ਅੰਦੋਲਨ ਨੂੰ ਲੈ ਕੇ ਆਸਿਮ ਰਿਆਜ਼ ਨੇ ਵੀ ਕਿਸਾਨਾਂ ਨੂੰ ਦਿੱਤੀ ਹੱਲਾ-ਸ਼ੇਰੀ, ''ਕਿਸਾਨ ਨਹੀਂ ਤਾਂ ਖਾਣਾ ਨਹੀਂ ਤੇ ਨਾ ਹੀ ਭਵਿੱਖ''

12/09/2020 3:46:35 PM

ਜਲੰਧਰ (ਬਿਊਰੋ) : ਕੇਂਦਰ ਦੇ ਖੇਤੀ ਬਿੱਲਾਂ ਦੇ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਲਗਾਤਾਰ ਪੰਜਾਬੀ ਕਲਾਕਾਰ ਭਾਈਚਾਰੇ ਸਣੇ ਇੰਡਸਟਰੀ ਦੇ ਹੋਰ ਸਿਤਾਰਿਆਂ ਵੱਲੋਂ ਵੀ ਸਮਰਥਨ ਮਿਲ ਰਿਹਾ ਹੈ। ਹਾਲ ਹੀ 'ਚ ਆਸਿਮ ਰਿਆਜ਼ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਿਸਾਨਾਂ ਦੇ ਸਮਰਥਨ 'ਚ ਇਕ ਟਵੀਟ ਕੀਤਾ ਹੈ, ਜਿਸ 'ਚ ਕਿਸਾਨਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਆਸਿਮ ਰਿਆਜ਼ ਨੇ ਕੈਪਸ਼ਨ 'ਚ ਲਿਖਿਆ, 'ਕਿਸਾਨ ਨਹੀਂ ਤਾਂ ਖਾਣਾ ਨਹੀਂ ਅਤੇ ਨਾਂ ਹੀ ਭਵਿੱਖ।' ਆਸਿਮ ਰਿਆਜ਼ ਵੱਲੋਂ ਕੀਤਾ ਗਿਆ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅੰਦੋਲਨ ਕਰ ਰਹੇ ਕਿਸਾਨਾਂ ਨੂੰ ਮੀਕਾ ਸਿੰਘ ਨੇ ਹੱਥ ਜੋੜ ਕੇ ਕੀਤੀ ਖ਼ਾਸ ਅਪੀਲ, ਟਵੀਟ ਹੋ ਰਿਹੈ ਵਾਇਰਲ

ਇਹ ਖ਼ਬਰ ਵੀ ਪੜ੍ਹੋ : ਹੋਟਲ ਦੇ ਕਮਰੇ 'ਚੋਂ ਮਿਲੀ 28 ਸਾਲਾ ਅਦਾਕਾਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ

ਦੱਸ ਦਈਏ ਕਿ ਪ੍ਰਸ਼ੰਸਕ ਆਸਿਮ ਦੇ ਇਸ ਟਵੀਟ 'ਤੇ ਕਾਫ਼ੀ ਜ਼ਿਆਦਾ ਕੁਮੈਂਟਸ ਕਰ ਰਹੇ ਹਨ। ਆਸਿਮ ਰਿਆਜ਼ ਨੇ ਆਪਣੇ ਕੈਪਸ਼ਨ 'ਚ ਹੈਸ਼ ਟੈਗਸ ਦੇ ਜ਼ਰੀਏ ਦੱਸਿਆ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ।  ਆਸਿਮ ਰਿਆਜ਼ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰੇਰਕ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਹਿਮਾਂਸ਼ੀ ਖੁਰਾਣਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ 'ਬਿੱਗ ਬੌਸ' 'ਚ ਕਾਫ਼ੀ ਪਸੰਦ ਕੀਤਾ ਗਿਆ ਸੀ।

