ਬਾਲੀਵੁੱਡ ਲਈ ਇਤਿਹਾਸਕ ਮਹੀਨਾ ਬਣਿਆ ਅਗਸਤ, 4 ਵੱਡੇ ਕਲਾਕਾਰਾਂ ਦੇ ਕਮਬੈਕ ਨੇ 1 ਮਹੀਨੇ ''ਚ ਕਮਾਏ 800 ਕਰੋੜ

08/31/2023 4:30:10 PM

ਮੁੰਬਈ (ਬਿਊਰੋ)- ਸਾਊਥ ਦੀਆਂ ਫ਼ਿਲਮਾਂ ਦੀ ਹਿੰਦੀ 'ਚ ਜ਼ਬਰਦਸਤ ਕਮਾਈ, ਬਾਇਕਾਟ ਦੀ ਮੁਹਿੰਮ ਅਤੇ ਰੋਜ਼ਾਨਾ ਨਵੇਂ ਤੋਂ ਨਵੇਂ ਵਿਵਾਦਾਂ ਕਾਰਨ ਬਾਲੀਵੁੱਡ ਇੰਡਸਟਰੀ ਪਿਛਲੇ ਦੋ ਸਾਲਾਂ ਤੋਂ ਕਾਫ਼ੀ ਚਰਚਾ ਦੇ ਕੇਂਦਰ ਬਣੀ ਰਹੀ ਹੈ। ਕੋਵਿਡ ਦੌਰਾਨ ਹੋਈ ਤਾਲਾਬੰਦੀ 'ਚ ਸਿਨੇਮਾਘਰ ਪੂਰੀ ਤਰ੍ਹਾਂ ਬੰਦ ਰਹੇ। ਜਦੋਂ ਖੁੱਲ੍ਹੇ ਤਾਂ ਸਿਰਫ਼ ਅੱਧੀ ਸਮਰੱਥਾ ਨਾਲ ਪਰ ਹੁਣ 2 ਸਾਲ ਬਾਅਦ ਬਾਲੀਵੁੱਡ ਆਪਣੇ ਮਾੜੇ ਸਮੇਂ ਨੂੰ ਪਿੱਛੇ ਛੱਡ ਕੇ ਦਮਦਾਰ ਵਾਪਸੀ ਕਰ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਰੱਖੜੀ ਮੌਕੇ ਸਿੱਧੂ ਦੀ ਯਾਦਗਾਰ ’ਤੇ ਪਹੁੰਚੇ ਬਲਕੌਰ ਸਿੰਘ ਹੋਏ ਭਾਵੁਕ, ਰੋ-ਰੋ ਕੇ ਪੁੱਤ ਨੂੰ ਕੀਤਾ ਯਾਦ (ਵੀਡੀਓ)

ਸ਼ਾਹਰੁਖ ਖ਼ਾਨ ਦੀ 'ਪਠਾਨ' ਤੋਂ ਹੋਈ ਸ਼ੁਰੂਆਤ
ਸ਼ਾਹਰੁਖ ਖ਼ਾਨ ਦੀ 'ਪਠਾਨ' ਨੇ ਇਸ ਸਾਲ ਦੀ ਸ਼ੁਰੂਆਤ 'ਚ ਹਿੱਟ ਫ਼ਿਲਮ ਦੇਣ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਸੀ, ਉਹ ਹਾਲੇ ਵੀ ਜਾਰੀ ਹੈ। 'ਪਠਾਨ' ਤੋਂ ਬਾਅਦ 'ਦਿ ਕੇਰਲਾ ਸਟੋਰੀ, 'ਤੂੰ ਝੂਠੀ ਮੈਂ ਮੱਕਾਰ', 'ਜ਼ਰਾ ਹਟਕੇ ਜ਼ਰਾ ਬਚਕੇ', 'ਮਿਸਿਜ਼ ਚੈਟਰਜੀ vs ਨਾਰਵੇ' ਅਤੇ '1920' ਵਰਗੀਆਂ ਹਿੱਟ ਫ਼ਿਲਮਾਂ ਰਿਲੀਜ਼ ਹੋਈਆਂ। ਸਭ ਤੋਂ ਵਧੀਆ ਗੱਲ ਇਹ ਰਹੀ ਕਿ ਸਿਰਫ਼ ਵੱਡੇ ਬਜਟ ਦੀਆਂ ਹੀ ਨਹੀਂ, ਮੱਧ ਅਤੇ ਛੋਟੇ ਬਜਟ ਦੀਆਂ ਫ਼ਿਲਮਾਂ ਵੀ ਇਸ ਸੂਚੀ 'ਚ ਸ਼ਾਮਲ ਹੋਈਆਂ ਹਨ। ਅੱਜ ਅਗਸਤ ਦਾ ਮਹੀਨਾ ਖ਼ਤਮ ਹੋ ਰਿਹਾ ਹੈ ਅਤੇ ਇਸ ਇਕ ਮਹੀਨੇ 'ਚ ਇੰਡਸਟਰੀ ਨੇ ਇੰਨੀ ਕਮਾਈ ਕਰ ਲਈ ਹੈ, ਜਿੰਨੀ ਪਿਛਲੇ ਸਾਲ ਦੀਆਂ ਤਿੰਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਵੀ ਨਹੀਂ ਕਰ ਸਕੀਆਂ।

ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਫ਼ਿਲਮ 'ਯਾਰੀਆਂ 2' ਨੂੰ ਲੈ ਭਖਿਆ ਵਿਵਾਦ, ਟੀਮ ਖ਼ਿਲਾਫ਼ FIR ਦਰਜ

'ਗਦਰ 2' ਨੇ ਦਿਵਾਇਆ ਇੰਡਸਟਰੀ ਨੂੰ ਸਭ ਤੋਂ ਵੱਧ ਕਮਾਈ ਕਰਨ ਵਾਲਾ ਮਹੀਨਾ 
ਅਗਸਤ 'ਚ ਸੰਨੀ ਦਿਓਲ ਉਹ ਫ਼ਿਲਮ ਲੈ ਕੇ ਆਇਆ, ਜਿਸ ਦੀ ਉਡੀਕ ਪ੍ਰਸ਼ੰਸਕਾਂ ਨੂੰ ਪਿਛਲੇ 22 ਸਾਲਾਂ ਤੋਂ ਸੀ। ਉਸ ਦੀ ਆਲ-ਟਾਈਮ ਬਲਾਕਬਸਟਰ ਫ਼ਿਲਮ 'ਗਦਰ' ਦਾ ਸੀਕੁਅਲ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਇਆ ਸੀ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਰਿਕਾਰਡਤੋੜ ਕਮਾਈ ਕੀਤੀ। ਰਿਲੀਜ਼ਿੰਗ ਤੋਂ ਲੈ ਕੇ ਅਗਸਤ ਖ਼ਤਮ ਹੋਣ ਤੱਕ ਇਸ ਫ਼ਿਲਮ ਨੇ 21 ਦਿਨਾਂ 'ਚ 470 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਦੀ ‘ਜਵਾਨ’ ਪਹਿਲੇ ਦਿਨ ਕਰੇਗੀ 125 ਕਰੋੜ ਦੀ ਬੰਪਰ ਓਪਨਿੰਗ’

ਬਾਕੀ ਫ਼ਿਲਮਾਂ ਦਾ ਪ੍ਰਦਰਸ਼ਨ
ਬਾਲੀਵੁੱਡ ਦੀ ਅਗਸਤ 'ਚ ਜ਼ਬਰਦਸਤ ਕਮਾਈ 'ਚ ਸਭ ਤੋਂ ਵੱਧ ਯੋਗਦਾਨ ਭਾਵੇਂ ਹੀ 'ਗਦਰ 2' ਦਾ ਰਿਹਾ ਪਰ ਬਾਕੀ ਫ਼ਿਲਮਾਂ ਨੇ ਵੀ ਇਸ ਸਾਲ ਵਧੀਆ ਕਮਾਈ ਕੀਤੀ। 'ਗਦਰ 2' ਨਾਲ ਰਿਲੀਜ਼ ਹੋਈ 'OMG 2' ਨੇ ਵੀ 18 ਦਿਨਾਂ 'ਚ 137 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਅਗਸਤ ਮਹੀਨਾ ਖ਼ਤਮ ਹੋਣ ਤੱਕ ਇਹ 140 ਕਰੋੜ ਦੀ ਕਮਾਈ ਨੂੰ ਪਾਰ ਕਰ ਜਾਵੇਗੀ। ਪਿਛਲੇ ਸ਼ੁੱਕਰਵਾਰ ਰਿਲੀਜ਼ ਹੋਈ ਆਯੁਸ਼ਮਾਨ ਖ਼ੁਰਾਨਾ ਦੀ ਫ਼ਿਲਮ 'ਡ੍ਰੀਮ ਗਰਲ 2' ਵੀ ਵਧੀਆ ਕਮਾਈ ਕਰ ਰਹੀ ਹੈ। ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫ਼ਿਲਮ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ' ਨੇ ਵੀ ਬਾਕਸ ਆਫਿਸ 'ਤੇ ਬਹੁਤ ਵਧੀਆ ਕਾਰੋਬਾਰ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

sunita

This news is Content Editor sunita