੇਖਣ ਨਹੀਂ ਜਾਂਦੇ।