ਮੀਕਾ ਸਿੰਘ ਨੇ ਕਿਸਾਨਾਂ ਲਈ ਕੀਤਾ ਖ਼ਾਸ ਟਵੀਟ
 ਸੋਸ਼ਲ ਮੀਡੀਆ 'ਤੇ ਲਗਾਤਾਰ ਟਵੀਟ ਕਰਕੇ ਮੀਕਾ ਸਿੰਘ ਨਾ ਸਿਰਫ਼ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਸਗੋਂ ਹਰ ਉਸ ਸ਼ਖ਼ਸ ਨੂੰ ਆੜੇ ਹੱਥੀਂ ਲੈ ਰਹੇ ਹਨ, ਜਿਹੜਾ ਇਸ ਦੇ ਵਿਰੋਧ 'ਚ ਹੈ। ਹੁਣ ਮੀਕਾ ਸਿੰਘ ਦਾ ਇਕ ਹੋਰ ਟਵੀਟ ਵਾਇਰਲ ਹੋ ਰਿਹਾ ਹੈ। ਮੀਕਾ ਸਿੰਘ ਨੇ ਸਾਰੇ ਕਿਸਾਨਾਂ ਨੂੰ ਸਾਂਤੀ ਬਣਾਈ ਰੱਖਣ ਅਤੇ ਗਲ਼ਤ ਭਾਸ਼ਾ ਨਾ ਬੋਲਣ ਦੀ ਅਪੀਲ ਕੀਤੀ ਹੈ। ਗਾਇਕ ਮੁਤਾਬਕ, ਕੁਝ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਵੀਟ 'ਚ ਮੀਕਾ ਸਿੰਘ ਲਿਖਦੇ ਹਨ, 'ਮੇਰੀ ਸਾਰੇ ਕਿਸਾਨਾਂ ਨੂੰ ਅਪੀਲ ਹੈ ਕਿ ਸਾਂਤੀ ਬਣਾਈ ਰੱਖਣ। ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਗਲ਼ਤੀ ਕਰੇ ਅਤੇ ਸਾਡੇ ਕਿਸਾਨਾਂ ਨੂੰ ਬੁਰਾ ਬਣਨਾ ਪਵੇ। ਮੈਨੂੰ ਵਿਸ਼ਵਾਸ ਹੈ ਕਿ ਸਰਕਾਰ ਹੱਲ ਕੱਢੇਗੀ। ਪਲੀਜ਼ ਸ਼ਾਂਤੀ ਬਣਾ ਕੇ ਰੱਖੋ।' ਇਕ ਹੋਰ ਟਵੀਟ ਮੀਕਾ ਸਿੰਘ ਨੇ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ 'ਵਾਹਿਗੁਰੂ ਮਿਹਰ ਕਰੇ ਰਿਜੈਲਟ ਚੰਗਾ ਹੀ ਹੋਵੇਗਾ।'

ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਚਿਤਰਾ ਵਲੋਂ ਸਾਂਝੀ ਕੀਤੀ ਇਹ ਆਖ਼ਰੀ ਪੋਸਟ ਹੋ ਰਹੀ ਹੈ ਵਾਇਰਲ

ਗੀਤਾਂ ਰਾਹੀਂ ਕਿਸਾਨੀ ਧਰਨੇ ਨੂੰ ਬੁਲੰਦ ਕਰ ਰਹੇ ਨੇ ਪੰਜਾਬੀ ਕਲਾਕਾਰ
ਕਈ ਕਲਾਕਾਰ ਧਰਨੇ 'ਚ ਸ਼ਾਮਲ ਹੋਏ ਹਨ ਅਤੇ ਕਈ ਆਪਣੇ ਗੀਤਾਂ ਰਾਹੀਂ ਸਰਕਾਰ ਨੂੰ ਜਵਾਬ ਦੇ ਰਹੇ ਹਨ। 'ਕਿਸਾਨ ਐਂਥਮ' ਨਾਂ ਦੇ ਨਾਲ ਗਾਇਕਾਂ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਹੈ, ਪੰਜਾਬੀ ਕਲਾਕਾਰਾਂ ਨੇ ਆਪਣੇ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਮਨਕਿਰਤ ਔਲਖ, ਨਿਸ਼ਾਵਨ ਭੁੱਲਰ, ਜੱਸ ਬਾਜਵਾ, ਜੌਰਡਨ ਸੰਧੂ, ਫਾਜ਼ਿਲਪੁਰੀਆ, ਦਿਲਪ੍ਰੀਤ ਢਿੱਲੋਂ, ਡੀਜੇ ਫਲੋ, ਸ਼੍ਰੀ ਬਰਾੜ ਅਤੇ ਅਫਸਾਨਾ ਖ਼ਾਨ ਅਤੇ ਬੌਬੀ ਸੰਧੂ ਵਰਗੇ ਗਾਇਕਾਂ ਨੇ ਗੀਤ ਨੂੰ ਗਾਇਆ ਹੈ। ਇਸ ਗੀਤ ਦੇ ਬੋਲ ਸ਼੍ਰੀ ਬਰਾੜ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਦੀ ਵੀਡੀਓ ਨੂੰ ਬੀ-ਟੂਗੈਦਰ ਵੱਲੋਂ ਬਣਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਮਰਥਨ ਕਰ ਬੁਰੀ ਫਸੀ ਪ੍ਰਿਯੰਕਾ, ਲੋਕਾਂ ਨੇ ਕਿਹਾ 'ਗਾਂਜੇ ਦੀ ਖੇਤੀ ਕਰਨ ਵਾਲੇ ਵੀ ਹੁਣ ਕਰ ਰਹੇ ਨੇ ਸਮਰਥਨ' 

 

ਨੋਟ- ਕਿਸਾਨੀ ਅੰਦੋਲਨ ਨੂੰ ਲੈ ਕੇ ਆਸਿਮ ਰਿਆਜ਼ ਨੇ ਟਵੀਟ 'ਚ ਕਿਹਾ 'ਕਿਸਾਨ ਨਹੀਂ ਤਾਂ ਖਾਣਾ ਨਹੀਂ ਤੇ ਨਾ ਹੀ ਭਵਿੱਖ', ਇਸ ਟਵੀਟ 'ਤੇ ਜ਼ਰੂਰ ਦਿਓ ਆਪਣੀ ਰਾਏ।

sunita

This news is Content Editor sunita