ਅਮਿਤਾਭ ਦਾ 80ਵਾਂ ਜਨਮਦਿਨ ਹੋਵੇਗਾ ਸਭ ਤੋਂ ਖ਼ਾਸ, 17 ਸ਼ਹਿਰਾਂ ''ਚ ਦਿਖਾਉਣਗੇ ਬਿੱਗ ਬੀ ਦੀਆਂ 11 ਸੁਪਰਹਿੱਟ ਫ਼ਿਲਮਾਂ

Saturday, Oct 01, 2022 - 01:44 PM (IST)

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੇ ਸ਼ਹਿਨਸ਼ਾਹ 11 ਅਕਤੂਬਰ ਨੂੰ ਆਪਣਾ 80ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੇ ਉਨ੍ਹਾਂ ਨੂੰ ਖ਼ਾਸ ਤੋਹਫ਼ਾ ਦੇਣ ਦੀ ਯੋਜਨਾ ਬਣਾਈ ਹੈ। ਬਿੱਗ ਬੀ ਦੇ ਜਨਮਦਿਨ 'ਤੇ 11 ਬਲਾਕਬਸਟਰ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਦੀ ਬਦੌਲਤ ਅੱਜ ਅਮਿਤਾਭ ਬੱਚਨ ਹਿੰਦੀ ਫ਼ਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ।

17 ਸ਼ਹਿਰਾਂ 'ਚ ਹੋਣ ਵਾਲੇ ਫ਼ਿਲਮ ਫੈਸਟੀਵਲ
ਅਮਿਤਾਭ ਬੱਚਨ ਦੇ ਜਨਮਦਿਨ 'ਤੇ ਆਯੋਜਿਤ ਕੀਤੇ ਜਾ ਰਹੇ ਇਸ ਫ਼ਿਲਮ ਫੈਸਟੀਵਲ ਦਾ ਨਾਂ 'ਬੱਚਨ ਬੈਕ ਟੂ ਬਿਗਨਿੰਗ' ਰੱਖਿਆ ਗਿਆ ਹੈ। ਬਿੱਗ ਬੀ ਦੇ 80ਵੇਂ ਜਨਮਦਿਨ ਦਾ ਜਸ਼ਨ ਮਨਾਉਣ ਲਈ ਉਨ੍ਹਾਂ ਦੇ ਕਰੀਅਰ-ਇਤਿਹਾਸਕ ਫ਼ਿਲਮਾਂ ਨੂੰ ਦੇਸ਼ ਭਰ ਦੇ 17 ਸ਼ਹਿਰਾਂ ਦੇ 22 ਸਿਨੇਮਾਘਰਾਂ 'ਚ 30 ਸਕ੍ਰੀਨਾਂ 'ਚ 172 ਸ਼ੋਅਜ਼ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ।

ਇਨ੍ਹਾਂ ਫ਼ਿਲਮਾਂ ਦੀ ਹੋਵੇਗੀ ਸਪੈਸ਼ਲ ਸਕ੍ਰੀਨਿੰਗ
'ਬੱਚਨ ਬੈਕ ਟੂ ਦਾ ਬਿਗਨਿੰਗ' ਦੇ ਤਹਿਤ ਜਿਨ੍ਹਾਂ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਮੁੰਬਈ, ਦਿੱਲੀ, ਕੋਲਕਾਤਾ, ਬੰਗਲੌਰ ਅਤੇ ਹੈਦਰਾਬਾਦ ਤੋਂ ਅਹਿਮਦਾਬਾਦ, ਸੂਰਤ, ਬੜੌਦਾ, ਰਾਏਪੁਰ, ਕਾਨਪੁਰ, ਕੋਲਹਾਪੁਰ, ਪ੍ਰਯਾਗਰਾਜ ਅਤੇ ਇੰਦੌਰ ਵਰਗੇ ਸ਼ਹਿਰ ਸ਼ਾਮਲ ਹੋਣਗੇ।

'ਡੌਨ', 'ਕਾਲਾ ਪੱਥਰ', 'ਕਾਲੀਆ', 'ਕਭੀ ਕਭੀ', 'ਅਮਰ ਅਕਬਰ ਐਂਥਨੀ', 'ਨਮਕ ਹਲਾਲ', 'ਅਭਿਮਾਨ', 'ਦੀਵਾਰ', 'ਮਿਲੀ', 'ਸੱਤੇ ਪੇ ਸੱਤਾ' ਦੇ ਤੌਰ 'ਤੇ ਬਿੱਗ ਬੀ ਦੇ ਜਨਮਦਿਨ ਦਾ ਜਸ਼ਨ ਅਤੇ 'ਚੁਪਕੇ ਚੁਪਕੇ' ਦਿਖਾਈਆਂ ਜਾਣਗੀਆਂ।

sunita

This news is Content Editor sunita