‘ਅਵਤਾਰ : ਦਿ ਵੇ ਆਫ਼ ਵਾਟਰ’ ਦਾ ਨਵਾਂ ਟਰੇਲਰ ਤੇ ਪੋਸਟਰ ਰਿਲੀਜ਼ (ਵੀਡੀਓ)

11/03/2022 11:42:12 AM

ਮੁੰਬਈ (ਬਿਊਰੋ)– ਟਵੰਟੀ ਸੈਂਚੁਰੀ ਸਟੂਡੀਓਜ਼ ਨੇ ‘ਅਵਤਾਰ : ਦਿ ਵੇ ਆਫ਼ ਵਾਟਰ’ ਦਾ ਨਵਾਂ ਟਰੇਲਰ ਤੇ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਜੇਮਸ ਕੈਮਰਨ ਦੀ ਪੁਰਸਕਾਰ ਜੇਤੂ ‘ਅਵਤਾਰ’ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ।

‘ਅਵਤਾਰ : ਦਿ ਵੇ ਆਫ਼ ਵਾਟਰ’ 16 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ‘ਅਵਤਾਰ : ਦਿ ਵੇਅ ਆਫ਼ ਵਾਟਰ’ ਦੇ ਟਰੇਲਰ ਤੇ ਪੋਸਟਰ ਲਾਂਚ ਨੂੰ ਦਰਸਾਉਣ ਲਈ ਫ਼ਿਲਮ ਦੀਆਂ ਝਲਕੀਆਂ ਨੂੰ ਦਰਸਾਉਂਦਾ ਇਕ ਵਿਸ਼ਾਲ ਲਾਈਟ ਸ਼ੋਅ ਨਿਆਗਰਾ ਫਾਲਜ਼ ਵਿਖੇ ਪੇਸ਼ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਅੱਜ ਹੈ ਜਨਮਦਿਨ, ਦੇਖੋ ਕਿਊਟ ਤਸਵੀਰਾਂ

‘ਅਵਤਾਰ : ਦਿ ਵੇ ਆਫ਼ ਵਾਟਰ’ ਦੇ ਨਾਲ ਸਿਨੇਮਾ ਦਾ ਅਨੁਭਵ ਨਵੀਆਂ ਉੱਚਾਈਆਂ ’ਤੇ ਪਹੁੰਚਦਾ ਹੈ ਕਿਉਂਕਿ ਕੈਮਰਨ ਦਰਸ਼ਕਾਂ ਨੂੰ ਇਕ ਸ਼ਾਨਦਾਰ ਤੇ ਰੋਮਾਂਚਕ ਐਕਸ਼ਨ ਪੈਕਡ ਐਡਵੈਂਚਰ ’ਚ ਪੇਂਡੋਰਾ ਦੀ ਸ਼ਾਨਦਾਰ ਦੁਨੀਆ ’ਚ ਵਾਪਸ ਲੈ ਕੇ ਜਾਂਦਾ ਹੈ।

ਜੇਮਸ ਕੈਮਰਨ ਵਲੋਂ ਨਿਰਦੇਸ਼ਿਤ ਤੇ ਕੈਮਰਨ ਤੇ ਜੌਨ ਲੈਂਡੌ ਵਲੋਂ ਨਿਰਮਿਤ, ਲਾਈਟਸਟਾਰਮ ਐਂਟਰਟੇਨਮੈਂਟ ਪ੍ਰੋਡਕਸ਼ਨ ਦੇ ਸਿਤਾਰੇ ਸੈਮ ਵਰਥਿੰਗਟਨ, ਜੋਏ ਸਲਡਾਨਾ, ਸਿਗੌਰਨੀ ਵੀਵਰ, ਸਟੀਫਨ ਲੈਂਗ ਤੇ ਕੇਟ ਵਿੰਸਲੇਟ ਹਨ।

ਜੇਮਸ ਕੈਮਰੂਨ, ਰਿਕ ਜਾਫਾ, ਅਮਾਂਡਾ ਸਿਲਵਰ, ਜੋਸ਼ ਫ੍ਰੀਡਮੈਨ ਤੇ ਸ਼ੇਨ ਸਾਲੇਰਨੋ ਦੀ ਕਹਾਣੀ ਹੈ। ਡੇਵਿਡ ਵਾਲਡੇਸ ਤੇ ਰਿਚਰਡ ਬੈਨਹੈਮ ਫ਼ਿਲਮ ਦੇ ਕਾਰਜਕਾਰੀ ਨਿਰਮਾਤਾ ਵਜੋਂ ਕੰਮ ਕਰਦੇ ਹਨ। ਇਹ ਫ਼ਿਲਮ 16 ਦਸੰਬਰ ਨੂੰ ਅੰਗਰੇਜ਼ੀ, ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh